ਸਮਾਣਾ : ਮਨੁੱਖੀ ਸਰੀਰ ਦੀ ਬਣਤਰ ਨੂੰ ਪੰਜ ਤੱਤ ਲੱਗੇ ਹਨ ਛੇਵੀਂ ਇਸ ਵਿੱਚ ਆਤਮਾ ਹੈ ਜੋ ਮਨੁੱਖੀ ਸਰੀਰ ਨੂੰ ਚਲਾਉਂਦੀ ਹੈ ਜਦੋਂ ਸਰੀਰ ਵਿੱਚੋਂ ਸਦਾ ਲਈ ਆਤਮਾ ਨਿਕਲ ਜਾਵੇ ਤਾਂ ਸਰੀਰ ਨੂੰ ਮੁਰਦਾ ਕਰਾਰ ਦੇ ਦਿੱਤਾ ਜਾਂਦਾ ਹੈ ਮਨੁੱਖੀ ਸਰੀਰ ਨੂੰ ਅਗਨ ਭੇਂਟ ਕਰਕੇ ਮਿਰਤਕ ਸਰੀਰ ਦਾ ਸੰਸਕਾਰ ਕਰ ਦਿੱਤਾ ਜਾਂਦਾ ਹੈ ਪੰਚੇ ਤੱਤ ਆਪਣੇ ਆਪਣੇ ਵਿਸ਼ਾਲ ਤੱਤਵ ਰੂਪ ਵਿੱਚ ਵਲੀਨ ਹੋ ਜਾਂਦੇ ਹਨ ਅਤੇ ਛੇਵੀਂ ਆਤਮਾ ਜੋ ਮਨੁੱਖੀ ਸਰੀਰ ਨੂੰ ਚਲਾਉਂਦੀ ਸੀ ਉਹ ਕਿੱਥੇ ਜਾਂਦੀ ਹੈ ? ਇਸ ਬਾਰੇ ਜਾਣਕਾਰੀ ਦਿੰਦਿਆ ਨਿਰੰਕਾਰੀ ਮਿਸ਼ਨ ਦੇ ਪ੍ਰਚਾਰਕ ਸੰਤ ਮਨਧੀਰ ਧੀਰ ਨੇ ਕਾਕੂਵਾਲਾ ਪਿੰਡ ਵਿਖੇ ਕਰਵਾਏ ਗਏ ਸੰਤ ਸਮਾਗਮ ਵਿੱਚ ਆਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜਿਹੜੀ ਆਤਮਾ ਨੂੰ ਨਿਰੰਕਾਰ ਪ੍ਰੰਭੂ ਪਰਮਾਤਮਾ ਦਾ ਗਿਆਨ ਹੈ ਉਹ ਆਤਮਾ ਮਨੁੱਖੀ ਸਰੀਰ ਛੱਡਣ ਉਪਰੰਤ ਨਿਰੰਕਾਰ ਪ੍ਰੰਭੂ ਪਰਮਾਤਮਾ ਵਿੱਚ ਮਿਲ ਕੇ ਨਿਰੰਕਾਰ ਪ੍ਰੰਭੂ ਪਰਮਾਤਮਾ ਵਿਚ ਵਿਲੀਨ ਹੋ ਜਾਂਦੀ ਹੈ ਕਿਉਂਕਿ ਆਤਮਾ ਦਾ ਅਸਲੀ ਘਰ ਪਰਮਾਤਮਾ ਹੈ । ਜਿਹੜੀ ਆਤਮਾ ਨੇ ਮਨੁੱਖੀ ਸਰੀਰ ਵਿੱਚ ਪਰਮਾਤਮਾ ਦੀ ਜਾਣਕਾਰੀ ਪ੍ਰਾਪਤ ਨਹੀਂ ਕੀਤੀ ਹੁੰਦੀ ਉਹ ਆਤਮਾ ਜਨਮ ਮਰਨ ਤੇ ਚੱਕਰ ਵਿੱਚ ਚਲੇ ਜਾਵੇਗੀ , ਜਿਸ ਆਤਮਾ ਨੇ ਮਨੁੱਖੀ ਸਰੀਰ ਵਿੱਚ ਚੰਗੇ ਕਰਮ ਕੀਤੇ ਹੋਣਗੇ ਉਸ ਨੂੰ ਸਵਰਗਾਂ ਦੀ ਪ੍ਰਾਪਤੀ ਹੋ ਜਾਵੇਗੀ ਪ੍ਰੰਤੂ ਸਵਰਗਾਂ ਦਾ ਸਮਾਂ ਖਤਮ ਹੋਣ ਉਪਰੰਤ ਉਸ ਆਤਮਾ ਨੂੰ ਫਿਰ ਜੰਮਣ ਮਰਨ ਦੇ ਚੱਕਰ ਵਿੱਚ ਪੈਣਾ ਪਵੇਗਾ। ਮਨਧੀਰ ਧੀਰ ਨੇ ਗੁਰਬਾਣੀ ਦੀਆਂ ਵੱਖ ਵੱਖ ਉਦਾਹਰਨਾ ਤੇ ਕੇ ਸੰਗਤ ਨੂੰ ਸਮਝਾਉਂਦਿਆਂ ਕਿਹਾ ਕਿ ਇਸ ਮਨੁੱਖੀ ਸਰੀਰ ਵਿੱਚ ਪਰਮਾਤਮਾ ਦੀ ਪ੍ਰਾਪਤੀ ਕਰਕੇ ਜਨਮ ਮਰਨ ਤੇ ਚੱਕਰ ਤੋਂ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ । ਇਸ ਵਕਤ ਸਮੇਂ ਦੇ ਪੈਗੰਬਰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਬ੍ਰਹਮ ਗਿਆਨ ਦੇ ਕੇ ਮਨੁੱਖਤਾ ਨੂੰ ਜਨਮ ਮਰਨ ਤੇ ਚੱਕਰ ਤੋਂ ਮੁਕਤ ਕਰਨ ਲਈ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਸੰਤ ਸਮਾਗਮ ਕਰਕੇ ਮਨੁੱਖਤਾ ਨੂੰ ਸੁਚੇਤ ਕਰ ਰਹੇ ਹਨ ਕਿ ਆਓ ਰੱਬ ਦੇ ਦਰਸ਼ਨ ਕਰਕੇ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਕਰ ਲਵੋ । ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਇਹੋ ਸੰਦੇਸ਼ ਅੱਜ ਇਸ ਸੰਤ ਸਮਾਗਮ ਵਿੱਚ ਦਿੱਤਾ ਗਿਆ ਹੈ ਇਸ ਮੌਕੇ ਸੰਤ ਨਿਰੰਕਾਰੀ ਮੰਡਲ ਦੇ ਕੇਂਦਰੀ ਪ੍ਰਚਾਰਕ ਗੁਰਦੇਵ ਸਿੰਘ ਕਾਕੂਵਾਲਾ ਨੇ ਇਸ ਸੰਤ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸੰਗਤਾਂ ਨੂੰ ਜੀ ਆਇਆ ਆਖਿਆ । ਇਸ ਮੌਕੇ ਗੀਤਕਾਰਾਂ ਨੇ ਸਤਿਗੁਰੂ ਅਤੇ ਨਿਰੰਕਾਰ ਪ੍ਰੰਭੂ ਦੀ ਉਸਤਤ ਭਰੇ ਗੀਤ ਗਾਏ ਅਤੇ ਕਵੀਆਂ ਨੇ ਗੁਰਮਤਿ ਨਾਲ ਭਰਪੂਰ ਆਪਣੀਆਂ ਕਵਿਤਾਵਾਂ ਪੜੀਆਂ ਜਿਨਾਂ ਨਾਲ ਗੁਰਸਿੱਖਾਂ ਦਾ ਵਿਸ਼ਵਾਸ ਸਤਿਗੁਰੂ ਅਤੇ ਨਿਰੰਕਾਰ ਪ੍ਰਭੂ ਪਰਮਾਤਮਾ ਤੇ ਹੋਰ ਪੱਕਾ ਹੋਇਆ।