Thursday, April 10, 2025

HarsimratKaurBadal

ਬਠਿੰਡਾ ਸੀਟ ਤੋਂ ਲਗਾਤਾਰ ਚੌਥੀ ਵਾਰ ਜਿੱਤੇ ਹਰਸਿਮਰਤ ਕੌਰ ਬਾਦਲ

 ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਜਿੱਤ ਗਏ ਹਨ। ਉਨ੍ਹਾਂ ਨੇ ਬਠਿੰਡਾ ਤੋਂ ਚੌਥੀ ਵਾਰ ਸਾਂਸਦ ਬਣੇ ਹਨ। ‘

ਹਰਸਿਮਰਤ ਬਾਦਲ ਨੇ ਅਮਿਤ ਸ਼ਾਹ ਤੋਂ ਪੰਜਾਬ ਸ਼ਰਾਬ ਘੁਟਾਲੇ ਦੀ ਜਾਂਚ CBI ਤੇ ED ਕੋਲੋ ਕਰਵਾਉਣ ਦੀ ਕੀਤੀ ਮੰਗ

ਬਠਿੰਡਾ ਦੇ ਐਮ ਪੀ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਨੇ ਆਬਕਾਰੀ ਨੀਤੀ ਬਾਰੇ ਕੈਬਨਿਟ ਸਬ ਕਮੇਟੀ ਦੀ ਰਿਪੋਰਟ ਤੇ ਤੱਥ ਵੀ ਜਨਤਕ ਕੀਤੇ ਹਨ।ਇਸਨੂੰ ਆਪਣੇ ਕੰਮ ’ਤੇ ਪਰਦਾ ਪਾਉਣ ਦਾ ਯਤਨ ਕਰਦਿਆਂ ਦਿੰਦਿੰਆਂ ਬਾਦਲ ਨੇ ਕਿਹਾ ਕਿ ਇਸ ਕਮੇਟੀ ਵਿਚ ਹਰਪਾਲ ਚੀਮਾ, ਕੁਲਦੀਪ ਸਿੰਘ ਧਾਲੀਵਾਲ ਤੇ ਹਰਜੋਤ ਸਿੰਘ ਬੈਂਸ ਸ਼ਾਮਲ ਸਨ ਜਿਹਨਾਂ ਨੇ ਪਿਛਲੀ ਆਬਕਾਰੀ ਨੀਤੀ ਅਸਿੱਧੇ ਤੌਰ ’ਤੇ ਰੱਦ ਹੀ ਕਰ ਦਿੱਤੀ। ਕਮੇਟੀ ਨੇ ਪਾਇਆ ਕਿ ਸੂਬੇ ਨੂੰ ਆਬਕਾਰੀ ਮਾਲੀਏ ਦਾ ਘਾਟਾ ਪਿਆ ਹੈ ਤੇ ਸਿਰਫ 28 ਕਰੋੜ ਰੁਪਏ ਹੀ ਫਿਕਸ ਲਾਇਸੰਸ ਫੀਸ ਤੇ ਨਾਨ ਰਿਫੰਡੇਬਲ ਸਕਿਓਰਿਟੀ ਤੋਂ ਮਿਲੇ ਹਨ ਤੇ ਦਾਅਵਾ ਕੀਤਾ ਕਿ 2023-24 ਵਿਚ ਇਹ ਆਮਦਨ ਵੱਧ ਕੇ 155 ਕਰੋੜ ਰੁਪਏ ਹੋ ਜਾਵੇਗੀ। ਇਹ ਸਪਸ਼ਟ ਹੈ ਕਿ ਆਪ ਸਰਕਾਰ ਨੇ ਮਹਿਸੂਸ ਕਰ ਲਿਆ ਕਿ ਉਹ ਫੀਸ ਵਿਚ ਵਾਧਾ ਕੀਤੇ ਬਗੈਰ ਪੰਜ ਗੁਣਾ ਵਾਧਾ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਜਾਣਦੇ ਹਨ ਕਿ ਇਹਨਾਂ ਵੱਲੋਂ ਕੀਤੇ ਘੁਟਾਲੇ ਦੀ ਪੋਲ੍ਹ ਜਾਂਚ ਨਾਲ ਖੁਲ੍ਹ ਜਾਵੇਗੀ।

ਮਮਤਾ ਬੈਨਰਜੀ ਦੀ ਜਿੱਤ ਲਈ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਦਿਤੀਆਂ ਵਧਾਈਆਂ

 ਪੱਛਮੀ ਬੰਗਾਲ ਵਿੱਚ ਟੀ.ਐਮ.ਸੀ. ਦੀ ਸ਼ਾਨਦਾਰ ਜਿੱਤ ਲਈ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮਮਤਾ ਬੈਨਰਜੀ ਨੂੰ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਰੀਆਂ ਔਕੜਾਂ ਦਾ ਉਨ੍ਹਾਂ ਨੇ ਬਹੁਤ ਹੀ ਦਲੇਰੀ ਨਾਲ ਸਾਹਮਣਾ ਕੀਤਾ ਅਤੇ ਉਨ੍ਹਾਂ ਸੱਚਮੁੱਚ ਇਕ ਸ਼ੇਰਨੀ ਦੀ ਤਰ੍ਹਾਂ ਲੜ ਕੇ ਜਿੱਤ ਪ੍ਰਾਪਤ ਕੀਤੀ ਹੈ।