ਪੰਜਾਬ : ਕੱਲ੍ਹ ਪਏ ਮੀਂਹ ਦੇ ਬਾਅਦ ਪੰਜਾਬ ਦੇ ਅੰਮ੍ਰਿਤਸਰ ਤੇ ਜਲੰਧਰ ਸਣੇ ਹੋਰ ਥਾਵਾਂ ‘ਤੇ ਮੌਸਮ ਸਾਫ ਰਹੇਗਾ, ਧੁੱਪ ਨਿਕਲ ਸਕਦੀ ਹੈ। ਪੰਜਾਬ ਦੇ 17 ਜ਼ਿਲਿ੍ਹਆਂ ਵਿਚ ਮੌਸਮ ਵਿਭਾਗ ਨੇ ਧੁੰਦ ਦਾ ਅਲਰਟ ਜਾਰੀ ਕੀਤਾ ਸੀ ਚੰਡੀਗੜ੍ਹ ਵਿਚ ਹਾਲਾਤ ਸਾਧਾਰਨ ਹਨ ਦੂਜੇ ਪਾਸੇ ਹਿਮਾਚਲ ਵਿਚ ਅੱਜ ਵੀ ਬਰਫਬਾਰੀ ਦੀ ਸੰਭਾਵਨਾ ਹੈ। ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕਿਆਂ ਵਿਚ ਬੀਤੇ ਦੋ ਦਿਨ ਕਾਫੀ ਮੀਂਹ ਪਿਆ। ਦੋ ਦਿਨਾਂ ਤੋਂ ਇਥੇ 39.6 ਐੱਮ ਐੱਮ ਮੀਂਹ ਪਿਆ ਹੈ। ਦੋਵੇਂ ਦਿਨ ਇਥੇ ਗੜ੍ਹੇਮਾਰੀ ਵੀ ਹੋਈ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀ ਕੀਤਾ ਹੈ ਜਦੋਂ ਕਿ 4 ਫਰਵਰੀ ਨੂੰ ਇਥੇ ਮੀਂਹ ਪੈ ਸਕਦਾ ਹੈ।