ਮਾਲੇਰਕੋਟਲਾ : ਯੁਵਕ ਸੇਵਾਵਾਂ ਵਿਭਾਗ ਨੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ,ਪੁਰਾਤਨ ਸੱਭਿਅਤਾ ਨਾਲ ਜੋੜਨ ਤਹਿਤ ਪਹਿਲਾ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਓਪਨ ਯੁਵਕ ਮੇਲਾ ਕਰਵਾਇਆ। ਜਿਸ ਵਿੱਚ ਸਹਾਇਕ ਡਾਇਰੈਕਟਰ ਕੈਪਟਨ ਮਨਤੇਜ ਸਿੰਘ ਚੀਮਾ ਦੇ ਨਿਰਦੇਸਾ ਜ਼ਿਲ੍ਹਾ ਨੋਡਲ ਅਫ਼ਸਰ ਸੰਜੀਵ ਸਿੰਗਲਾ ਦੀ ਅਗਵਾਈ ਹੇਠ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ 479 ਨੌਜਵਾਨਾਂ ਨੇ ਸੱਭਿਆਚਾਰਕ ਵੰਨਗੀਆਂ ਪੇਸ ਕੀਤੀਆ। ਇਸ ਮੌਕੇ ਵਿਧਾਇਕ ਮੁੱਖ ਮਹਿਮਾਨ ਡਾ: ਜਮੀਲ ਉਰ ਰਹਿਮਾਨ,ਵਿਸ਼ੇਸ਼ ਮਹਿਮਾਨ ਐਸ. ਡੀ.ਐਮ.ਅਰਪਨਾ ਐਮ.ਬੀ. ਨੇ ਜੋਤ ਜਗਾ ਕੇ ਨੌਜਵਾਨ ਪੀੜ੍ਹੀ ਦੇ ਪੁਰਾਤਨ ਸੱਭਿਅਤਾ ਨਾਲ ਜੁੜਨ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰੋ.ਅਨਿਲ ਭਾਰਤੀ,ਸੇਵਾਮੁਕਤ ਹੈੱਡਟੀਚਰ ਸੁਨੀਤਾ ਮੇਗੋਨ,ਲੈਕਚਰਾਰ ਰਚਨਾ ਕਾਮਰਾ, ਆਰਟਿਸਟ ਪਰਵਿਦਰ ਸਿੰਘ ਬਾਂਸਲ, ਡਾ: ਹਿਨਾ ਸ਼ਰਮਾ, ਮੁਹੰਮਦ ਅਖਲਾਕ, ਹੈੱਡ ਮਾਸਟਰ ਗੁਰਬੀਰ ਸਿੰਘ,ਗੋਪਾਲ ਸਿੰਘ,ਅਵਤਾਰ ਸਿੰਘ,ਜਗਸੀਰ ਸਿੰਘ,ਲਖਵਿੰਦਰ ਸਿੰਘ ਨੇ ਜਜ ਦੀ ਭੂਮਿਕਾ ਨਿਭਾਈ ਅਤੇ ਜਸਵਿੰਦਰ ਸਿੰਘ (ਬਠਿੰਡਾ),ਹਰਜੀਤ ਸੋਹੀ,ਹਰਕੀਰਤ ਸਿੰਘ ਨੇ ਮਚ ਸੰਚਾਲਨ ਕੀਤਾ। ਇਸ ਮੌਕੇ ਦੂਜੇ ਦਿਨ ਦੇ ਮੁੱਖ ਮਹਿਮਾਨ ਡਾ: ਪਰਮਿੰਦਰ ਕੌਰ ਗਰੇਵਾਲ (ਪ੍ਰਿੰਸੀਪਲ ਪਾਇਨੀਅਰ ਪਬਲਿਕ ਸਕੂਲ), ਵਿਸ਼ੇਸ਼ ਮਹਿਮਾਨ ਸਰਤਾਜ ਸਿੰਘ ਚੀਮਾ, ਸੁਖਜੀਵਨ ਸਿੰਘ ਸਰੌਦ (ਸਾਬਕਾ ਪ੍ਰਧਾਨ ਟਰੱਕ ਯੂਨੀਅਨ) ਨੇ ਬਜੁਰਗਾਂ ਦੀ ਸੇਵਾ ਕਰਨ,ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਕੇ ਜੇਤੂਆਂ ਨੂੰ ਸਰਟੀਫਿਕੇਟ-ਯਾਦਗਾਰੀ ਚਿੰਨ• ਨਾਲ ਸਨਮਾਨਿਤ ਕੀਤਾ। ਇਸ ਮੌਕੇ ਸੇਵਾ ਟਰੱਸਟ ਯੂ.ਕੇ. (ਭਾਰਤ) ਨੇ ਸੰਸਥਾਪਕ ਐਨ.ਆਰ.ਆਈ.ਚਰਨ ਕੰਵਲ ਸੇਖੋਂ (ਐਮ.ਬੀ.ਈ.), ਇੰਡੀਆ ਚੇਅਰਮੈਨ ਨਰੇਸ਼ ਮਿੱਤਲ ਦੀ ਅਗੂਵਾਈ ਹੇਠ ਜ਼ੋਨ ਹੈੱਡ ਡਾ. ਵਰਿੰਦਰ ਜੈਨ, ਸਟੇਟ ਕੋਆਰਡੀਨੇਟਰ ਅਜੇ ਗਰਗ, ਸਿੱਖਿਆ ਕੋਆਰਡੀਨੇਟਰ ਸਜੀਵ ਸਿੰਗਲਾ, ਸੀਨੀਅਰ ਕੋਆਰਡੀਨੇਟਰ ਅਸ਼ੋਕ ਸਿੰਗਲਾ-ਅਨਿਲ ਗੁਪਤਾ, ਧਾਰਮਿਕ ਕੋਆਰਡੀਨੇਟਰ ਸੌਰਭ ਸ਼ਰਮਾ-ਅਵਤਾਰ ਸਿੰਘ ਨੇ ਡਾਬਰ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ 155 ਜੇਤੂਆਂ ਨੂੰ ਕੇਸਰੀਆ ਠੰਡਾਈ ਜੂਸ ਬੋਤਲ, 5 ਤਰਾ ਦਾ ਰੀਅਲ ਜੂਸ, ਮਲਟੀਫੇਸ ਸਪਰੇਅ ਵਾਲੀ ਡਾਬਰ ਇਮਿਊਨਿਟੀ ਬੂਸਟਰ ਕਿੱਟ ਭੇਟ ਕੀਤੀ । ਇਸ ਮੌਕੇ ਕੈਪਟਨ ਮਨਤੇਜ ਸਿੰਘ ਚੀਮਾ ਨੇ ਕਿਹਾ ਕਿ ਅਜਿਹੇ ਮੇਲੇ ਆਪਸੀ ਸਾਂਝ ਵਧਾਉਂਦੇ ਹਨ ਅਤੇ ਸਜੀਵ ਸਿੰਗਲਾ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਅਜਿਹੇ ਵਿਰਸੇ ਦੀਆਂ ਕਦਰਾਂ-ਕੀਮਤਾਂ ਨਾਲ ਜੀਵਨ ਜਿਊਣਾ ਚਾਹੀਦਾ ਹੈ। ਇਸ ਮੌਕੇ ਪ੍ਰਿੰਸੀਪਲ ਪ੍ਰੇਮ ਸਿੰਘ ਖਿਮਟਾ ਨੇ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਅਫ਼ਸਰ ਅਬਦੁਲ ਸ਼ਕੂਰ, ਸੁਖਦੀਪ ਸਿੰਘ, ਜੰਗ ਸਿੰਘ ਰਾੜਮਾ, ਡਾ. ਬਲਵੰਤ ਸਿੰਘ ਗਵਾਰਾ ਆਦਿ ਨੇ ਜੇਤੂਆ ਦੀ ਕ੍ਰਮਵਾਰ ਸੂਚੀ ਜਾਰੀ ਕੀਤੀ। ਜਿਸ ਵਿਚ ਪੋਸਟਰ ਮੇਕਿੰਗ ਵਿੱਚ ਲਵਪ੍ਰੀਤ ਕੌਰ ਮਾਲੇਰਕੋਟਲਾ ਪਹਿਲੇ, ਤਨਵੀਰ ਕੌਰ ਰੜਮਾ ਦੂਜੇ, ਅਰਸ਼ਦੀਪ ਕੌਰ ਗੱਜਣਮਾਜਰਾ ਤੀਜੇ ਅਤੇ ਰੰਗੋਲੀ ਵਿੱਚ ਅਰਵਿੰਦਰ ਕੌਰ ਮਾਲੇਰਕੋਟਲਾ ਪਹਿਲੇ, ਆਇਸ਼ਾ ਸਦੌਦ ਦੂਜੇ, ਸਮੀਨਾ ਖਾਤੂਨ ਰਾੜਮਾ ਤੀਜੇ ਸਥਾਨ 'ਤੇ ਰਹੀ । ਕੋਲਾਜ ਮੇਕਿੰਗ ਮੁਕਾਬਲੇ ਵਿੱਚ ਜਾਨਵੀ ਮਾਲੇਰਕੋਟਲਾ ਪਹਿਲੇ, ਸਿਮਰਨਜੀਤ ਕੌਰ ਸ਼ੇਰਗੜ੍ਹ ਚੀਮਾ ਦੂਜੇ, ਅਧਿਤੀਅ ਰਹਿਮਾਨ ਰਾਣਵਾ ਤੀਜੇ ਅਤੇ ਮਹਿੰਦੀ ਮੁਕਾਬਲੇ ਵਿੱਚ ਆਲੀਆ ਸ਼ੇਰਗੜ੍ਹ ਚੀਮਾ ਪਹਿਲੇ, ਸਾਨੀਆ ਮਲੇਰਕੋਟਲਾ ਦੂਜੇ, ਕਾਲੀ ਮਾਲੇਰਕੋਟਲਾ ਤੀਜੇ ਸਥਾਨ 'ਤੇ ਰਹੇ। ਕਲੇਅ ਮਾਡਲਿੰਗ ਵਿੱਚ ਸਰਮੀਨ ਇਕਬਾਲ ਰਾੜਮਾ ਪਹਿਲੇ, ਗੁਰਪ੍ਰੀਤ ਕੌਰ ਮਾਨਵੀ ਦੂਜੇ, ਖੁਸ਼ਪ੍ਰੀਤ ਕੌਰ ਗੱਜਣਮਾਜਰਾ ਤੀਜੇ ਅਤੇ ਭਾਸ਼ਣ ਮੁਕਾਬਲੇ ਵਿੱਚ ਲਵਪ੍ਰੀਤ ਸਿੰਘ ਗੱਜਣਮਾਜਰਾ ਪਹਿਲੇ, ਕਾਜਲ ਜੋਸ਼ੀ ਰੜਮਾ ਦੂਜੇ, ਦਲਬੀਰ ਕੌਰ ਸ਼ੇਰਗੜ੍ਹ ਚੀਮਾ ਤੀਜੇ ਸਥਾਨ 'ਤੇ ਰਹੇ। ਸ਼ੰਮੀ - ਲੁੱਡੀ ਵਿੱਚ ਤਾਰਾ ਵਿਵੇਕ ਕਾਲਜ ਪਹਿਲੇ, ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ• ਚੀਮਾ ਦੂਜੇ ਸਥਾਨ, ਕਵੀਸਰੀ ਵਿਚ ਤਾਰਾ ਵਿਵੇਕ ਕਾਲਜ ਪਹਿਲੇ, ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਦੂਜੇ, ਲੋਕਸਾਜ ਵਿੱਚ ਤਾਰਾ ਵਿਵੇਕ ਕਾਲਜ ਪਹਿਲੇ ਅਤੇ ਬਾਰਗਾਇਨ ਵਿਚ ਸੀਤਾ ਗ੍ਰਾਮਰ ਸਕੂਲ ਪਹਿਲੇ ਸਥਾਨ 'ਤੇ ਰਿਹਾ । ਛਿੱਕੂ ਬੁਣਾਈ ਵਿੱਚ ਸਨੇਹਾ ਗੱਜਣਮਾਜਰਾ ਪਹਿਲੇ, ਅਮਨਦੀਪ ਕੌਰ ਸਦੌੜ ਦੂਜੇ,ਹਰਵਿੰਦਰ ਕੌਰ ਸ਼ੇਰਗੜ੍ਹ ਚੀਮਾ ਤੀਜੇ, ਨਾਲਾ ਬੁਣਾਈ ਵਿੱਚ ਤਰੁਨਪ੍ਰੀਤ ਕੌਰ ਮਲੇਰਕੋਟਲਾ ਪਹਿਲੇ,ਸੁਮਨਪ੍ਰੀਤ ਕੌਰ ਗੱਜਣਮਾਜਰਾ ਦੂਜੇ, ਜਸਬੀਰ ਕੌਰ ਸ਼ੇਰਗੜ੍ਹ ਚੀਮਾ ਤੀਜੇ ਅਤੇ ਪੀੜ•ੀ ਬੁਣਾਈ ਵਿਚ ਜਗਪ੍ਰੀਤ ਸਿੰਘ ਸਦੋੜ ਪਹਿਲੇ,ਪਾਰਵਤੀ ਕੌਰ ਸ਼ੇਰਗੜ੍ਹ ਚੀਮਾ ਦੂਜੇ ਸਥਾਨ 'ਤੇ ਰਹੀ । ਕਾਰਟੂਨਿੰਗ ਵਿੱਚ ਨਵਨੂਰ ਕੌਰ ਮਲੇਰਕੋਟਲਾ ਪਹਿਲੇ, ਸਹਿਜਪ੍ਰੀਤ ਕੌਰ ਗੱਜਣਮਾਜਰਾ ਦੂਜੇ, ਕੌਸਰ ਸ਼ੇਰਗੜ੍ਹ ਚੀਮਾ ਤੀਜੇ, ਫੁਲਕਾਰੀ ਵਿੱਚ ਜਸਵਿੰਦਰ ਕੌਰ ਸਦੌੜ ਪਹਿਲੇ, ਰਜ਼ੀਆ ਗੱਜਣਮਾਜਰਾ ਦੂਜੇ,ਸੁਮਨਪ੍ਰੀਤ ਕੌਰ ਮਾਲੇਰਕੋਟਲਾ ਤੀਜੇ ਅਤੇ ਪੰਖੀ ਬੁਣਾਈ ਵਿੱਚ ਮਨਪ੍ਰੀਤ ਕੌਰ ਗੱਜਣਮਾਜਰਾ ਪਹਿਲੇ, ਕਮਲਪ੍ਰੀਤ ਕੌਰ ਸਦੌੜ੍ਹ ਦੂਜੇ, ਸਜਮਾ ਕੁਠਾਲਾ ਤੀਜੇ ਸਥਾਨ 'ਤੇ ਰਹੀ । ਭੰਡ ਮੁਕਾਬਲੇ ਵਿੱਚ ਤਾਰਾ ਵਿਵੇਕ ਕਾਲਜ ਪਹਿਲੇ, ਸਰਕਾਰੀ ਕਾਲਜ ਮਾਲੇਰਕੋਟਲਾ ਦੂਜੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਤੀਜੇ, ਰਵਾਇਤੀ ਲੋਕ ਗੀਤ ਵਿੱਚ ਤਾਰਾ ਵਿਵੇਕ ਕਾਲਜ ਪਹਿਲੇ, ਸੰਤ ਬਾਬਾ ਅੰਤਰ ਸਿੰਘ ਖਾਲਸਾ ਕਾਲਜ ਸਦੌੜ੍ਹ ਦੂਜੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਗੜ੍ਹ ਚੀਮਾ ਤੀਜੇ ਸਥਾਨ 'ਤੇ ਰਹੇ। ਪੁਰਾਤਨ ਪਹਿਰਾਵੇ ਵਿੱਚ ਸੰਤ ਬਾਬਾ ਅੰਤਰ ਸਿੰਘ ਖ਼ਾਲਸਾ ਕਾਲਜ ਸਦੌੜ੍ਹ ਪਹਿਲੇ, ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਮਾਲੇਰਕੋਟਲਾ ਦੂਜੇ, ਸਰਵਹਿੱਤਕਾਰੀ ਵਿੱਦਿਆ ਮੰਦਰ ਤੀਜੇ, ਮਾਨੋਕਟਿਗ ਵਿਚ ਮਾਡਰਨ ਕਾਲਜ ਆਫ਼ ਐਜੂਕੇਸ਼ਨ ਸ਼ੇਰਗੜ੍ਹ ਚੀਮਾ ਪਹਿਲੇ, ਮਾਡਰਨ ਕਾਲਜ ਆਫ਼ ਐਜੂਕੇਸ਼ਨ ਰਾਣਵਾ ਦੂਜੇ, ਤਾਰਾ ਕਾਨਵੈਟ ਸਕੂਲ ਤੀਜੇ ਅਤੇ ਗਿੱਧਾ ਵਿੱਚ ਤਾਰਾ ਵਿਵੇਕ ਕਾਲਜ ਨੇ ਪਹਿਲ ਸਥਾਨ ਪ੍ਰਾਪਤ ਕੀਤਾ।