ਪਟਿਆਲਾ : ਆਮ ਆਦਮੀ ਪਾਰਟੀ ਦੇ ਮਰਹੂਮ ਸੱਕਤਰ ਗਗਨਦੀਪ ਸਿੰਘ ਚੱਢਾ ਦੀ ਧਰਮ ਪਤਨੀ ਗੂੰਜਣ ਚੱਢਾ ਨੂੰ ਪੰਜਾਬ ਸਰਕਾਰ ਨੇ ਐਸ.ਐਸ. ਬੋਰਡ ਪੰਜਾਬ ਦਾ ਮੈਂਬਰ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਅੱਜ ਆਪਣੇ ਦਫਤਰ ਵਿਖੇ ਅਹੁਦਾ ਸੰਭਾਲਿਆ| ਇਸ ਦੌਰਾਨ ਪਟਿਆਲਾ ਦੇ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਅਤੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਉਨ੍ਹਾਂ ਨੂੰ ਬੁੱਕਾ ਭੇਟ ਕਰਕੇ ਸਨਮਾਨ ਕਰਦਿਆਂ ਵਧਾਈ ਦਿ¾ਤੀ| ਇਸ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਰ ਇ¾ਕ ਵਲੰਟੀਅਰ ਜਿਸ ਨੇ ਪਾਰਟੀ ਨੂੰ ਇਥੋਂ ਤੱਕ ਲਿਆਉਣ ਅਤੇ ਸਰਕਾਰ ਬਨਾਉਣ ਵਿਚ ਯੋਗਦਾਨ ਦਿੱਤਾ ਹੈ। ਉਸ ਦਾ ਦਿਲੋਂ ਮਾਣ ਸਨਮਾਨ ਕੀਤਾ ਹੈ| ਉਨ੍ਹਾਂ ਕਿਹਾ ਕਿ ਅਜਿਹੇ ਪਾਰਟੀ ਵਲੰਟੀਅਰ ਲੋਕਾਂ ਲਈ ਚਾਨਣ ਮੁਨਾਰਾ ਹਨ| ਇਸ ਲਈ ਅਜਿਹੇ ਵਲੰਟੀਅਰਾਂ ਨੂੰ ਤਵਜੋਂ ਦਿੰਦਿਆਂ ਸਰਕਾਰ ਵੀ ਮਾਣ ਮਹਿਸੂਸ ਕਰਦੀ ਹੈ| ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਅਤੇ ਵਲੰਟੀਅਰਾਂ ਦੀ ਸਹੀ ਅਤੇ ਨਿਰਪਖ਼ ਸੋਚ ਸਦਕਾ ਆਮ ਆਦਮੀ ਪਾਰਟੀ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰਕੀ ਕਰ ਰਹੀ ਹੈ। ਵਿਧਾਇਕ ਨੇ ਕਿਹਾ ਕਿ ਪੰਜਾਬ ’ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ 13 ਦੀਆਂ 13 ਸੀਟਾਂ ’ਤੇ ਆਮ ਆਦਮੀ ਪਾਰਟੀ ਜਿੱਤ ਪ੍ਰਾਪਤ ਕਰੇਗੀ, ਕਿਉਂਕਿ ਸਰਕਾਰ ਨੇ ਹਰ ਪੰਜਾਬੀ ਦੀ ਮੁਸ਼ਕਲ ਨੂੰ ਨੇੜੇ ਤੋਂ ਤੱਕਦਿਆਂ ਪੂਰਾ ਕੀਤਾ ਹੈ।