Thursday, November 21, 2024

Malwa

ਅੰਤਰ ਪੋਲੀਟੈਕਨਿਕ ਯੁਵਕ ਮੇਲੇ ਦੇ ਦੂਸਰੇ ਦਿਨ ਕੋਰੀਉਗਰਾਫ਼ੀ ਅਤੇ ਗਿੱਧੇ ਦੀਆਂ ਹੋਈਆਂ ਪੇਸ਼ਕਾਰੀਆਂ

February 23, 2024 10:12 AM
SehajTimes

ਪਟਿਆਲਾ : ਪੰਜਾਬ ਰਾਜ ਅੰਤਰ ਪੋਲੀਟੈਕਨਿਕ ਯੁਵਕ ਮੇਲਾ (Inter-Polytechnic Youth Festival) ਜੋ ਕਿ ਪੰਜਾਬ ਤਕਨੀਕੀ ਸੰਸਥਾਵਾਂ (ਖੇਡਾਂ) ਦੇ ਬੈਨਰ ਹੇਠ ਸਰਕਾਰੀ ਪੌਲੀਟੈਕਨਿਕ ਕਾਲਜ (Polytechnic College) ਦੀ ਮੇਜ਼ਬਾਨੀ ਵਿੱਚ ਚੱਲ ਰਿਹਾ ਹੈ, ਵਿੱਚ ਲੋਕ ਗੀਤ, ਕੋਰੀਉਗਰਾਫ਼ੀ ਅਤੇ ਗਿੱਧਿਆਂ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਅੱਜ ਇਸ ਮੇਲੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਵਿਭਾਗ ਦੇ ਵਧੀਕ ਡਾਇਰੈਕਟਰ ਅਤੇ ਪੀ.ਟੀ.ਆਈ.ਐਸ. ਦੇ ਪੈਟਰਨ ਮੋਹਨਵੀਰ ਸਿੰਘ ਦੀ ਰਹਿਨੁਮਾਈ ਵਿੱਚ ਚੱਲ ਰਹੇ ਯੁਵਕ ਮੇਲੇ (Youth Festival) ਵਿੱਚ ਸਰਕਾਰੀ ਪੋਲੀਟੈਕਨਿਕ ਕਾਲਜ ਪਟਿਆਲਾ (Govt. Polytechnic College Patiala) ਦੇ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਕਿਹਾ ਕਿ ਇਸ ਵਰ੍ਹੇ ਦਾ ਯੁਵਕ ਮੇਲਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Singh Mann) ਦੇ ਰੰਗਲੇ ਪੰਜਾਬ (Rangla Punjab) ਦੇ ਸੁਪਨੇ ਨੂੰ ਸਮਰਪਿਤ ਹੈ। ਪੀ.ਟੀ.ਆਈ.ਐਸ. ਦੇ ਪ੍ਰਧਾਨ ਪਰਮਵੀਰ ਸਿੰਘ ਮੱਤੇਵਾਲ ਨੇ ਦੱਸਿਆ ਕਿ ਅੱਜ ਦੇ ਮੇਲੇ ਦੌਰਾਨ 25 ਤੋਂ ਵਧੇਰੇ ਕਾਲਜਾਂ ਦੇ 400 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਲੋਕ ਗੀਤ ਦੇ ਲੜਕੀਆਂ ਦੇ ਮੁਕਾਬਲੇ ਵਿੱਚ ਸਰਕਾਰੀ ਪੌਲੀਟੈਕਨਿਕ ਪਟਿਆਲਾ (Polytechnic College Patiala) ਨੇ ਪਹਿਲਾ, ਦੂਜੇ ਸਥਾਨ ’ਤੇ ਸਰਕਾਰੀ ਪੌਲੀਟੈਕਨਿਕ ਲੁਧਿਆਣਾ (Govt Polytechnic College Ludhiana) ਤੇ ਰੂਪਨਗਰ ਅਤੇ ਤੀਜਾ ਸਥਾਨ ਸਰਕਾਰੀ ਪੌਲੀਟੈਕਨਿਕ ਕਾਲਜ ਹੁਸ਼ਿਆਰਪੁਰ (Govt Polytechnic College Hoshiarpur) ਤੇ ਸਰਕਾਰੀ ਪੌਲੀਟੈਕਨਿਕ ਕਾਲਜ ਅੰਮ੍ਰਿਤਸਰ (Govt Polytechnic College Amritsar) ਨੇ ਪ੍ਰਾਪਤ ਕੀਤਾ। ਲੜਕਿਆਂ ਵਿੱਚ ਸਰਕਾਰੀ ਪੌਲੀਟੈਕਨਿਕ ਕਾਲਜ ਰਣਵਾਂ (Govt Polytechnic College Ranwan) ਨੇ ਪਹਿਲਾ, ਮਾਈ ਬਧਾਨੀ ਅਤੇ ਅੰਮ੍ਰਿਤਸਰ ਨੇ ਦੂਜਾ, ਸਰਕਾਰੀ ਪੌਲੀਟੈਕਨਿਕ ਖੂਨੀਮਾਜਰਾ ਨੇ ਤੀਸਰਾ ਸਥਾਨ ਹਾਸਲ ਕੀਤਾ।

 

ਕੋਰੀਉਗਰਾਫ਼ੀ ’ਚੋਂ ਸਰਕਾਰੀ ਪੋਲੀਟੈਕਨਿਕ ਲੁਧਿਆਣਾ ਨੇ ਪਹਿਲਾ ਸਥਾਨ, ਮੇਹਰ ਚੰਦ ਪੌਲੀਟੈਕਨਿਕ ਜਲੰਧਰ ਦੂਸਰਾ ਅਤੇ ਸਰਕਾਰੀ ਪੌਲੀਟੈਕਨਿਕ ਪਟਿਆਲਾ ਤੇ ਅੰਮ੍ਰਿਤਸਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਜਗਦੇਵ ਸਿੰਘ ਕਾਲੇਕਾ, ਪ੍ਰਿੰਸੀਪਲ ਸੁਰੇਸ਼ ਕੁਮਾਰ, ਪ੍ਰਿੰਸੀਪਲ ਸੰਦੀਪ ਸਿੰਗਲਾ, ਪ੍ਰਿੰਸੀਪਲ ਰਚਨਾ ਕੌਰ, ਸਾਬਕਾ ਪ੍ਰਿੰਸੀਪਲ ਯਾਦਵਿੰਦਰ ਸਿੰਘ, ਪੀ.ਟੀ.ਆਈ.ਐਸ. ਦੇ ਕੋਆਰਡੀਨੇਟਰ ਨਵਦੀਪ ਸਿੰਘ, ਹਰਜੀਤ ਪਾਲ ਸਿੰਘ, ਆਰਗੇਨਾਈਜ਼ੇਸ਼ਨ ਸਕੱਤਰ ਯਸ਼ਪਾਲ ਪਠਾਣੀਆਂ, ਰਾਮ ਸਰੂਪ ਸਕੱਤਰ ਪੀ.ਟੀ.ਆਈ. ਐਸ. ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਵਰਕਿੰਗ ਕਮੇਟੀ ਮੈਂਬਰ, ਪ੍ਰੋ. ਨਰਿੰਦਰ ਸਿੰਘ ਢੀਂਡਸਾ ਮੌਜੂਦ ਸਨ। ਇਸ ਮੇਲੇ ਵਿੱਚ ਲੋਕ ਬੋਲੀਆਂ ਦੇ ਬਾਦਸ਼ਾਹ ਪਾਲ ਸਿੰਘ ਸਰਾਓ, ਡਾ. ਪ੍ਰਭਸ਼ਰਨ ਕੌਰ, ਹਰਦੀਪ ਗਿੱਲ (ਸ਼ਹਿਰ ਪਟਿਆਲਾ), ਹਰਜੀਤ ਗੁੱਡੂ ਨੇ ਵੀ ਖੂਬ ਰੌਣਕਾਂ ਲਾਈਆਂ। ਮੰਚ ਸੰਚਾਲਣ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅਨਟਾਲ, ਅਮਨਪ੍ਰੀਤ ਕੌਰ, ਜਸਪ੍ਰੀਤ ਸਿੰਘ ਨੇ ਕੀਤਾ। ਕਾਲਜ ਦੇ ਪ੍ਰਧਾਨ ਵਿਦਿਆਰਥੀ ਮਾਮਲੇ ਹਰਮੇਲ ਸਿੰਘ ਚਹਿਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

Have something to say? Post your comment

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ