Thursday, April 10, 2025

Red Cross Mohali

ਵੱਧ ਤੋਂ ਵੱਧ ਲੋੜਵੰਦ ਅਤੇ ਸਹਿਯੋਗ ਦੇਣ ਵਾਲੇ ਵਿਅਕਤੀਆਂ ਨੂੰ ਜੋੜਨ ਲਈ ਕੀਤਾ ਜਾਵੇ ਪ੍ਰੇਰਿਤ : ਡਿਪਟੀ ਕਮਿਸ਼ਨਰ

ਸ੍ਰੀ ਅਮਿਤ ਤਲਵਾੜ, ਆਈ.ਏ.ਐਸ. ਡਿਪਟੀ ਕਮਿਸ਼ਨਰ—ਕਮ—ਪ੍ਰਧਾਨ, ਰੈਡ ਕਰਾਸ, ਐਸ.ਏ.ਐਸ. ਨਗਰ ਦੀ ਪ੍ਰਧਾਨਗੀ ਹੇਠ ਜਿਲਾ ਰੈਡ ਕਰਾਸ ਸ਼ਾਖਾ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਰੈਡ ਕਰਾਸ ਦੀਆਂ ਕੀਤੀਆਂ ਗਈਆਂ ਗਤੀਵਿਧੀਆਂ ਅਤੇ ਹੋਰ ਗਤੀਵਿਧੀਆਂ ਵਧਾਉਣ ਸਬੰਧੀ ਵਿਚਾਰ ਕੀਤਾ ਗਿਆ। 

ਜਿਲਾ ਰੈਡ ਕਰਾਸ ਸ਼ਾਖਾ ਵੱਲੋਂ ਸਕੂਲਾਂ/ਕਾਲਜਾਂ,ਕੰਡਕਟਰ ਅਤੇ ਕਮਰਸ਼ੀਅਲ ਡਰਾਈਵਰ,ਸਨੱਅਤੀ ਕਾਮਿਆ ਨੂੰ ਦਿੱਤੀ ਜਾਂਦੀ ਹੈ ਫਸਟ ਏਡ ਟਰੇਨਿੰਗ

ਜਿਲਾ ਰੈਡ ਕਰਾਸ ਸ਼ਾਖਾ,ਐਸ.ਏ.ਐਸ.ਨਗਰ ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਕੂਲਾਂ/ਕਾਲਜਾਂ,ਕੰਡਕਟਰ ਅਤੇ ਕਮਰਸੀਅਲ ਡਰਾਈਵਰ,ਸਨੱਅਤੀ ਕਾਮਿਆ ਨੂੰ ਫਸਟ ਏਡ ਟਰੇਨਿੰਗ ਲਗਾਤਾਰ ਦਿੱਤੀ ਜਾ ਰਹੀ ਹੈ। ਜਿਸ ਦੀ ਫੀਸ ਨਿਸਚਿਤ ਕੀਤੀ ਹੋਈ ਹੈ ਫਸਟ ਏਡ ਟ੍ਰੇਨਿੰਗ ਦੀ 1180/-ਰੁ ਪ੍ਰਤੀ ਸਿਖਿਆਰਥੀ ਫੀਸ ਹੈ, ਜਿਸ ਨਾਲ ਕਿ ਫਸਟ ਏਡ ਟ੍ਰੇਨਿੰਗ ਦਾ ਸਰਟੀਫੀਕੇਟ ਵੀ ਦਿੱਤਾ ਜਾਂਦਾ ਹੈ