ਸੰਦੌੜ : ਸਕੂਲ ਦੀ ਸਾਬਕਾ ਵਿਦਿਆਰਥਣ ਸ੍ਰੀ ਮਤੀ ਦਵਿੰਦਰ ਮਹਿੰਦਰੂ ਜੋ ਕਿ ਅਕਾਸ਼ਬਾਣੀ ਜਲੰਧਰ ਤੋਂ ਬਤੌਰ ਪ੍ਰੋਗਰਾਮ ਹੈੱਡ ਸੇਵਾ ਮੁਕਤ ਹੋਏ ਹਨ , ਉਹਨਾਂ ਨੇ ਪਿਛਲੇ ਦਿਨੀਂ ਸਰਕਾਰੀ ਹਾਈ ਸਮਾਰਟ ਸਕੂਲ ਖੁਰਦ ਦਾ ਦੌਰਾ ਕੀਤਾ |
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣ
ਉਹਨਾਂ ਅਪਣੇ ਬਚਪਨ ਨੂੰ ਯਾਦ ਕਰਦਿਆਂ ਦੱਸਿਆ ਕਿ ਉਹਨਾਂ ਨੇ ਅਪਣੀ ਮੁਢਲੀ ਪੜ੍ਹਾਈ ਇਸੇ ਸਕੂਲ ਤੋਂ ਪ੍ਰਾਪਤ ਕੀਤੀ ਹੈ| ਲੰਮਾ ਸਮਾਂ ਪਹਿਲਾਂ ਉਹਨਾਂ ਦਾ ਪਰਿਵਾਰ ਪਿੰਡ ਖੁਰਦ ਵਿਖੇ ਹੀ ਰਹਿੰਦਾ ਸੀ ,ਜਿਸ ਕਾਰਣ ਮੁੱਢਲੀ ਸਿਖਿਆ ਲਈ ਉਹਨਾਂ ਨੂੰ ਇਸੇ ਸਕੂਲ ਵਿਚ ਦਾਖ਼ਲ ਕਰਵਾਇਆ ਗਿਆ। ਭਾਵੇਂ 40 ਸਾਲ ਪਹਿਲਾਂ ਉਹ ਪਿੰਡ ਛੱਡ ਚਲੇ ਗਏ ਸੀ ਤੇ ਅੱਜਕੱਲ ਜਲੰਧਰ ਵਿਖੇ ਰਹਿ ਰਹੇ ਹਨ,ਪਰੰਤੂ ਉਹਨਾਂ ਸਕੂਲ ਦੀਆਂ ਯਾਦਾਂ ਨੂੰ ਸੰਜੋਏ ਰੱਖਿਆ ਹੈ। ਰਿਟਾਇਰ ਹੋਣ ਉਪਰੰਤ ਸਕੂਲ ਦੇਖਣ ਦੀ ਉਹਨਾਂ ਅੰਦਰ ਤੀਬਰ ਇੱਛਾ ਸੀ।
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਖੇਤੀ ਲਈ ਟਿਊਬਵੈਲਾਂ ਦੇ ਨਾਲ-ਨਾਲ ਬਦਲਵੀਆਂ ਸਿੰਜਾਈ ਸਹੂਲਤਾਂ ਮੁਹੱਈਆ ਕਰਵਾ ਰਹੇ ਹਾਂ: ਚੇਤਨ ਸਿੰਘ ਜੌੜਾਮਾਜਰਾ
ਜਿਸ ਕਾਰਣ ਸਮਾਂ ਮਿਲਦੇ ਹੀ ਉਹ ਖੁਰਦ ਪਿੰਡ ਦੇ ਹਾਈ ਸਕੂਲ ਵਿਖੇ ਪਹੁੰਚ ਗਏ। ਉਹਨਾਂ ਹੈੱਡਮਾਸਟਰ ਸ੍ਰੀ ਸੱਜਾਦ ਅਲੀ ਗੌਰੀਆ ਵੱਲੋਂ ਸਕੂਲ ਦੀ ਬੇਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਸਕੂਲ ਦੀ ਸੋਹਣੀ ਦਿੱਖ ਬਣਾਉਣ ਲਈ ਪ੍ਰਸ਼ੰਸਾ ਵੀ ਕੀਤੀ।
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਤੇ ਸਾਈਬਰ ਇਨੇਬਲਡ ਮਨੁੱਖੀ ਤਸਕਰੀ ’ਤੇ ਵਰਕਸ਼ਾਪ ਦਾ ਆਯੋਜਨ
ਉਹਨਾਂ ਅੱਗੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਰਾਹੀਂ ਖੁਰਦ ਸਕੂਲ ਨਾਲ ਪਿਛਲੇ ਕਈ ਸਾਲਾਂ ਤੋਂ ਜੁੜੇ ਹੋਏ ਹਨ ਅਤੇ ਸਕੂਲ ਦੀ ਹਰ ਇਕ ਪੋਸਟ ਨੂੰ ਗਹੁ ਨਾਲ ਵੇਖਦੇ ਹਨ। ਉਹਨਾਂ ਸਕੂਲ ਮੁਖੀ ਵੱਲੋ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਸਕੂਲ ਲਾਇਬ੍ਰੇਰੀ ਲਈ ਆਪਣੇ ਪਿਤਾ ਸ੍ਰੀ ਦੇਵਕੀ ਨੰਦਨ ਅਤੇ ਮਾਤਾ ਸ੍ਰੀਮਤੀ ਨਰਿੰਦਰ ਦੇਵਕੀ ਨੰਦਨ ਜੀ ਦੀ ਯਾਦ ਵਿਚ ਦੋ ਅਲਮਾਰੀਆਂ ਅਤੇ ਇਕ ਟੇਬਲ ਭੇਂਟ ਕੀਤੇ ।ਜਿਹਨਾਂ ਦੀ ਕੀਮਤ ਲੱਗਭਗ ਵੀਹ ਹਜਾਰ ਰੁਪਏ ਹੈ ।
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਸਕੀਮ ‘ਆਪ ਦੀ ਸਰਕਾਰ, ਆਪ ਦੇ ਦੁੁਆਰ’ ਦਾ ਆਗਾਜ਼
ਉਹਨਾਂ ਭਵਿੱਖ ਵਿਚ ਵੀ ਸਕੂਲ ਨਾਲ ਜੁੜੇ ਰਹਿਣ ਦਾ ਭਰੋਸਾ ਦਿੱਤਾ। ਸਕੂਲ ਮੁਖੀ ਸ੍ਰੀ ਸੱਜਾਦ ਅਲੀ ਗੌਰੀਆ ਵੱਲੋਂ ਸ੍ਰੀਮਤੀ ਦਵਿੰਦਰ ਮਹਿੰਦਰੂ ਅਤੇ ਉਹਨਾਂ ਨਾਲ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ। ਉਪਰੋਕਤ ਤੋਂ ਇਲਾਵਾ ਇਸ ਸਮੇਂ ਸਮੂਹ ਸਟਾਫ਼ ਵੀ ਹਾਜ਼ਰ ਸੀ।
ਲਿੰਕ ਨੂੰ ਕਲਿਕ ਕਰੋ ਅਤੇ ਇਹ ਖ਼ਬਰ ਵੀ ਪੜ੍ਹੋ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਲੀ ਮੈਟਰੋ ‘ਚ ਕੀਤਾ ਸਫ਼ਰ