ਜ਼ਰਾ ਸੋਚੋ
ਛੋਟੇ ਵੱਡੇ ਦਾ ਫਰਕ !
ਛੋਟੇ ਨੂੰ ਨਕਲੀ ਤੇ ਵੱਡੇ ਨੂੰ ਅਸਲੀ ਕਹਿਣਾ ਅਸੀਂ ਸਿੱਖ ਚੁੱਕੇ।
ਜਦੋਂ ਕਿ ਯਾਦ ਰੱਖੋ “ਉਚੀ ਦੁਕਾਨ ਫਿੱਕਾ ਪਕਵਾਨ ।”
ਪਰ
ਛੋਟੀ ਫ਼ੈਕਟਰੀ ਵਿੱਚ ਬਣਿਆ ਮਾਲ ਘਟੀਆ ਤੇ ਵੱਡੀ ਵਾਲਾ ਵਧੀਆ।
ਬਾਹਰਲੇ ਦੇਸ਼ ਤੋਂ ਆਈ ਚੀਜ਼ ਵਧੀਆ ਭਾਰਤ ਵਾਲੀ ਨਕਲੀ।
ਬਾਹਰਲੇ ਦੇਸ਼ ਦੇ ਨੇਤਾ ਦਾ ਬਿਆਨ ਸੱਚ ਭਾਰਤ ਵਾਲੇ ਦਾ ਨਿਕੰਮਾ ।
ਬਾਹਰ ਦੇ ਮਾਪ-ਦੰਡ ਵਧੀਆ ਅਪਣੇ ਦੇਸ਼ ਵਾਲੇ ਬੇਈਮਾਨ।
ਜਿਸ ਕੋਲ ਜ਼ਿਆਦਾ ਜਾਇਦਾਦ ਉਹ ਸੱਚਾ ਸੁੱਚਾ ਤੇ ਸਿਆਣਾ ਬਾਕੀ ਬੇਈਮਾਨ ਤੇ ਘਟੀਆ।
ਦੋਸਤੋ
ਸਮਾਲ ਸਕੇਲ ( MSME )ਦਾ ਇਕ ਪੂਰਾ ਮੰਤਰਾਲਿਆ ਹੈ
ਅਤੇ ਭਾਰਤ ਦੇ ਹਾਲਾਤਾਂ ਨੂੰ ਮੁੱਖ ਰੱਖ ਕੇ ਇੰਨਡੀਅਨ ਸਟੈਂਡਰਡ ਬਣੇ ਹੋਏ ਨੇ ਪਰ ਮੰਨਣੇ ਨਹੀਂ।
ਜਦੋਂ ਕਿ ਯਾਦ ਰੱਖੋ ਉੱਚੀ ਦੁਕਾਨ ਫਿੱਕਾ ਪਕਵਾਨ ।
ਹਾਲਾਤ ਭਾਰਤ ਦੇ ਪਰ ਸਲਾਹ, ਸਟੈਂਡਰਡ ਤੇ ਸਲਾਹਕਾਰ ਬਾਹਰਲੇ ਦੇਸ਼ਾਂ ਤੋਂ।
ਕਹਾਵਤ ਸਿਧ ਹੋ ਜਾਂਦੀ
“ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿਧ।”
ਅੱਜ ਭਾਰਤ ਬਹੁਤ ਅੱਗੇ ਲੰਘ ਚੁੱਕਿਆ , ਉਸ ਤੇ ਯਕੀਨ ਕਰੋ ਤੇ ਜਿਵੇਂ ਆਮ ਮੰਨਿਆ ਜਾਂਦਾ “ ਘਰ ਦਾ ਖਾਣਾ ਖਾਓਗੇ ਸੁਖ ਪਾਓਗੇ।”
ਇਸੇ ਤਰਾਂ ਭਾਰਤ ਵਿੱਚ ਬਣੀਆਂ ਚੀਜ਼ਾਂ ਵਰਤੋ ਨਾਲੇ ਸੁਧਾਰ ਕਰੋ ਤੇ ਭਾਰਤ ਨੂੰ ਤਰੱਕੀ ਵੱਲ ਵਧਾਓ ।
“ ਕਾਰਪੋਰੇਟ ਹਸਪਤਾਲ ਸ਼ੀਸ਼ੇ ਦੇ ਮਕਾਨ ਤੇ ਪੈਸੇ ਦੀ ਦੁਕਾਨ ਨੇ “