ਮਨੁੱਖੀ ਅਧਿਕਾਰ ਮੰਚ ਵਲੋਂ ਇੱਕ ਅਹਿਮ ਮੀਟਿੰਗ ਚੰਡੀਗੜ੍ਹ ਵਿਖੇ ਰਾਜੇਸ਼ ਕੁਮਾਰੀ ਜਰਨਲ TVਸਕੱਤਰ ਇਸਤਰੀ ਵਿੰਗ ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਪ੍ਰਿਤਪਾਲ ਕੌਰ, ਮੋਨੀਕਾ ਸ਼ਰਮਾ ਪ੍ਰਧਾਨ ਇਸਤਰੀ ਵਿੰਗ ਹਰਿਆਣਾ, ਮਾਂਡਵੀ ਸਿੰਘ ਚੇਅਰਪਰਸਨ ਇਸਤਰੀ ਵਿੰਗ ਪੰਜਾਬ ਅਤੇ ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪੁਹੰਚੇ ਹੋਏ ਸਨ। ਇਸ ਮੌਕੇ ਸੰਸਥਾ ਵਲੋਂ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਹਰਭਜਨ ਸਿੰਘ ਜਗਦੇਵ ਨੂੰ ਪ੍ਰਧਾਨ ਚੰਡੀਗੜ੍ਹ, ਰਮਨਜੀਤ ਕੌਰ ਨੂੰ ਸਕੱਤਰ ਇਸਤਰੀ ਵਿੰਗ ਪੰਜਾਬ, ਮਨਿੰਦਰਪਾਲ ਸਿੰਘ, ਸਹਿਜਪਾਲ ਸਿੰਘ ਅਤੇ ਰਮੇਸ਼ ਕੁਮਾਰ ਨੂੰ ਮੈਂਬਰ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਖੇੜਾ ਨੇ ਬੋਲਦਿਆ ਕਿਹਾ ਕਿ ਨਾਰੀ ਦਾ ਜਿੰਨਾ ਸਤਿਕਾਰ ਹੋ ਸਕੇ ਉਹਨਾਂ ਥੋੜਾ ਹੈ, ਕਿਉਕਿ ਔਰਤ ਜੱਗ ਜਣਨੀ ਹੈ। ਔਰਤ ਦੇ ਕੁੱਖੋ ਪੀਰ, ਪੈਗੰਬਰ, ਯੋਧੇ, ਗੁਰੂਆਂ ਅਤੇ ਮਹਾਨ ਸ਼ਹੀਦਾਂ ਨੇ ਜਨਮ ਲਿਆ। ਇਸੇ ਕਰਕੇ ਹਰ ਚੰਗਾ ਇਨਸਾਨ ਇਹਨਾਂ ਨੂੰ ਸਨਮਾਨ ਦੇਣ ਲਈ ਵਡਮੁੱਲਾ ਯੋਗਦਾਨ ਪਾ ਰਿਹਾ ਹੈ। ਨਵੇਂ ਨਿਯੁਕਤ ਕਿਤੇ ਮੈਂਬਰ ਅਤੇ ਅਹੁਦੇਦਾਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਜੋ ਸਾਨੂੰ ਸੰਸਥਾ ਵਲੋਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਅਸੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ। ਹੋਰਨਾਂ ਤੋਂ ਇਲਾਵਾਂ ਵਿਨੇ ਕੁਮਾਰ ਲੁਥਰਾ, ਵਿਮਲਾ ਗੁਗਲਾਨੀ, ਗੁਰਿੰਦਰ ਕੌਰ ਗੌਰੀ, ਮਨਜੀਤ ਕੌਰ, ਧਰਮਰਾਜ ਪਾਲ, ਰਾਜੇਸ਼ ਕੁਮਾਰ, ਸੰਜੈ ਕੁਮਾਰ, ਸੀਮਾ ਗਰਗ,ਨੇਹਾ ਰਾਜ ਵਰਮਾ,ਊਸਾ ਚਾਵਲਾ, ਰਫ਼ੀਕ ਖ਼ਾਨ, ਅੰਜੂ ਅਗਰਵਾਲ, ਸ਼ਰਮੀਲਾ ਕੁਮਾਰੀ, ਸੁਨੀਤਾ ਕੋਛੜ,ਮੀਨੂੰ, ਰਾਜ ਗਰਗ ਅਤੇ ਰਮਨੀਤ ਕੌਰ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।