ਸੁਨਾਮ : ਨਗਰ ਕੌਂਸਲ ਸੁਨਾਮ ਦੀ ਹਦੂਦ ਅੰਦਰ ਪੈਂਦੀ ਬਖਸ਼ੀਵਾਲਾ ਰੋਡ ਦੀ ਖਸਤਾਹਾਲ ਦਸ਼ਾ ਤੋਂ ਦੁਖੀ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਇਸ ਮੌਕੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਸੰਗਰੂਰ ਦੇ ਕਨਵੀਨਰ ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ 2 ਮਹਿਨੇ ਪਹਿਲਾ ਨਗਰ ਕੌਂਸਲ ਸੁਨਾਮ ਵੱਲੋ ਬਖਸ਼ੀਵਾਲਾ ਰੋਡ ਤੋ ਲੈ ਕੇ ਜਖੇਪਲ ਰੋਡ ਤੋ ਰਜਵਾਹੇ ਤੱਕ ਸੀਵਰੇਜ ਦੀ ਪਾਈਪ ਲਾਈਨ ਪਾਈ ਸੀ ਪ੍ਰੰਤੂ ਠੇਕੇਦਾਰ ਵੱਲੋ ਸੀਵਰੇਜ ਪਾਉਣ ਤੋ ਬਾਅਦ ਸੜਕ ਨਹੀ ਬਣਾਈ ਗਈ ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਟੁੱਟੀ ਸੜਕ ਦੇ ਉੱਡਦੇ ਰੇਤ ਕਾਰਨ ਫਲਾਂ ਅਤੇ ਸਬਜ਼ੀਆਂ ਖਰਾਬ ਹੋ ਰਹੀਆਂ ਹਨ, ਆਮ ਦੁਕਾਨਦਾਰਾਂ ਦਾ ਸਮਾਨ ਉੱਡਦੀ ਰੇਤ ਕਾਰਨ ਹਰ ਰੋਜ ਖ਼ਰਾਬ ਹੁੰਦਾ ਹੈ ।ਕਾਮਰੇਡ ਵਰਿੰਦਰ ਕੌਸਿਕ ਨੇ ਨਗਰ ਕੌਂਸਲ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਜਲਦੀ ਤੋ ਜਲਦੀ ਬਖਸ਼ੀਵਾਲਾ ਤੇ ਜਖੇਪਲ ਰੋਡ ਦੀ ਸ਼ੜਕ ਨਵੀ ਬਣਾਈ ਜਾਵੇ ਨਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਨਗਰ ਕੌਂਸਲ ਖਿਲਾਫ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਸ਼ਮਸ਼ੇਰ ਸਿੰਘ, ਗੁਰਲਾਲ ਸਿੰਘ, ਰਾਮ ਅਵਤਾਰ ਸ਼ਰਮਾ ,ਚੰਚਲ ਕੁਮਾਰ, ਬਿੰਦਰ ਸਿੰਘ ਆਦਿ ਹਾਜ਼ਰ ਸਨ।