ਬੰਨੂੜ : ਕੋਵਿਡ ਦੌਰਾਨ ਬੰਨੂੜ ਨੇੜਲੇ ਪਿੰਡ ਧਰਮਗੜ੍ਹ ਵਿਖੇ ਪਿੰਡ ਦੇ ਨੌਜੁਆਨਾਂ ਦੀਆਂ ਬੇਵਕਤ ਮੌਤਾਂ ਦੇ ਸੰਬੰਧ ਵਿੱਚ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਚੌਥੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੇ ਪ੍ਰਬੰਧਕ ਮਾਸਟਰ ਹਰਪ੍ਰੀਤ ਸਿੰਘ ਧਰਮਗੜ੍ਹ ਅਤੇ ਸ. ਚਰਨਜੀਤ ਸਿੰਘ ਨੇ ਦੱਸਿਆ ਕਿ ਸਵ. ਮਲਕੀਤ ਸਿੰਘ, ਸਵ. ਗੁਰਪਿਆਰ ਸਿੰਘ, ਸਵ. ਸਤਨਾਮ ਸਿੰਘ ਅਤੇ ਸਵ. ਹਰਪ੍ਰੀਤ ਸਿੰਘ ਦੀ ਯਾਦ ਵਿੱਚ ਇਹ ਚੌਥਾ ਕੈਂਪ ਲਗਾਇਆ ਗਿਆ ਹੈ। ਇਸ ਕੈਂਪ ਨੂੰ ਲਾਉਣ ਦਾ ਮੁੱਖ ਉਦੇਸ਼ ਸਮਾਜ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਪਿੰਡਾਂ ਦੇ ਵਿੱਚ ਜੋ ਲੋਕਾਂ ਦੇ ਮਨਾਂ ਵਿੱਚ ਖੂਨਦਾਨ ਨੂੰ ਲੈ ਕੇ ਜੋ ਵੀ ਵਹਿਮ ਬਣੇ ਹੋਏ ਹਨ ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਵਿੱਚ 100 ਯੂਨਿਟ ਖੂਨਦਾਨ ਕੀਤਾ ਗਿਆ। ਕੈਂਪ ਦੌਰਾਨ ਗੌਰਮਿਟ ਕਾਲਜ ਚੰਡੀਗੜ੍ਹ ਸੈਕਟਰ 32 ਡਾ. ਰਵਨੀਤ ਕੌਰ ਦੀ ਅਗਵਾਈ ਵਿੱਚ ਡਾ.ਵਿਸ਼ਵਜੀਤ ਦੀ ਟੀਮ ਵੱਲੋਂ ਖੂਨਦਾਨੀਆਂ ਦਾ ਖੂਨ ਇਕੱਤਰ ਕੀਤਾ ਗਿਆ।
ਖੂਨਦਾਨ ਕੈਂਪ ਦੌਰਾਨ ਪਿੰਡ ਧਰਗਗੜ੍ਹ ਦੀਆਂ ਔਰਤਾਂ ਵੱਲੋਂ ਵੀ ਕਾਫੀ ਉਤਸ਼ਾਹ ਦਿਖਾਇਆ ਗਿਆ ਅਤੇ ਇਸ ਦੌਰਾਨ ਸੁਖਵਿੰਦਰ ਕੌਰ, ਸੁਰਿੰਦਰ ਕੌਰ, ਕਰਮਜੀਤ ਕੌਰ, ਹਰਮੀਤ ਕੌਰ, ਜਗਮੋਹਨ ਕੌਰ, ਕੁਲਵਿੰਦਰ ਕੌਰ, ਪਰਮਿੰਦਰ ਕੌਰ, ਪਰਵਿੰਦਰ ਕੌਰ ਤੇ ਹਰਜਿੰਦਰ ਕੌਰ ਹਵੇਲੀ ਬਸੀ ਵਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਦਲਵੀਰ ਸਿੰਘ ਹਵੇਲੀ ਬਸੀ ਅਤੇ ਉਨ੍ਹਾਂ ਦੀ ਪਤਨੀ ਹਰਜਿੰਦਰ ਕੌਰ, ਚਰਨਜੀਤ ਸਿੰਘ ਧਰਮਗੜ੍ਹ ਅਤੇ ਪਤਨੀ ਸੁਖਵਿੰਦਰ ਕੌਰ ਅਤੇ ਇੱਕ ਹੋਰ ਪਤੀ ਪਤਨੀ ਜੋੜੇ ਵੱਲੋਂ ਖੂਨਦਾਨ ਕੀਤਾ ਗਿਆ। ਕੈਂਪ ਦੌਰਾਨ ਸੇਵਾਮੁਕਤ ਲੈਕਚਰਾਰ ਸੁਰਜੀਤ ਸਿੰਘ ਨੂੰ 66 ਵਾਰ, ਕੁਲਦੀਪ ਸਿੰਘ ਧਰਮਗੜ੍ਹ ਨੂੰ 35 ਵਾਰ, ਹਰਵਿੰਦਰ ਸਿੰਘ ਧਰਮਗੜ੍ਹ ਨੂੰ 32 ਵਾਰ ਅਤੇ ਵੋਕੇਸ਼ਨਲ ਮਾਸਟਰ ਤਰੁਣ ਰਿਸ਼ੀ ਰਾਜ ਨੂੰ 28ਵਾਰ ਖੂਨਦਾਨ ਕਰਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਰਿੰਦਰ ਸਿੰਘ, ਪਿਆਰਾ ਸਿੰਘ, ਮੇਹਰ ਸਿੰਘ, ਕਰਨੈਲ ਸਿੰਘ ਚਾਚਾ,ਜਾਗਰ ਸਿੰਘ, ਹਰਬੰਸ ਸਿੰਘ ਸਰਪੰਚ, ਹਰਦਿੱਤ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਅਰਜਨ ਸਿੰਘ, ਅਮਰੀਕ ਸਿੰਘ, ਨੂਰਪ੍ਰੀਤ ਸਿੰਘ, ਜਿੰਮੀ, ਹਰਵਿੰਦਰ ਸਿੰਘ, ਮਲਕੀਤ ਸਿੰਘ ਛੋਟਾ, ਅਮਰਦੇਵ ਸਿੰਘ, ਸੁਖਜਿੰਦਰ ਸਿੰਘ ਸੁੱਖੀ, ਜਸਬੀਰ ਸਿੰਘ ਮੰਟੂ, ਜਗਦੀਸ਼ ਸਿੰਘ ਦੀਸਾ, ਪ੍ਰਨੀਤ ਸਿੰਘ, ਜਸਮਨ ਸਿੰਘ, ਗੁਰਜੰਟ ਸਿੰਘ ਮੰਗੂ, ਜਸਪ੍ਰੀਤ ਸਿੰਘ, ਜੱਸੀ ਆਦਿ ਹਾਜ਼ਰ ਸਨ।