ਸੰਦੌੜ : ਭਗਤ ਬਾਬਾ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫੂਲਾ ਨਾਲ ਸਜਾਈ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਸਨ। ਗੁਰਦੁਆਰਾ ਭਗਤ ਰਵਿਦਾਸ ਜੀ ਪਿੰਡ ਸੰਦੌੜ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਪ੍ਰਧਾਨ ਜਥੇਦਾਰ ਸਰਦਾਰ ਬਿਕਰ ਸਿੰਘ ਸੰਦੌੜ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਪੂਰੇ ਨਗਰ ਨਿਵਾਸੀਆ ਵਲੋਂ ਆਪਣੀਆ ਸੰਗਤਾਂ ਵੱਲੋਂ ਹਾਜ਼ਰੀ ਭਰੀ ਗਈ ਨਗਰ ਕੀਰਤਨ ਦੌਰਾਨ ਹੈਂਡ ਗ੍ਰੰਥੀ ਭਾਈ ਦਰਸ਼ਨ ਸਿੰਘ ਜੱਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ।
ਇੰਟਰਨੈਸ਼ਨਲ ਢਾਡੀ ਜੱਥਾ ਜਥੇਦਾਰ ਗਿਆਨੀ ਜਸਵੰਤ ਸਿੰਘ ਦੀਵਾਨਾ ਜੱਥਿਆ ਵੱਲੋਂ ਸੰਗਤਾਂ ਨੂੰ ਗੁਰਬਾਣੀ ਇਤਿਹਾਸ ਨਾਲ ਜੋੜਿਆ ਗਿਆ। ਤਕਰੀਬਨ ਨਗਰ ਦੇ ਹਰ ਪੜਾਵਾਂ ਫਲ ਫਰੂਟ,ਚਾਹ ਪਕੌੜੇ, ਨਾਲ ਸੰਗਤਾਂ ਦੀ ਸੇਵਾ ਕੀਤੀ ਗਈ। ਜਿਜ ਵਿਚ ਬੱਸ ਅੱਡਾ ਸੰਦੌੜ ਮੇਨ ਚੌਕ ਵਿਖੇ ਮਹੰਤ ਮਲਕ, ਮਹੰਤ ਕਾਜਲ, ਮਹੰਤ ਮੁਸਕਾਨ, ਜੱਸਾਂ ਭਲਵਾਨ ਮਲੋਦ ਵਲੋਂ ਚਾਹ , ਤੰਦੂਰੀ ਰੋਟੀ ਹਲਵਾ ਸੋਲਿਆ ਅਤੇ ਪਨੀਰ ਸਬਜ਼ੀਆਂ ਲੰਗਰ ਲਗਾਏ ਗਏ। ਇਸ ਮੌਕੇ ਸੇਵਾਦਾਰਾਂ ਤੇ ਬੀਬੀਆ ਵੱਲੋਂ ਕੀਤਰਨ ਦੀ ਹਾਜ਼ਰੀ ਭਰੀ ਗਈ। ਇਸ ਮੌਕੇ ਪ੍ਰਧਾਨ ਬਿਕਰ ਸਿੰਘ, ਮੁਖਤਿਆਰ ਸਿੰਘ, ਨਿਰਪਾਲ ਸਿੰਘ ਪੱਪੀ , ਮਾਂ ਸੁਖਵੀਰ ਸਿੰਘ, ਅਵਤਾਰ ਸਿੰਘ, ਬਾਬਲ , ਜਸਕੀਰਤ ਨਿੱਕੂ ਪ੍ਰਧਾਨ ਅਮਰਜੀਤ ਸਿੰਘ ,ਹੈੱਡ ਗ੍ਰੰਥੀ ਦਰਸ਼ਨ ਸਿੰਘ , ਸਰਪੰਚ , ਜਗਰੂਪ ਸਿੰਘ , ਕਾਲਾ ਜੱਥੇਦਾਰ ,ਅਵਤਾਰ ਸਿੰਘ, ਬੈਂਡ ਮਾਸਟਰ ਪਾਰਟੀ ਨੇ ਆਪਣੇ ਕਰਤੱਵ ਵਿਖਾਏ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।