ਸਮਾਣਾ : ਸੰਤ ਨਿਰੰਕਾਰੀ ਮੰਡਲ ਸਮਾਣਾ ਬ੍ਰਾਚ ਦੇ ਸੰਯੋਜਕ ਸੁਰਿੰਦਰ ਸਿੰਘ ਐਡਵੋਕੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ 'ਸਵੱਛ ਜਲ ,ਸਵੱਛ ਮਨ' ਪ੍ਰੋਜੈਕਟ ਦਾ ਦੂਜਾ ਪੜਾਅ ਐਤਵਾਰ, 25 ਫਰਵਰੀ, 2024 ਨੂੰ ਸਵੇਰੇ 08:00 ਵਜੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜ ਪਿਤਾ ਰਮਿਤ ਜੀ ਦੀ ਪਾਵਨ ਹਜ਼ੂਰੀ ਵਿੱਚ ਯਮੁਨਾ ਛਠ ਘਾਟ, ਆਈ. ਟੀ. ਓ. ਤੇ ਹੋਣ ਜਾ ਰਿਹਾ ਹੈ। ਸਮਾਣਾ ਵਿਖੇ ਨਵੇਂ ਬਣੇ ਸੰਤ ਨਿਰੰਕਾਰੀ ਸਤਿਸੰਗ ਭਵਨ ਦੇ ਸਾਹਮਣੇ ਵਾਲੇ ਨਾਲੇ ਅਤੇ ਨਾਲ ਲਗਦੇ ਖੇਤਰਾਂ ਦੀ ਸਫਾਈ ਕੀਤੀ ਜਾਵੇਗੀ। ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਅਤੇ ਸਮਾਜ ਭਲਾਈ ਇੰਚਾਰਜ ਸ਼੍ਰੀ ਜੋਗਿੰਦਰ ਸੁਖੀਜਾ ਨੇ ਦੱਸਿਆ ਕਿ 'ਸਵੱਛ ਜਲ , ਸਵੱਛ ਮਨ' ਦੇ ਆਦਰਸ਼ ਵਾਕ ਤੋਂ ਪ੍ਰੇਰਨਾ ਲੈਂਦਿਆਂ ਇਸ ਪ੍ਰੋਜੈਕਟ ਨੂੰ ਭਾਰਤ ਭਰ ਦੇ 27 ਰਾਜਾਂ ਸਮੇਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1500 ਤੋਂ ਵੱਧ ਸਥਾਨਾਂ ਦੇ 900 ਸ਼ਹਿਰਾਂ ਦੇ ਵਿੱਚ ਇੱਕੋ ਸਮੇਂ ਆਯੋਜਿਤ ਕੀਤੇ ਜਾਣਗੇ।
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਅਸ਼ੀਰਵਾਦ ਸਦਕਾ ਬਾਬਾ ਗੁਰਬਚਨ ਸਿੰਘ ਯਾਦਗਾਰੀ 24ਵਾਂ ਕ੍ਰਿਕਟ ਟੂਰਨਾਮੈਂਟ ਸੰਤ ਨਿਰੰਕਾਰੀ ਅਧਿਆਤਮਿਕ ਸਥੱਲ ਸਮਾਲਖਾ ਤੋਂ 25 ਫਰਵਰੀ ਦਿਨ ਐਤਵਾਰ ਨੂੰ ਸ਼ੁਰੂ ਹੋ ਰਿਹਾ ਹੈ। ਇਸ ਮੁਕਾਬਲੇ ਵਿੱਚ ਦੇਸ਼ ਭਰ ਦੇ ਕਈ ਰਾਜਾਂ ਤੋਂ ਪ੍ਰਤੀਯੋਗੀ ਹਿੱਸਾ ਲੈਣਗੇ ਅਤੇ ਅਨੁਸ਼ਾਸਨ, ਸਵੈਮਾਣ ਅਤੇ ਸਹਿਣਸ਼ੀਲਤਾ ਦਾ ਸੁੰਦਰ ਪ੍ਰਦਰਸ਼ਨ ਕਰਦੇ ਹੋਏ ਏਕਤਾ ਦੇ ਇਲਾਹੀ ਸੰਦੇਸ਼ ਦਾ ਪ੍ਰਚਾਰ ਕਰਦੇ ਹੋਏ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਨਗੇ।