ਇਸ ਸਿਹਤਮੰਦ ਪਿਕਨਿਕ ਵਿੱਚ 30 ਤੋਂ 40 ਔਰਤਾਂ ਨੇ ਭਾਗ ਲਿਆ ਇਸ ਸਿਹਤਮੰਦ ਪਿਕਨਿਕ 'ਤੇ ਚੰਡੀਗੜ੍ਹ ਦੇ ਪ੍ਰਸਿੱਧ ਯੋਗ ਗੁਰੂ ਨਵੀਨ ਕੁਮਾਰ ਜੀ ਨੇ ਕਲੱਬ ਦੀਆਂ ਔਰਤਾਂ ਨੂੰ ਯੋਗਾ ਬਾਰੇ ਦੱਸਿਆ
ਅਤੇ ਡਾ: ਵਿਨਾਤੀ ਨੇ ਔਰਤਾਂ ਨੂੰ ਸਿਹਤਮੰਦ ਰਹਿਣ ਦੇ ਟਿਪਸ ਦਿੱਤੇ
ਡਾ: ਵਿਨਤੀ ਨੇ ਔਰਤਾਂ ਨੂੰ ਜੜੀ ਬੂਟੀਆਂ ਵਾਲੀ ਚਾਹ ਬਾਰੇ ਜਾਗਰੂਕ ਕੀਤਾ ਜਦਕਿ ਕਿਰਨ ਝੰਡੂ ਜੀ ਨੇ ਬਾਜਰੇ ਅਤੇ ਆਰਗੈਨਿਕ ਭੋਜਨ ਬਾਰੇ ਦੱਸਿਆ ਇਸ ਪਿਕਨਿਕ 'ਤੇ ਇੱਕ ਸਿਹਤਮੰਦ ਭੋਜਨ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਸੁਪਰਨਾ ਪਹਿਲੇ, ਮਧੂ ਬਾਲਾ ਜੀ ਦੂਜੇ ਅਤੇ ਨੀਰਜ ਠਾਕੁਰ ਤੀਜੇ ਸਥਾਨ 'ਤੇ ਰਹੇ।
ਕਲੱਬ ਦੀ ਪ੍ਰਧਾਨ ਪ੍ਰੀਤੀ ਅਰੋੜਾ ਨੇ ਦੱਸਿਆ ਕਿ ਇਸ ਪਿਕਨਿਕ ਦਾ ਮਨੋਰਥ ਔਰਤਾਂ ਨੂੰ ਸਿਹਤਮੰਦ ਭੋਜਨ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਉਹ ਆਪਣੇ ਪਰਿਵਾਰ ਦੀ ਸਿਹਤ ਦਾ ਖਿਆਲ ਰੱਖ ਸਕਣ।
ਮਹਿਕ ਵਿਜੇ ਮਮਤਾ ਨੀਰਜ ਸਾਰਿਆਂ ਨੇ ਕਿਹਾ ਕਿ ਸਾਨੂੰ ਇਸ ਪਿਕਨਿਕ 'ਤੇ ਆ ਕੇ ਬਹੁਤ ਮਜ਼ਾ ਆਇਆ।