ਜ ਦੇ ਤੇਜ਼ ਤਰਾਰ ਸਮੇਂ ਵਿੱਚ ਲੋਕ ਐਨੇ ਜ਼ਿਆਦਾ ਮਸਰੂਫ਼ ਹੋ ਗਏ ਹਨ ਕਿ ਕਿਸੇ ਕੋਲ ਖੜ੍ਹ ਬੈਠ ਕੇ ਗੱਲ ਕਰਨ ਦਾ ਸਮਾਂ ਤਾ ਦੂਰ ਕਿ ਕਿਸੇ ਕੋਲ ਹੱਸਣ ਦਾ ਵੀ ਵਕ਼ਤ ਨਹੀ ਹਰ ਸਮੇਂ ਭੱਜ ਦੋੜ ਵਾਲਾ ਮਾਹੋਲ ਬਣਨ ਕਰਕੇ ਇਨਸਾਨ ਹਰ ਵਕ਼ਤ ਤਨਾਅ ਭਰੇ ਸਮੇਂ ਵਿੱਚੋਂ ਦੀ ਲੰਘ ਰਿਹਾ ਹੈ।ਜਿਸ ਕਰਕੇ ਕਿਸੇ ਕੋਲ ਐਨਾ ਸਮਾਂ ਨਹੀ ਕਿ ਇੱਕ ਦੂਜੇ ਕੋਲ ਬੈਠ ਕੇ ਆਪਣੇ ਦੁੱਖ-ਸੁੱਖ ਫ਼ਰੋਲ ਸਕੇ ਜਿਵੇਂ ਜਿਵੇਂ ਵਕ਼ਤ ਤੇਜ਼ੀ ਨਾਲ ਲੰਘ ਰਿਹਾ ਹੈ ਉਸੇ ਤਰ੍ਹਾਂ ਇਨਸਾਨ ਦੇ ਕੰਮ ਕਾਰ ਕਰਨ ਦੇ ਢੰਗ ਤੌਰ ਤਾਰੀਕੇ ਬਦਲ ਰਹੇ ਨੇ ਜਿਸ ਕਰਕੇ ਲੋਕਾ ਦਾ ਵਧੇਰਾ ਸਮਾਂ ਤਨਾਅਪੂਰਨ ਸਥਿਤੀ ਚੋਂ ਲੰਘਦਾ ਹੈ। ਕਹਿੰਦੇ ਨੇ ਕਿ ਜ਼ੇਕਰ ਇਨਸਾਨ ਹਰ ਸਮੇਂ ਆਪਣੇ ਦਿਲ ਦਿਮਾਗ ਤੇ ਤਨਾਅ ਦਾ ਵਜਨ ਰੱਖੇਗਾ ਤਾ ਉਹ ਕਦੇ ਖੁਸ਼ ਨਹੀ ਰਹਿ ਸਕਦਾ ਪਰ ਜ਼ੇਕਰ ਤੁਸੀ ਤੰਦਰੁਸਤ ਰਹਿਣਾ ਹੈ।ਤਾਂ ਸਾਨੂੰ ਸਾਰੀਆਂ ਕਠਿਨਾਈਆਂ ਤੰਗੀਆਂ ਤੁਰਸ਼ੀਆਂ ਦਾ ਟਾਕਰਾ ਕਰਕੇ ਮਜ਼ਬੂਤ ਢੰਗ ਨਾਲ ਜਿਊਣ ਲਈ ਆਪਣੀ ਸੋਚ ਨੂੰ ਤਰੋ ਤਾਜ਼ਾ ਰੱਖਣਾ ਪਵੇਗਾ ਇਹ ਕਿਵੇਂ ਹੋ ਸਕਦਾ ਇਸ ਦਾ ਇੱਕੋ-ਇੱਕ ਫ਼ਾਰਮੂਲਾ ਹੈ ਹਮੇਸ਼ਾ ਖੁਸ਼ ਰਹੋ ਤੇ ਦੂਜਿਆਂ ਨੂੰ ਆਪਣੀ ਖੂਸ਼ੀ ਵੰਡਦੇ ਰਹੋ ਫੇਰ ਦੇਖੋ ਜ਼ਿੰਦਗੀ ਕਿਵੇਂ ਖ਼ੁਸ਼ਗਵਾਰ ਮਾਹੋਲ ਵਿੱਚੋ ਲੰਘਦੀ ਹੈ। ਤੇ ਤੁਹਾਡੇ ਵੱਲੋਂ ਕਿਸੇ ਨੂੰ ਦਿੱਤੀ ਮੁਸਕਰਾਹਟ ਉਸ ਦੀ ਜ਼ਿੰਦਗੀ ਬਦਲਣ ਲਈ ਅਹਿਮ ਭੂਮਿਕਾ ਨਿਭਾਏਗੀ ਜ਼ੇਕਰ ਤੁਸੀਂ ਅਜਿਹਾਂ ਕਰਨ ਵਿੱਚ ਕਾਮਯਾਬ ਹੋ ਗਏ ਤਾ ਸਮਝੋਂ ਤੁਸੀ ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਹੋ ਜੋ ਦੂਜਿਆਂ ਨੂੰ ਖੁਸ਼ੀਆਂ ਦੇ ਡੰਡਾਰ ਵੰਡ ਰਹੇ ਹੋ ਅਸੀ ਜਦੋ ਵੀ ਛੋਟੇ ਜਾ ਵੱਡੇ ਪਰਦੇ ਤੇ ਹਾਸੇ ਠੱਠਿਆਂ ਵਾਲੇ ਕਲਾਕਾਰਾਂ ਦੇ ਕਮੇਡੀ ਨਾਟਕ ਜਾ ਫ਼ਿਲਮਾਂ ਵੇਖਦੇ ਹਾਂ ਤਾ ਆਪ ਮੁਹਾਰੇ ਹੀ ਹਾਸਾ ਫੁੱਟ ਪੈਂਦਾ ਹੈ।
ਮੰਨੋਰੰਜਨ ਦੇ ਪਲੇਟ ਫਾਰਮ ਤੇ ਅਣਗਿਣਤ ਚੇਹਰੇ ਕੰਮ ਕਰ ਰਹੇ ਹਨ ਜੋ ਸਾਨੂੰ ਕਿਵੇਂ ਨਾ ਕਿਵੇਂ ਆਪਣੀ ਕਲਾ ਦੀ ਕਮੇਡੀ ਰਾਹੀ ਹੱਸਣ ਲਈ ਮਜਬੂਰ ਕਰ ਦਿੰਦੇ ਹਨ।ਬੁਹਤ ਸਾਰੇ ਕਲਾਕਾਰ ਅਜਿਹੇ ਹਨ ਜਿਨ੍ਹਾਂ ਦੀ ਸ਼ਕਲ, ਕਮੇਡੀ ਦਾ ਅੰਦਾਜ਼ ਦੇਖ ਕੇ ਮੱਲੋਜ਼ੋਰੀ ਆਪ ਮੁਹਾਰੇ ਹਾਸਾ ਨਿੱਕਲ ਆਉਂਦਾ ਹੈ।ਬੁਹਤ ਸਾਰੇ ਅਜਿਹੇ ਕਲਾਕਾਰ ਹਨ ਜਿੰਨ੍ਹਾ ਨੂੰ ਕੁਦਰਤ ਵੱਲੋਂ ਦਿੱਤੀ ਬਖਸ਼ਿਸ਼ ਹੈ। ਹਿੰਦੀ ਤੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇਸ ਵੇਲੇ ਆਹਲਾ ਦਰਜੇ ਦੇ ਕਮੇਡੀ ਕਲਾਕਾਰ ਹਨ ਜਿੰਨ੍ਹਾ ਨੇ ਕਮੇਡੀ ਰਾਹੀ ਦਰਸ਼ਕਾਂ ਤੇ ਡੂੰਘੀ ਛਾਪ ਛੱਡੀ ਹੈ। ਤੇ ਲੋਕ ਉਹਨਾਂ ਦੀਆਂ ਫ਼ਿਲਮਾਂ ਤੇ ਹੋਰ ਵੰਨ ਸੁਵੰਨੇ ਪ੍ਰੋਗਰਾਮਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ ਜਦੋਂ ਦਰਸ਼ਕਾਂ ਸਿਨੇਮੇ ਘਰਾਂ ਜਾ ਹੋਰਨਾਂ ਪਲੇਟ ਫਾਰਮ ਤੇ ਉਹਨਾਂ ਦੀ ਕਮੇਡੀ ਕਲਾ ਦਾ ਤਾੜੀਆਂ ਨਾਲ ਸਵਾਗਤ ਕਰਦੇ ਹਨ ਤਾ ਉਹਨਾਂ ਦੀ ਹੋਂਸਲਾ ਅਫਜ਼ਾਈ ਦਾ ਕੋਈ ਠੀਕਾਣਾ ਨਹੀ ਰਹਿੰਦਾ ਤੇ ਉਹ ਦਰਸ਼ਕਾਂ ਨੂੰ ਖੁਸ਼ ਦੇਖ ਕੇ ਆਪਣੇ ਆਪ ਨੂੰ ਬੁਹਤ ਖੁਸ਼ਕਿਸਮਤ ਸਮਝਦੇ ਹਨ । ਅਜਿਹੇ ਹੀ ਮਾਹੋਲ ਦਾ ਬੁਹਪੱਖੀ ਕਲਾਕਾਰ ਹੈ ਮਿੰਟੂ ਜੋ ਵਧੀਆਂ ਕਮੇਡੀ ਕਰਨ ਦੇ ਨਾਲ-ਨਾਲ ਚੰਗਾ ਐਕਟਰ ਤੇ ਕਹਾਣੀਕਾਰ ਵੀ ਹੈ।ਜਿਸ ਦੇ ਚੇਹਰੇ ਨੂੰ ਦੇਖ ਕੇ ਆਪ ਮੁਹਾਰੇ ਹੀ ਹਾਸਾ ਫੁੱਟ ਪੈਂਦਾ ਹੈ। ਖੁਸ਼ ਤਬੀਅਤ ਨਿੱਘੇ ਸੁਭਾਅ ਦਾ ਮਾਲਕ ਮਿਲਣਸਾਰ ਕਲਾਕਾਰ ਮਿੰਟੋ ਦਾi ਜਨਮ ਕਸਬਾ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਹੋਇਆ। ਵੱਖ-ਵੱਖ ਸਕੂਲ ਕਾਲਜਾਂ ਤੋ ਬੀ ਐੱਸ ਸੀ,ਐਮ ਐਸ ਸੀ, ਬੀਐੱਡ,ਐਮ ਐਡ ਯੂ ਜੀ ਸੀ ਤੱਕ ਦੀ ਪੜ੍ਹਾਈ ਦੀਆ ਡਿਗਰੀਆਂ ਲੈ ਕੇ ਮਿੰਟੂ ਅੱਜ ਨਾਮੀਂ ਕਲਾਕਾਰਾਂ ਦੀ ਕਤਾਰ ਚ ਸ਼ਾਮਲ ਹੈ।ਗੁਰੂ ਕੀ ਨਗਰੀ ਦੇ ਖਾਲਸਾ ਕਾਲਜ਼ ਸ੍ਰੀ ਅੰਮ੍ਰਿਤਸਰ ਸਾਹਿਬ ਤੋ ਕਮੇਡੀ ਦੀ ਸ਼ੁਰੂਆਤ ਕੀਤੀ ਤੇ ਯੂਥ ਫੈਸਟੀਵਲਾ ਵਿੱਚ ਹਿੱਸਾ ਲਿਆ ਮਿੰਟੋ ਦੱਸਦਾ ਹੈ ਕਿ ਉਸ ਨੂੰ ਇਸ ਪਾਸੇ ਪ੍ਰੋ ਦਵਿੰਦਰ ਸਿੰਘ ਨੇ ਜਬਰਦਸਤੀ ਲਿਆਦਾ ਸੀ। ਜਿਨ੍ਹਾਂ ਨੇ ਸ਼ੁਰੂਆਤੀ ਦਿਨਾਂ ਵਿੱਚ ਸਕਿੱਟਾ ਅਤੇ ਨਾਟਕਾਂ ਵਿੱਚ ਹਿੱਸਾ ਦੁਵਾਇਆ ਤੇ ਕਾਫ਼ੀ ਨਾਟਕ ਗੁਰੱਪਾ ਚ ਬੁਹ ਚਰਚਿਤ ਨਾਟਕ ਸਈਆਂ ਭਾਈ ਕੋਤਵਾਲ, ਬਨਵਾਸ, ਕਥਾ ਕਲਯੁੱਗ ਕੀ, ਆਦਿ ਖੇਡ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ ਤੇ ਫ਼ਿਰ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਇਸ ਕਲਾਕਾਰ ਨੇ ਕਾਫ਼ੀ ਮੇਹਨਤ ਨਾਲ਼ ਕੰਮ ਕੀਤਾ ਤੇ ਕਲਾ ਖ਼ੇਤਰ ਚ ਬੁਹਤ ਸਾਰੇ ਨਾਮੀ ਚਿਹਰਿਆਂ ਤੋ ਕਲਾ ਦੇ ਗੁਣ ਵੀ ਲਏ ਕਮੇਡੀਅਨ ਮਿੰਟੋ ਹੁਣ ਤੱਕ ਬੁਹਤ ਸਾਰੇ ਥੀਏਟਰ ਨਾਟਕ, ਫ਼ਿਲਮਾਂ ਟੀ ਵੀ ਨਾਟਕਾ ਤੇ ਹੋਰ ਸ਼ੋਅਜਾ ਚ ਵਧੀਆਂ ਤੇ ਯਾਦਗਰੀ ਭੂਮਿਕਾਵਾਂ ਨਿਭਾਅ ਚੁਕਿਆਂ ਹੈ। ਜ਼ੇਕਰ ਫ਼ਿਲਮਾਂ ਦਾ ਜ਼ਿਕਰ ਕਰੀਏ ਤਾਂ ਪੰਜਾਬੀ ਫ਼ਿਲਮ ਮੁੰਡਿਆਂ ਤੋ ਬਚ ਕੇ ਰਹੀਂ, ਜਵਾਨੀ ਜ਼ਿੰਦਾਬਾਦ, ਕੈਨੇਡਾ ਦੀ ਫਲਾਇਟ, ਟੇਸਨ, ਪੰਦਰਾਂ ਲੱਖ ਕਦੋ ਆਊਗਾ, ਜੱਟ ਐਡ ਯੈਂਕਣ, ਡੰਗਰ ਡਾਕਟਰ, ਕੈਰੀ ਆਨ ਕੱਟਾ ਤੇ ਹਿੰਦੀ ਫ਼ਿਲਮ ਭੰਗੜਾ ਪਾ ਲੈ, ਤੋ ਇਲਾਵਾ ਵੱਖ-ਵੱਖ ਟੀ ਵੀ ਚੈਨਲਾਂ ਤੇ ਪ੍ਰਸਾਰਿਤ ਹੋਏ ਕਮੇਡੀ ਪ੍ਰੋਗਰਾਮ ਲਾਇਫ ਕਾ ਰਿਚਾਰਜ, ਕਮੇਡੀ ਸੁਪਰ ਸਟਾਰ,ਲਾਫਟਰ ਦਾ ਤੜਕਾ, ਲਾਫਟਰ ਹਾਊਸ, ਮਿੰਟੂ ਦਾ ਫੰਨਜਾਬੀ ਢਾਬਾ, ਵੋਟ ਔਰ ਲੋਟ ਪੋਟ, ਲਾਫਟਰ ਐਕਸਪ੍ਰੈਸ, ਪ੍ਰੇਸ਼ਾਨ ਖ਼ਾਨ ਹਾਜ਼ਰ ਹੋ, ਤੇ ਟੀਟੂ ਦਾ ਢਾਬਾ ਕਮੇਡੀ, ਪੰਜਾਬੀ ਟੋਪ 10, ਪੀ ਟੀ ਸੀ ਪੰਜਾਬੀ, ਚਾਹ ਦਾ ਕੱਪ, ਹਾਸਿਆਂ ਦੇ ਹੱਲੇ, ਵਿਨਰ ਆਫ ਲਾਫਟਰ ਦਾ ਮਾਸਟਰ ਸੀਜ਼ਨ 2 , ਕਰੇਜੀ ਟੱਬਰ, ਕਮੇਡੀ ਸਿਟਕੋਮ ਏ ਜੀ ਉ ਜੀ, ਟੀਟੂ ਦਾ ਢਾਬਾ, ਹੱਸਦੇ ਹਸਾਉਂਦੇ ਰਵੋ, ਦਿਸ਼ਾ ਦੀ ਵੈਡਿੰਗ, ਕਮੇਡੀ ਸਟੂਡਿਓ, ਫ਼ਨ ਵਿੱਦ ਫ਼ਨਕਾਰ, ਮੈਂ ਕਿਹਾਂ ਜੀ ਘਰ ਉ, ਥਫੜੋ ਥਫੜੀ ਮਹਿਫ਼ਲ, ਗਰੇਟ ਪੰਜਾਬੀ ਕਮੇਡੀ ਸੋਅ, ਤੇਰੀ ਮੇਰੀ ਤੂੰ ਤੂੰ ਮੈਂ ਮੈਂ, ਇੰਟਰਨੈਸ਼ਨਲ ਸਿਆਪਾ, ਪੀ ਟੀ ਸੀ ਫ਼ਿਲਮ ਫੇਅਰ ਅਵਾਰਡ 2014, ਗਰਾਇਡ ਫਾਇਨਲ ਵਾਇਸ ਆਫ ਪੰਜਾਬ, ਪੀ ਟੀ ਸੀ ਪੰਜਾਬੀ ਮਿਊਜ਼ਿਕ ਐਵਾਰਡ, ਹਾਸਿਆਂ ਦੀ ਗੱਡੀ, ਫ਼ਨ ਵਿੱਦ ਫ਼ਨਕਾਰ, ਮੈਂ ਕਿਹਾਂ ਜੀ ਘਰ ਹੋ, ਲਾਫਟਰ ਦਾ ਮਾਸਟਰ ਕਮੇਡੀ ਸੋਅ, ਲਾਫਟਰ ਹਾਊਸ ਐਡ ਲਾਫਟਰ ਦਾ ਤੜਕਾ, ਲਾਇਫ ਕਾ ਰਿਚਾਰਜ, ਤੇਰੀ ਮੇਰੀ ਤੂੰ ਤੂੰ ਮੈਂ ਮੈਂ, ਵੋਟ ਔਰ ਲੋਟ ਪੋਟ ਵੈਬ ਸੀਰੀਜ, ਕੇਨੈਡਾ ਜਾਣਾ ਹੀ ਜਾਣਾ ਵੈਬ ਸੀਰੀਜ, ਅਤੇ ਪੰਜਾਬੀ ਫ਼ਿਲਮ ਜਿੰਦ ਜਾਨ ਤੇ ਇਸ਼ਕ ਖ਼ੁਮਾਰੀ ਲਈ ਸਕਰੀਨ ਪਲੈਅ ਤੇ ਡਾਇਲਾਗ ਲਿਖੇ ਸਨ। ਤੇ ਹਾਲ ਹੀ ਵਿੱਚ ਪੀ ਟੀ ਸੀ ਚੈਨਲ ਤੇ ਪ੍ਰਸਾਰਿਤ ਹੋਈ ਕਮੇਡੀ ਫ਼ਿਲਮ ਕੁਆਰਟੀਨ ਦੇ ਸ਼ੋਕੀਨ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ।ਤੇ ਆਉਣ ਵਾਲੇ ਸਮੇਂ ਵਿੱਚ ਕਮੇਡੀਅਨ ਕਲਾਕਾਰ ਮਿੰਟੋ ਕਾਫ਼ੀ ਵੱਖ-ਵੱਖ ਪ੍ਰੋਜੈਕਟਾਂ ਵਿੱਚ ਕੰਮ ਕਰ ਰਿਹੈ ਹੈ।
ਜੌਹਰੀ ਮਿੱਤਲ ਪਿੰਡ ਤੇ ਡਾਕ ਬੁਜਰਕ ਤਹਿਸੀਲ ਸਮਾਣਾ ਪਟਿਆਲਾ
98762-20422