ਭਾਰਤ ਦੇ ਮੂਨ ਮਿਸ਼ਨ ਯਾਨੀ ਚੰਦਰਯਾਨ 3 ਦਾ ਲੈਂਡਰ 23 ਅਗਸਤ ਨੂੰ ਆਪਣੇ ਤੈਅ ਸਮੇਂ ਯਾਨੀ ਸ਼ਾਮ 6 ਵਜਕੇ 4 ਮਿੰਟ ‘ਤੇ ਚੰਨ ‘ਤੇ ਲੈਂਡ ਹੋਵੇਗਾ। ਮੰਗਲਵਾਰ 22 ਅਗਸਤ ਨੂੰ ISRO ਨੇ ਮਿਸ਼ਨ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਰੇ ਸਿਸਟਮ ਨੂੰ ਸਮੇਂ-ਸਮੇਂ ‘ਤੇ ਚੈੱਕ ਕੀਤਾ ਜਾ ਰਿਹਾ ਹੈ ਉਹ ਸਾਰੇ ਸਹੀ ਤਰ੍ਹਾਂ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ISRO ਨੇ ਚੰਨ ਦੀ ਨਵੀਆਂ ਤਸਵੀਰ ਨਸ਼ਰ ਕੀਤੀਆਂ ਹਨ ਜੋ ਚੰਦਰਯਾਨ 3 ਨਾਲ ਖਿਚਿਆਂ ਗਈਆਂ ਹਨ । ਚੰਦਰਯਾਨ ਨੇ 70 ਕਿਲੋਮੀਟਰ ਦੀ ਦੂਰੀ ਤੋਂ ਲੈਂਡਰ ਪੋਜੀਸ਼ਨ ਡਿਟੇਕਸ਼ਨ ਕੈਮਰਾ (LPDC) ਦੀ ਮਦਦ ਨਾਲ ਚੰਨ ਦੀਆਂ ਫੋਟੋਆਂ ਖਿਚਿਆਂ ਹਨ । ਚੰਦਰਯਾਨ 3 ਫਿਲਹਾਲ ਚੰਨ ‘ਤੇ ਉਤਰਨ ਲਈ ਸਹੀ ਥਾਂ ਦੀ ਤਲਾਸ਼ ਕਰ ਰਿਹਾ ਹੈ। ਇਸ ਨੂੰ 25 ਕਿਲੋਮੀਟਰ ਦੀ ਉਚਾਈ ਤੋਂ ਲੈਂਡ ਕਰਵਾਇਆ ਜਾਏਗਾ।
ਚੰਦਰਯਾਨ 3 ਸ੍ਰੀ ਹਰੀਕੋਟਾ ਤੋਂ 14 ਜੁਲਾਈ ਨੂੰ ਰਵਾਨਾ ਹੋਇਆ ਸੀ ਅਤੇ 40 ਦਿਨ ਦੇ ਲੰਬੇ ਸਫਰ ਤੋਂ ਬਾਅਦ ਚੰਨ ਉੱਤੇ ਪਹੁੰਚਣ ਲਈ ਤਿਆਰ ਹੈ । ਪਰ ਇਸ ਨੂੰ ਉਤਾਰਨ ਦੀ ਤਰੀਕਾ ਕਾਪੀ ਮੁਸ਼ਕਿਲ ਹੈ। ਚੰਦਰਯਾਨ 3 ਦੀ ਸਾਫਟ ਲੈਂਡਿੰਗ ਲਈ 15 ਤੋਂ 17 ਮਿੰਟ ਕਾਫੀ ਅਹਿਮ ਹਨ । ਇਸ ਸਮੇਂ ਨੂੰ ’15 ਮਿੰਟ ਆਫ ਟੈਰਰ’ ਯਾਨੀ ਖੌਫ ਦੇ 15 ਮਿੰਟ ਕਿਹਾ ਜਾਂਦਾ ਹੈ । ਜੇਕਰ ਭਾਰਤ ਦਾ ਚੰਦਰਯਾਨ 3 ਮਿਸ਼ਨ ਸਫਲ ਹੁੰਦਾ ਹੈ ਤਾਂ ਸਾਊਥ ਪੋਲ ‘ਤੇ ਉਤਰਨ ਵਾਲਾ ਭਾਰਤ ਪਹਿਲਾਂ ਦੇਸ਼ ਬਣ ਜਾਵੇਗਾ । ਇਸਰੋ ਦੇ ਸਾਬਕਾ ਚੇਅਰਮੈਨ ਸਿਵਨ ਮੁਤਾਬਿਕ ਇਹ 15 ਮਿੰਟ ਬਹੁਤ ਮੁਸ਼ਕਿਲ ਭਰੇ ਹਨ । ਸਾਲ 2019 ਵਿੱਚ ਜਦੋਂ ਚੰਦਰਯਾਨ – 2 ਨੂੰ ਚੰਨ ਉੱਤੇ ਭੇਜਿਆ ਗਿਆ ਸੀ ਤਾਂ ਇਹ ਚੰਨ ਦੇ ਤਲ ਤੋਂ 2.1 ਕਿਲੋਮੀਟਰ ਦੀ ਉਚਾਰੀ ਤੱਕ ਹੀ ਪਹੁੰਚ ਗਿਆ ਸੀ । ਜਦੋਂ ਇਹ ਛੋਟੀ ਜਿਹੀ ਤਕਨੀਕੀ ਖਰਾਬੀ ਕਾਰਨ ਸਫਲ ਨਹੀਂ ਹੋ ਸਕਿਆ । ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਕਿਹਾ ਚੰਦਰਯਾਨ-3 ਨੂੰ ਅਜਿਹੀ ਦੁਰਘਟਨਾ ਤੋਂ ਬਚਾਉਣ ਦੇ ਲਈ ਸਾਰੇ ਪ੍ਰਬੰਧ ਇਸ ਵਾਰ ਕੀਤੇ ਗਏ ਹਨ ਛੋਟੀ ਤੋਂ ਛੋਟੀ ਚੀਜ਼ ਦਾ ਧਿਆਨ ਰੱਖਿਆ ਜਾ ਰਿਹਾ ਹੈ ।