ਸਮਾਣਾ : ਸ੍ਰੀ ਵਰੁਣ ਸਰਮਾਂ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੀਆਂ ਹਦਾਇਤਾਂ ਮੁਤਾਬਿਕ ਸ੍ਰੀ ਯੁਗੇਸ ਸ਼ਰਮਾਂ ਦੀ ਨਿਗਰਾਨੀ ਹੇਠ ਭੈੜੇ ਪੁਰਸਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮਹਿੰਮ ਨੂੰ ਵੱਡੀ ਸਫਲਤਾ ਮਿਲੀ। ਜਿਸ ਸਬੰਧੀ ਜਾਣਕਾਰੀ ਦਿੰਦੀਆਂ ਸ੍ਰੀ ਮਤੀ ਨੇਹਾ ਅਗਰਵਾਲ ਉਪ ਕਪਤਾਨ ਪੁਲਿਸ ਸਮਾਣਾ ਨੇ ਦੱਸਿਆ ਕਿ ਮਿਤੀ 09-02-2024 ਨੂੰ ਪਿੰਡ ਕੁਲਬੁਰਛਾਂ ਗਾਜੀਪੁਰ ਰੋਡ ਥਾਣਾ ਸਦਰ ਸਮਾਣਾ ਵਿਖੇ ਹਰਜੀਤ ਮੈਡੀਕਲ ਸਟੋਰ ਤੇ ਨਾਂ-ਮਾਲੂਮ ਵਿਅਕਤੀਆ ਨੇ ਪਿਸਟਲ ਦੀ ਨੋਕ ਪਰ 14,000/ਰੁਪਏ ਦੀ ਖੋਹ ਕੀਤੀ ਸੀ, ਜਿਸ ਸਬੰਧੀ ਹਰਜੀਤ ਸਿੰਘ ਪੁੱਤਰ ਸੱਤਗੁਰ ਸਿੰਘ ਵਾਸੀ ਪਿੰਡ ਗਾਜੀਪੁਰ ਦੇ ਬਿਆਨ ਪਰ ਮੁਕੱਦਮਾਂ ਨੰਬਰ 24 ਮਿਤੀ 10-02-2024 ਧਾਰਾ 379-ਬੀ ,506.34 ਆਈ ਪੀ ਸੀ ਅਤੇ 25 ਆਰਮਜ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ
ਸ੍ਰੀ ਮਤੀ ਨੇਹਾ ਅਗਰਵਾਲ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਐਸ.ਆਈ ਅਵਤਾਰ ਸਿੰਘ ਮੁੱਖ ਅਫਸਰ ਥਾਣਾ ਸਦਰ ਸਮਾਣਾ ਅਤੇ ਐਸ.ਆਈ ਕਸ਼ਮੀਰ ਸਿੰਘ ਇੰਚਾਰਜ ਚੌਕੀ ਗਾਜੇਵਾਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਜਿਹਨਾਂ ਵੱਲੋ ਬਹੁਤ ਹੀ ਸੁਚੱਜੇ ਅਤੇ ਟੈਕਨੀਕਲ ਢੰਗ ਨਾਲ ਤਫਤੀਸ਼ ਕਰਦੇ ਹੋਏ ਇਸ ਮੁਕੱਦਮਾ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕਰਕੇ ਦੋਸ਼ੀ ਹਰਬੰਸ ਸਿੰਘ ਉਰਫ ਬੰਸੀ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਬਲਿਆਲਾ ਥਾਣਾ ਭਵਾਨੀਗੜ੍ਹ ਜਿਲ੍ਹਾ ਸੰਗਰੂਰ ਉਮਰ ਕਰੀਬ 28/29 ਸਾਲ ਅਤੇ ਹਰਵਿੰਦਰ ਸਿੰਘ ਉਰਫ ਕਾਕਾ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਕਾਲਾਝਾੜ ਥਾਣਾ ਭਵਾਨੀਗੜ੍ਹ ਜਿਲ੍ਹਾ ਸੰਗਰੂਰ ਉਮਰ ਕਰੀਬ 24/25 ਸਾਲ ਨੂੰ 24 ਘੰਟਿਆ ਦੇ ਅੰਦਰ-ਅੰਦਰ ਟਰੇਸ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ, ਦੋਸ਼ੀਆਨ ਪਾਸੋਂ ਪਿੰਡ ਕੁਲਬੁਰਛਾਂ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਕੀਤੀਆਂ 11 ਚੋਰੀ/ਖੋਹ ਦੀਆਂ ਵਾਰਦਾਤਾਂ ਵਿੱਚ ਖੋਹੇ ਵੱਖ-ਵੱਖ ਕੰਪਨੀਆਂ ਦੇ 11 ਮੋਬਾਇਲ, 20 ਹਜਾਰ ਰੁਪਏ ਨਗਦੀ, ਇੱਕ ਐਕਟਿਵਾ ਰੰਗ ਚਿੱਟਾ, ਇੱਕ ਖਿਡੌਣਾ ਰਿਵਾਲਵਰ ਬਰਾਮਦ ਕਰਵਾਏ ਗਏ ਹਨ। ਦੋਸ਼ੀ ਹਰਬੰਸ ਸਿੰਘ ਉਰਫ ਬੰਸੀ ਪੁੱਤਰ ਮੇਜਰ ਸਿੰਘ ਪਰ ਜਿਲ੍ਹਾ ਸੰਗਰੂਰ ਵਿਖੇ ਲੜਾਈ ਝਗੜੇ ਅਤੇ ਲੁਟ ਖੋਹ ਦੇ ਦੋ ਮੁਕੱਦਮੇ ਦਰਜ ਹਨ ਅਤੇ ਹਰਵਿੰਦਰ ਸਿੰਘ ਉਰਫ ਕਾਕਾ ਐਨ.ਡੀ.ਪੀ.ਐਸ.ਐਕਟ ਦੇ ਦੋ ਮੁਕੱਦਮੇ ਦਰਜ ਹਨ। ਗ੍ਰਿਫਤਾਰ ਕੀਤੇ ਗਏ ਦੋਸ਼ੀਆਨ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਜਿਹਨਾਂ ਦੀ ਪੁੱਛ-ਗਿੱਛ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾਂ ਹੈ।