ਫ਼ਤਹਿਗੜ੍ਹ ਸਾਹਿਬ : ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਆਂਗਨਵਾੜੀ ਵਰਕਰਾਂ ਲਈ ਸਿਖਲਾਈ ਕੈਂਪ ਲਗਾਇਆ ਗਿਆ ਇਹ ਕੈਂਪ ਡਾ.ਵਿਪਨ ਕੁਮਾਰ ਰਾਮਪਾਲ ਸਹਿਯੋਗੀ ਡਾਇਰੈਕਟਰ (ਸਿਖਲਾਈ) ਦੀ ਨਿਗਰਾਨੀ ਹੇਠ ਲਗਾਇਆ ਗਿਆ ਅਤੇ ਇਸ ਵਿੱਚ ਵੱਖ-ਵੱਖ ਬਲਾਕਾਂ ਤੋ 12 ਆਂਗਨਵਾੜੀ ਵਰਕਰਜ਼ ਨੇ ਭਾਗ ਲਿਆ। ਇਸ ਕੈਂਪ ਦੌਰਾਨ ਡਾ. ਮਨੀਸ਼ਾ ਭਾਟੀਆ ਸਹਾਇਕ ਪ੍ਰੌਫੈਸਰ (ਗ੍ਰਹਿਵਿਗਿਆਨਵਿਗਿਆਨ)ਨੇ ਸ਼ਾਮਿਲ ਹੋਏ ਆਂਗਨਵਾੜੀ ਵਰਕਰਜ਼ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸੰਤੁਲਿਤ ਖੁਰਾਕ ਹਰ ਉਮਰ ਵਰਗ ਲਈ ਬਹੁਤ ਜ਼ਰੂਰੀ ਹੈ ਅਤੇ ਗਰਭ ਅਵਸਥਾ ਦੌਰਾਨ ਇਸ ਦਾ ਮੱਹਤ ਹੋਰ ਵੀ ਵਧ ਜਾਂਦਾ ਹੈ।ਉਨਾਂ ਦੱਸਿਆ ਕਿ ਜੀਵਨ ਸ਼ੈਲੀ ਵਿੱਚ ਬਦਲਾਅ ਕਾਰਣ ਸ਼ਰੀਰ ਦੀਆਂ ਖੁਰਾਕੀ ਲੋੜਾਂ ਵਿਚ ਵੀ ਬਦਲਾਅ ਆ ਰਿਹਾ ਹੈ।ਇਸ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਅਤੇ ਆਂਗਨਵਾੜੀ ਵਰਕਰਜ਼ ਦੀ ਇਸ ਵਿੱਚ ਮੱਹਤਵਪੂਰਣ ਭੂਮਿਕਾ ਹੈ।ਉਨਾਂ ਨੇ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਲਈ ਭੋਜਨ ਸੰਬਧੀ ਸਿਫਾਰਸ਼ਾਂ ਬਾਰੇਵੀ ਵਿਸਥਾਰ ਵਿਚ ਦੱਸਿਆ। ਉਨਾਂ ਨੇ ਅਨੀਮਿਆ ਦੇ ਕਾਰਣ ਅਤੇ ਲਛਣਾਂ ਬਾਰੇ ਜਾਣਕਾਰੀ ਦਿੱਤੀ। ਇਸ ਸਿਖਲਾਈ ਕੈਂਪ ਵਿੱਚ ਅਨੀਮਿਆ ਦੇ ਪ੍ਰਬੰਧਨ ਵਿੱਚ ਖੁਰਾਕ ਦੀ ਮੱਹਤਤਾ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ ਗਈ।ਗਰਭ ਅਵਸਥਾ, ਦੁੱਧ ਪਿਲਾਉਣ ਵਾਲੀਆਂ ਔਰਤਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਦੀ ਭੋਜਨ ਸੰਬਧੀ ਸਿਫਾਰਸ਼ਾਂ ਬਾਰੇ ਵੀ ਵਿਸਥਾਰ ਵਿੱਚ ਦੱਸਿਆ ਗਿਆ।