Friday, November 22, 2024

12th Class

12ਵੀਂ ਜਮਾਤ ਦੇ ਨਤੀਜੇ ਬਾਰੇ ਸੀ.ਬੀ.ਐਸ.ਸੀ. ਬੋਰਡ ਨੇ ਸੁਝਾਇਆ ਨਵਾਂ ਫ਼ਾਰਮੂਲਾ, ਪੜ੍ਹੋ ਖ਼ਬਰ

ਸੀ.ਬੀ.ਐਸ.ਸੀ. ਬੋਰਡ ਨੇ ਸੁਪਰੀਮ ਕੋਰਟ ਨੂੰ 12ਵੀਂ ਜਮਾਤ ਦਾ ਨਤੀਜਾ ਤਿਆਰ ਕਰਨ ਦਾ ਇਕ ਨਵਾਂ ਫ਼ਾਰਮੂਲਾ ਸੁਝਿਆ ਹੈ ਜਿਸ ਅਨੁਸਾਰ 12ਵੀਂ ਜਮਾਤ ਦਾ ਨਤੀਜਾ 10ਵੀਂ 11ਵੀਂ ਅਤੇ 12ਵੀਂ ਜਮਾਤ ਵਿੱਚ ਹਾਸਲ ਕੀਤੇ ਅੰਕਾਂ ’ਤੇ ਆਧਾਰ ’ਤੇ ਤਿਆਰ ਹੋਵੇਗਾ। ਇਸ ਤੋਂ ਇਲਾਵਾ ਬੋਰਡ ਨੇ ਸੁਪਰੀਮ ਕੋਰਟ ਨੂੰ ਦਸਿਆ ਹੈ ਕਿ 12ਵੀਂ ਜਮਾਤ ਦੇ ਨਤੀਜੇ ਲਈ 10ਵੀਂ ਅਤੇ 11ਵੀਂ ਜਮਾਤ ਦੇ ਵਧੀਆ ਅੰਕਾਂ ਵਾਲਿਆਂ ਵਿਸ਼ਿਆਂ ਦੀ ਐਵਰੇਜ ਅਤੇ 12ਵੀਂ ਜਮਾਤ ਦੇ ਪ੍ਰੀ ਪ੍ਰੀਖਿਆ ਅਤੇ ਪ੍ਰੈਕਟੀਕਲ ਪ੍ਰੀਖਿਆ ਅਨੁਸਾਰ ਨਤੀਜਾ ਤਿਆਰ ਕਰਨ ਦੀ ਗੱਲ ਆਖੀ ਹੈ। ਜ਼ਿਕਰਯੋਗ ਹੈ ਕਿ ਸੀ.ਬੀ.ਐਸ.ਸੀ. ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਲਈ ਇਕ 13 ਮੈਂਬਰੀ ਕਮੇਟੀ ਤਿਆਰ ਕੀਤੀ ਸੀ ਜਿਸ ਨੇ ਅੱਜ ਸੁਪਰੀਮ ਕੋਰਟ ਸਾਹਮਣੇ ਆਪਣੀ ਰੀਪੋਰਟ ਰੱਖ ਦਿੱਤੀ ਹੈ।