ਪਟਿਆਲਾ : ਪੰਜਾਬੀ ਯੂਨੀਵਰਸਿਟੀ (Punjabi University) ਦੇ ਅੰਗਰੇਜ਼ੀ ਵਿਭਾਗ ਵੱਲੋਂ ਆਪਣਾ ‘ਸਲਾਨਾ ਸੂਦ ਮੈਮੋਰੀਅਲ ਸਿੰਪੋਜ਼ੀਅਮ’ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵਿੱਚ ਐੱਮ. ਏ. ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਨੇ ਸਿ਼ਰਕਤ ਕੀਤੀ। ਵਿਭਾਗ ਮੁਖੀ ਡਾ. ਜਯੋਤੀ ਪੁਰੀ ਨੇ ਦੱਸਿਆ ਕਿ ਸਿੰਪੋਜ਼ੀਅਮ ਲਈ 15 ਵਿਸ਼ੇ ਨਿਰਧਾਰਿਤ ਕੀਤੇ ਗਏ ਗਏ ਸਨ। ਵਿਦਿਆਰੀਆਂ ਵੱਲੋਂ ਨਿਰਧਾਰਿਤ ਵਿਸ਼ਾ-ਸੂਚੀ ਵਿੱਚੋਂ ਚੋਣ ਕਰ ਕੇ ਵੱਖ-ਵੱਖ ਵਿਸਿ਼ਆਂ ਉੱਤੇ ਆਪਣੇ ਵਿਚਾਰ ਪ੍ਰਗਟਾਏ ਗਏ। ਸਿੰਪੋਜ਼ੀਅਮ ਦੌਰਾਨ 1973-1975 ਦੇ ਸੈਸ਼ਨ ਵਿੱਚ ਅੰਗਰੇਜ਼ੀ ਵਿਭਾਗ ਦੇ ਵਿਦਿਆਰਥੀ ਰਹੇ ਸ੍ਰੀਮਤੀ ਸੁਰਿੰਦਰ ਕੌਰ ਰਿਆੜ (ਪੀ.ਸੀ.ਐੱਸ.) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ ਸਰਕਾਰੀ ਰਿਪੁਦਮਨ ਕਾਲਜ ਨਾਭਾ ਦੀ ਚੇਅਰਪਰਸਨ ਸ੍ਰੀਮਤੀ ਹਰਤੇਜ ਕੌਰ ਬੱਲ ਨੇ ਕੀਤੀ। ਸਿੰਪੋਜ਼ੀਅਮ ਵਿੱਚ ਜੱਜ ਵਜੋਂ ਭੂਮਿਕਾ ਨਿਭਾਉਣ ਵਾਲ਼ੀਆਂ ਸ਼ਖ਼ਸੀਅਤਾਂ ਵਿੱਚ ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਤੋਂ ਡਾ. ਗੌਰੀ ਹਾਂਡਾ, ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਤੋਂ ਸ਼੍ਰੀਮਤੀ ਵੈਸ਼ਾਕਾ ਗੋਇਲ ਅਤੇ ਡਾ. ਕਿਰਨਦੀਪ ਕੌਰ ਸ਼ਾਮਿਲ ਸਨ। ਸਿੰਪੋਜ਼ੀਅਮ ਵਿੱਚ ਐੱਮ. ਏ. ਭਾਗ ਪਹਿਲਾ ਤੋਂ ਵੈਸ਼ਨਵੀ ਨੇ ਪਹਿਲਾ ਸਥਾਨ ਹਾਸਲ ਕੀਤਾ। ਦੂਜਾ ਸਥਾਨ ਐੱਮ ਏ-2 ਦੀਆਂ ਦੋ ਵਿਦਿਆਰਥਣਾਂ ਸੀਰਤ ਕੌਰ ਅਤੇ ਸਿਮਰਨਜੋਤ ਕੌਰ ਨੇ ਪ੍ਰਾਪਤ ਕੀਤਾ ਅਤੇ ਤੀਜਾ ਸਥਾਨ ਐੱਮ. ਏ. ਭਾਗ ਪਹਿਲਾ ਦੀ ਵਿਦਿਆਰਥਣ ਅਕਾਂਸ਼ਾ ਨੇ ਹਾਸਿਲ ਕੀਤਾ। ਸਰਵੋਤਮ ਪ੍ਰਸ਼ਨਕਰਤਾ ਦਾ ਇਨਾਮ ਐੱਮ. ਏ ਭਾਗ ਪਹਿਲਾ ਦੀ ਵਿਦਿਆਰਥਣ ਵੈਸ਼ਨਵੀ ਨੇ ਜਿੱਤਿਆ। ਇਸ ਮੌਕੇ ਡੀਨ ਅਲੂਮਨੀ ਰਿਲੇਸ਼ਨਜ਼ ਪ੍ਰੋ. ਗੁਰਮੁਖ ਸਿੰਘ ਨੇ ਵੀ ਸਿ਼ਰਕਤ ਕੀਤੀ। ਇਸ ਸਾਲ ਦੇ ਸੂਦ ਮੈਮੋਰੀਅਲ ਸਿੰਪੋਜ਼ੀਅਮ ਦੇ ਕੋਆਰਡੀਨੇਟਰ ਡਾ. ਧਰਮਜੀਤ ਸਿੰਘ ਸਨ। ਸਿੰਪੋਜ਼ੀਅਮ ਦਾ ਸੰਚਾਲਨ ਖੋਜਾਰਥੀ ਪ੍ਰਿੰਸਪਾਲ ਸਿੰਘ ਨੇ ਕੀਤਾ।