ਕੁਹਾੜਾ : ਨਿਧਾਨ ਸਿੰਘ ਗਰਚਾ ,ਮਾਤਾ ਭਗਵਾਨ ਕੌਰ ,ਸੱਜਣ ਸਿੰਘ ਗਰਚਾ ,ਬਲਜਿੰਦਰ ਸਿੰਘ ਗਰਚਾ ਯਾਦਗਾਰੀ ਟਰੱਸਟ ਕੁਹਾੜਾ ਵੱਲੋਂ ਹਰ ਸਾਲ ਦੀ ਤਰਾਂ ਸਾਗਰ ਆਪਟੀਕਲ ਦੇ ਸਹਿਯੋਗ ਨਾਲ 20ਵਾਂ ਵਾਰਸ਼ਿਕ ਮੁਫਤ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਸਰਕਾਰੀ ਹਾਈ ਸਕੂਲ ਕੁਹਾੜਾ ਵਿਖੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲਗਾਇਆ ਗਿਆ। ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ.ਹਰਕੀਰਤ ਸਿੰਘ ਅਤੇ ਡਾ.ਸੁਧੀਰ ਕੁਮਾਰ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਗਿਆ। ਕੈਂਪ ਦੌਰਾਨ 280 ਮਰੀਜ਼ਾਂ ਨੇ ਕੈਂਪ ਦਾ ਲਾਹਾ ਲਿਆ। ਜਿਨ੍ਹਾਂ ਵਿਚੋਂ 60 ਮਰੀਜ਼ ਅਪਰੇਸ਼ਨ ਲਈ ਚੁਣੇ ਗਏ।ਇਸ ਮੌਕੇ ਮਾਸਟਰ ਤੇਲੂ ਰਾਮ ਕੁਹਾੜਾ, ਬਚਿੱਤਰ ਸਿੰਘ ਸਾਇਆਂ, ਸੁਖਪਾਲ ਸਿੰਘ ਗਰਚਾ ਕਨੇਡਾ, ਰਛਪਾਲ ਸਿੰਘ ਮੁੰਡੀਆਂ,ਬਰਿੰਦਰਜੀਤ ਸਿੰਘ ਸੈਣੀ ਚੌਕੀ ਇੰਚਾਰਜ ਰਾਮਗੜ੍ਹ, ਪਰਮਿੰਦਰ ਸਿੰਘ ਏਐਸ ਆਈ, ਦਰਸ਼ਨ ਸਿੰਘ ਏ ਐਸ ਆਈ,ਬਲਵੀਰ ਸਿੰਘ ਕੁਹਾੜਾ,ਡਾ.ਪੂਜਾ,ਸੁਮੀਤ ਝਾਅ, ਹਰਪ੍ਰੀਤ ਸਿੰਘ, ਮਨਦੀਪ ਸਿੰਘ, ਮਾਤਾ ਮਲਕੀਤ ਕੌਰ ਗਰਚਾ, ਪਵਿੱਤਰ ਸਿੰਘ ਭੱਟੀ ਕੁਹਾੜਾ, ਸਰਪੰਚ ਸਤਵੰਤ ਸਿੰਘ ਗਰਚਾ, ਸ਼ਰਨਜੀਤ ਸਿੰਘ ਗਰਚਾ,ਅਜਮੇਰ ਸਿੰਘ ਲਾਲੀ, ਮਨਮਿੰਦਰ ਸਿੰਘ ਕੁਹਾੜਾ, ਮਹੇਸ਼ਇੰਦਰ ਸਿੰਘ ਮਾਂਗਟ ਕਨੇਡਾ,ਸਿੰਮੀ ਗਰਚਾ,ਰਣਧੀਰ ਸਿੰਘ ਪੰਚ, ਸੰਜੀਵ ਕੁਮਾਰ, ਨਿਰਭੈ ਸਿੰਘ ਗਰਚਾ, ਜਸਵਿੰਦਰ ਸਿੰਘ ਜੱਸੀ, ਰਾਜਵੰਤ ਸਿੰਘ ਰਾਜੂ, ਸੁਰਜੀਤ ਸਿੰਘ ਸੀਤਾ, ਧਰਮਜੀਤ ਸਿੰਘ ਢਿੱਲੋਂ, ਗੁਰਤੇਜ ਸਿੰਘ ਗਰਚਾ,ਡਾ.ਲਖਵਿੰਦਰ ਸਿੰਘ ਗਰਚਾ, ਮਨਰਾਜ ਸਿੰਘ ਪਾਲ ਮਾਜਰਾ, ਮਨਦੀਪ ਸਿੰਘ ਮਨੀ,ਇਕਬਾਲ ਸਿੰਘ, ਬਲਵੀਰ ਸਿੰਘ, ਜਸਵਿੰਦਰ ਸਿੰਘ ਸੋਨੂੰ ਆਦਿ ਹਾਜ਼ਰ ਸਨ। ਕੈਪਸ਼ਨ:-ਕੁਹਾੜਾ ਵਿਖੇ ਅੱਖਾ ਦੇ ਮੁਫ਼ਤ ਜਾਂਚ ਕੈਂਪ ਦਾ ਉਦਘਾਟਨ ਕਰਨ ਸਮੇਂ ਸੁਖਪਾਲ ਸਿੰਘ ਗਰਚਾ ਕਨੇਡਾ ,ਮਾ ਤੇਲੂ ਰਾਮ ਕੁਹਾੜਾ ਅਤੇ ਹੋਰ