ਲੁਧਿਆਣਾ : ਬਲਾਗਰ ਭਾਨਾ ਸਿੱਧੂ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਟਰੈਵਲ ਏਜੰਟਾਂ ਤੋਂ ਲੋਕਾਂ ਦੇ ਪੈਸੇ ਵਾਪਸ ਕਰਵਾਉਣ ਨੂੰ ਲੈ ਕੇ ਚਰਚਾ ਵਿੱਚ ਆਏ ਭਾਨਾ ਸਿੱਧੂ ਨੂੰ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਇਕ ਔਰਤ ਟਰੈਵਲ ਏਜੰਟ ਨੂੰ ਬਲੈਕਮੇਲ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ। ਅੱਜ ਅਦਾਲਤ ਵੱਲੋਂ ਭਾਨਾ ਸਿੱਧੂ ਨੂੰ ਜ਼ਮਾਨਤ ਦੇਣ ਦੇ ਹੁਕਮਾਂ ਤੋਂ ਬਾਅਦ ਉਸ ਦੇ ਸਮਰਥਕਾਂ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਲੁਧਿਆਣਾ ਦੀ ਟਰੈਵਲ ਏਜੰਟ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਉਸ ਨੂੰ ਇਕ ਭਾਨਾ ਸਿੱਧੂ ਨਾਮ ਦਾ ਵਿਅਕਤੀ ਉਸ ਦੇ ਸਹੁਰੇ ਘਰ ਅੱਗੇ ਧਰਨਾ ਲਗਾਉਣ ਲਈ ਬਲੈਕਮੇਲ ਕਰ ਰਿਹਾ ਹੈ ਟਰੈਵਲ ਏਜੰਟ ਔਰਤ ਦਾ ਕਹਿਣਾ ਸੀ ਭਾਨਾ ਸਿੱਧੂ ਨੇ ਧਰਨਾ ਚੁੱਕਣ ਬਦਲੇ ਉਸ ਤੋਂ 10 ਹਜ਼ਾਰ ਦੀ ਮੰਗ ਕੀਤੀ ਹੈ ਜਿਸ ’ਤੇ ਪੁਲਿਸ ਨੇ ਭਾਨਾ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਦਾਲਤ ਵਿਚ ਪੇਸ਼ ਕੀਤਾ ਜਿਥੇ ਉਸ ਨੂੰ ਜ਼ਮਾਨਤ ਦੇਣ ਦੇ ਹੁਕਮ ਜਾਰੀ ਹੋਏ ਹਨ।