ਸੰਦੋੜ : ਵਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਗੋਰਮਿੰਟ ਸਰਕਾਰੀ ਪ੍ਰਾਇਮਰੀ ਸਕੂਲ ਕਲਿਆਣ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕ ਨੰਗਰ ਨਿਵਾਸੀਆਂ ਅਤੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਸੇਵਾ ਭਾਵਨਾ ਹਲੀਮੀ ਨਾਲ ਪਾਠ ਸੁਣਿਆ ਤੇ ਸਕੂਲ ਦੀ ਖੁਸ਼ਹਾਲੀ ਸ਼ਾਂਤੀ ਅਤੇ ਤਰੱਕੀ ਲਈ ਵਹਿਗੁਰੂ ਜੀ ਦੀ ਅਰਦਾਸ ਕੀਤੀ ਗਈ। ਸਰਬੱਤ ਦੇ ਭਲੇ ਲਈ ਸਰਬੱਤ ਸੰਗਤਾ ਨੇ ਆਪਣੀ ਹਾਜ਼ਰੀ ਲਗਵਾਈ। ਅਰਦਾਸ ਤੋਂ ਬਾਅਦ ਖੰਡੇ ਬਾਟੇ ਦੀ ਪਾਹੁਲ ਦੇਗ਼ ਬਰਤਾਈ ਗਈ। ਇਸ ਤੋਂ ਇਲਾਵਾ ਜਦੋਂ ਨਵਾਂ ਸੈਸ਼ਨ ਸ਼ੁਰੂ ਹੋਇਆ ਤਾਂ ਸਕੂਲ ਦੇ ਸਮੂਹ ਸਟਾਫ ਮੁੱਖ ਅਧਿਆਪਕ ਨੇ ਪਹਿਲਾ ਵਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਫੇਰ ਸਕੂਲ ਚ ਪਹੁੰਚਣ ਤੇ ਸੰਗਤ ਸਰਪੰਚ ਪੰਚ ਪੱਤਰਕਾਰ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸੇਵਾਦਾਰ ਗੁਰਦੁਆਰਾ ਸਾਹਿਬ ਦੇ ਸਰਪੰਚ ਸਮੂਹ ਪੰਚਾਇਤ, ਸਾਬਕਾ ਸਰਪੰਚ ਅਜਮੇਰ ਸਿੰਘ, ਹਰਦੇਵ ਸਿੰਘ ਪੱਪੂ, ਮਾਂ ਨਿਸ਼ਾਨ ਸਿੰਘ, ਮਨਜੀਤ ਸਿੰਘ, ਨਿਸ਼ਾਨ ਸਿੰਘ, ਸੁਖਦੇਵ ਸਿੰਘ, ਡਾ ਹਰਨੇਕ ਸਿੰਘ, ਅਮੋਲਕ ਸਿੰਘ, ਸੈਂਟਰ ਇੰਚਾਰਜ ਅਰਵਿੰਦਰ ਸਿੰਘ ,ਗੁਰਜੰਟ ਸਿੰਘ, ਜਗਸੀਰ ਸਿੰਘ ਸੈਕਟਰੀ, ਸੰਦੀਪ ਸਿੰਘ ਚੇਅਰਮੈਨ, ਗੁਰਵਿੰਦਰ ਸਿੰਘ, ਗੁਰੂ ਘਰ ਦੇ ਪ੍ਰਧਾਨ ਭਾਈ ਬਲਕਾਰ ਸਿੰਘ, ਨੀਟਾ ਫੋਜੀ, ਲਖਵੀਰ ਸਿੰਘ, ਤਰਸੇਮ ਸਿੰਘ ਕਲਿਆਣੀ, ਅੰਮ੍ਰਿਤਪਾਲ ਸਿੰਘ, ਆਤਮਾ ਸਿੰਘ ਸਫ਼ਾਈ ਸੇਵਕ, ਗੁਰਮੀਤ ਸਿੰਘ ਔਲਖ, ਸਮੂਹ ਸਟਾਫ ਮੈਡਮ ਰੁਪਿੰਦਰ ਕੌਰ, ਮੈਡਮ ਰਾਜਪਾਲ ਕੌਰ, ਮੈਡਮ ਗੁਰਜੀਤ ਕੌਰ, ਮਹੁੰਮਦ ਸਲੀਮ, ਮੈਡਮ ਪਰਮਜੀਤ ਕੌਰ, ਮੈਡਮ ਪੁਸ਼ਪਾ ਰਾਣੀ ਆਦਿ ਮੈਂਬਰ ਹਾਜ਼ਰ ਸਨ