ਮੋਹਾਲੀ : ਮੋਹਾਲੀ ਵਿੱਚ ਕਰੋਨਾ ਦੀ ਲਾਗ ਦੇ 920 ਸੱਜਰੇ ਮਾਮਲੇ ਸਾਹਮਣੇ ਆਏ ਹਨ ਅਤੇ 5 ਮਰੀਜ਼ਾਂ ਨੂੰ ਇਸ ਲਾਗ ਕਾਰਨ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਚੁੱਕੇ ਹਨ। ਭਾਵੇਂ ਜ਼ਿਲ੍ਹੇ ਵਿਚ ਕਰੋਨਾ ਦੀ ਲਾਗ ਤੋਂ ਬਚਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤੀਆਂ ਲਾਗੂ ਕੀਤੀਆਂ ਹੋਈਆਂ ਹਨ ਪਰ ਫਿਰ ਲਾਗ ਦੇ ਮਾਮਲਿਆਂ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕਰੋਨਾ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਜ਼ਿਲ੍ਹੇ ਵਿਚ 920 ਨਵੇਂ ਪਾਜ਼ੇਟਿਵ ਮਾਮਲੇ ਮਿਲੇ ਹਨ ਅਤੇ 5 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਅਨੁਸਾਰ ਜ਼ਿਲ੍ਹੇ ਵਿਚ ਕੁੱਲ 40167 ਦੇ ਕਰੀਬ ਪਾਜ਼ੇਟਿਵ ਮਾਮਲੇ ਹਨ ਅਤੇ 32036 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 7602 ਐਕਟਿਵ ਕੇਸ ਹਨ ਜਦਕਿ ਕੁੱਲ 529 ਮਰੀਜ਼ਾਂ ਨੂੰ ਮੌਤ ਦੇਖਣੀ ਪਈ ਹੈ।
ਮੋਹਾਲੀ ਦੇ ਡੇਰਾ ਬੱਸੀ ਇਲਾਕੇ ਵਿੱਚ ਅੱਜ 69 ਮਿਲੇ ਹਨ ਅਤੇ 339 ਕੇਸ ਇਕੱਲੇ ਢਕੌਲੀ ਖੇਤਰ ਵਿੱਚੋਂ ਮਿਲੇ ਹਨ ਜੋ ਕਿ ਇਕ ਬਹੁਤ ਵੱਡੀ ਗਿਣਤੀ ਹੈ। ਲਾਲੜੂ ਅਤੇ ਨੇੜਲੇ ਖੇਤਰਾਂ ਵਿਚੋਂ 20 ਕੇਸ ਮਿਲੇ ਹਨ, ਬੂਥਗੜ੍ਹ ਤੋਂ 25, ਘੜੂੰਆਂ ਤੋਂ 39, ਖਰੜ ਤੋਂ 95, ਕੁਰਾਲੀ ਤੋਂ 17 ਮਾਮਲੇ ਸਾਹਮਣੇ ਆਏ ਹਨ ਅਤੇ ਮੋਹਾਲੀ ਸ਼ਹਿਰੀ ਖੇਤਰ ਵਿਚੋਂ 316 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ ਪੰਜਾਬ ਦੇ ਜ਼ਿਲ੍ਹਿਆਂ ਤੋਂ ਪ੍ਰਾਪਤ ਹੋਈਆਂ ਰਿਪੋਰਟਾਂ ਮੁਤਾਬਕ ਲੁਧਿਆਣਾ ਵਿਚ 995, ਜਲੰਧਰ ਵਿੱਚ 465, ਐਸ.ਏ.ਐਸ. ਨਗਰ ਵਿੱਚ 982, ਪਟਿਆਲਾ ਵਿੱਚ 533, ਅੰਮਿ੍ਰਤਸਰ ਵਿੱਚ 722, ਹੁਸ਼ਿਆਰਪੁਰ ਵਿੱਚ 243, ਬਠਿੰਡਾ ਵਿੱਚ 593, ਗੁਰਦਾਸਪੁਰ ਵਿੱਚ 238, ਕਪੂਰਥਲਾ ਵਿੱਚ 72, ਐਸ.ਬੀ.ਐਸ. ਨਗਰ ਵਿੱਚ 46, ਪਠਾਨਕੋਟ ਵਿੱਚ 197, ਸੰਗਰੂਰ ਵਿੱਚ 201, ਫ਼ਿਰੋਜ਼ਪੁਰ ਵਿੱਚ 229, ਰੋਪੜ ਵਿੱਚ 90, ਫ਼ਰੀਦਕੋਟ ਵਿੱਚ 275, ਫ਼ਾਜ਼ਿਲ੍ਹਕਾ ਵਿੱਚ 82, ਮੁਕਤਸਰ ਵਿੱਚ 204, ਫ਼ਤਿਹਗੜ੍ਹ ਸਾਹਿਬ ਵਿੱਚ 21, ਮੋਗਾ ਵਿੱਚ 122, ਤਰਨ ਤਾਰਨ ਵਿੱਚ 123, ਮਾਨਸਾ ਵਿੱਚ 256 ਅਤੇ ਬਰਨਾਲਾ ਵਿੱਚ 73 ਦੇ ਕਰੀਬ ਤਾਜ਼ੇ ਮਾਮਲੇ ਸਾਹਮਣੇ ਆਏ ਹਨ।