ਇੱਕ ਤੋਤਾ ਸੀ। ਉਹ ਬਹੁਤ ਲਾਲਚੀ ਤੇ ਸ਼ਰਾਰਤੀ ਸੀ। ਉਹ ਪੰਛੀਆਂ ਨੂੰ ਬਹੁਤ ਤੰਗ - ਪਰੇਸ਼ਾਨ ਵੀ ਕਰਦਾ ਸੀ। ਜਦ ਉਹ ਇੱਕ ਦਿਨ ਪੰਛੀਆਂ ਨੂੰ ਤੰਗ ਕਰਨ ਲੱਗਿਆ ਤਾਂ ਉਸਨੂੰ ਇੱਕ ਬਾਜ਼ ਮਿਲਿਆ। ਬਾਕੀ ਪੰਛੀਆਂ ਨੇ ਬਾਜ ਨੂੰ ਦੱਸਿਆ ਕਿ ਤੋਤਾ ਸਾਨੂੰ ਪਰੇਸ਼ਾਨ ਕਰਦਾ ਹੈ। ਫਿਰ ਬਾਜ ਤੋਤੇ ਕੋਲ ਪਹੁੰਚਿਆ। ਬਾਜ ਨੇ ਤੋਤੇ ਨੂੰ ਪੁੱਛਿਆ ਕਿ ਤੂੰ ਕਿਉਂ ਪਰੇਸ਼ਾਨ ਕਰਦਾ ਹੈ ? ਤਾਂ ਤੋਤੇ ਨੇ ਦੱਸਿਆ ਕਿ ਇਨ੍ਹਾਂ ਨੂੰ ਪਰੇਸ਼ਾਨ ਕਰਕੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਫਿਰ ਬਾਜ ਨੇ ਉਸ ਨੂੰ ਸਮਝਾਇਆ ਕਿ ਕਿਸੇ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। ਸਿੱਖਿਆ : ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ।
ਕਰਨਜੀਤ ਕੌਰ , ਜਮਾਤ ਪੰਜਵੀਂ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ, ਸੈਂਟਰ ਢੇਰ,
ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ ਰੂਪਨਗਰ ( ਪੰਜਾਬ )
ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ )
9478561356