ਅੱਜ ਦੇ ਤੇਜ਼ ਤਰਾਰ ਸਮੇਂ ਵਿੱਚ ਲੋਕ ਐਨੇ ਜ਼ਿਆਦਾ ਮਸਰੂਫ਼ ਹੋ ਗਏ ਹਨ ਕਿ ਕਿਸੇ ਕੋਲ ਖੜ੍ਹ ਬੈਠ ਕੇ ਗੱਲ ਕਰਨ ਦਾ ਸਮਾਂ ਤਾ ਦੂਰ ਕਿ ਕਿਸੇ ਕੋਲ ਹੱਸਣ ਦਾ ਵੀ ਵਕ਼ਤ ਨਹੀ ਹਰ ਸਮੇਂ ਭੱਜ ਦੋੜ ਵਾਲਾ ਮਾਹੋਲ ਬਣਨ ਕਰਕੇ ਇਨਸਾਨ ਹਰ ਵਕ਼ਤ ਤਨਾਅ ਭਰੇ ਸਮੇਂ ਵਿੱਚੋਂ ਦੀ ਲੰਘ ਰਿਹਾ ਹੈ।ਜਿਸ ਕਰਕੇ ਕਿਸੇ ਕੋਲ ਐਨਾ ਸਮਾਂ ਨਹੀ ਕਿ ਇੱਕ ਦੂਜੇ ਕੋਲ ਬੈਠ ਕੇ ਆਪਣੇ ਦੁੱਖ-ਸੁੱਖ ਫ਼ਰੋਲ ਸਕੇ ਜਿਵੇਂ ਜਿਵੇਂ ਵਕ਼ਤ ਤੇਜ਼ੀ ਨਾਲ ਲੰਘ ਰਿਹਾ ਹੈ ਉਸੇ ਤਰ੍ਹਾਂ ਇਨਸਾਨ ਦੇ ਕੰਮ ਕਾਰ ਕਰਨ ਦੇ ਢੰਗ ਤੌਰ ਤਾਰੀਕੇ ਬਦਲ ਰਹੇ ਨੇ ਜਿਸ ਕਰਕੇ ਲੋਕਾ ਦਾ ਵਧੇਰਾ ਸਮਾਂ ਤਨਾਅਪੂਰਨ ਸਥਿਤੀ ਚੋਂ ਲੰਘਦਾ ਹੈ।