ਚੰਦਰਯਾਨ-3 ਦੀਆਂ ਖੁਸ਼ੀਆਂ ਅਜੇ ਤੱਕ ਲੋਕ ਮਨਾ ਰਹੇ ਹਨ ਤੇ ਆਉਣ ਵਾਲੀ 2 ਸਤੰਬਰ ਨੂੰ ਸੂਰਜ ਵੱਲ ਜਾਣ ਵਾਲੇ ਆਦਿਤਯ ਐੱਲ-ਵਨ ਲਈ ਦੁਆਵਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ, ਇਸੇ ਵਿਚਾਲੇ 30 ਅਗਸਤ ਨੂੰ ਇੱਕ ਹੋਰ ਖਗੋਲੀ ਘਟਨਾ ਵਾਪਰਨ ਜਾ ਰਹੀ ਹੈ, ਜਿਸ ਨੂੰ ਬਲੂ ਮੂਨ ਵਜੋਂ ਜਾਣਿਆ ਜਾਵੇਗਾ। ਭਾਰਤ ਵਿੱਚ ਸ਼ਾਮ 8 ਵਜਕੇ 37 ਮਿੰਟ ‘ਤੇ ਸਭ ਤੋਂ ਚਮਕੀਲਾ ਚੰਦਰਮਾ ਦਿਸੇਗਾ।