ਮਾਨਯੋਗ ਡੀ.ਜੀ.ਪੀ. ਸਾਹਿਬ ਪੰਜਾਬ ਜੀ ਦੇ ਦਿਸ਼ਾ ਨਿਰਦੇਸ ਅਨੁਸਾਰ ਅਤੇ ਮਾਨਯੋਗ ਅਸ਼ਵਨੀ ਕਪੂਰ ਆਈ.ਪੀ.ਐਸ ਸੀਨੀਅਰ FC ਕਪਤਾਨ ਪੁਲਿਸ ਤਰਨ ਤਾਰਨ ਵੱਲੋ ਮਾੜੇ ਅਨਸਰਾ ਅਤੇ ਨਸੇ ਦੇ ਸੌਦਾਗਰਾ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ, ਅਜੈਰਾਜ ਸਿੰਘ ਪੀ.ਪੀ.ਐਸ (ਐਸ.ਪੀ ਡੀ) ਤਰਨ ਤਾਰਨ ਅਤੇ ਪ੍ਰੀਤਇੰਦਰ ਸਿੰਘ ਡੀ.ਐਸ.ਪੀ ਭਿੱਖੀਵਿੰਡ ਜੀ ਦੀ ਨਿਗਰਾਨੀ ਹੇਠ ਮਿਤੀ 19.03.2024 ਨੂੰ BSF ਕੰਪਨੀ ਕਮਾਡਰ BOP ਡੱਲ ਵੱਲੋ ਇਤਲਾਹ ਮਿਲੀ ਕਿ ਪਿੰਡ ਡੱਲ ਨੇੜੇ ਡਰੋਨ ਐਕਟੀਵਿਟੀ ਹੋਈ ਹੈ ਜੋ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜੋ ਹੁਣੇ ਹੁਣੇ ਡਰੋਨ ਆਇਆ ਹੈ ਉਹ ਜੇ.ਪੀ ਪੁੱਤਰ ਨਾਮਲੂਮ ਵਾਸੀ ਵਾਂ ਤਾਰਾ ਸਿੰਘ 2.ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮਾੜੀ ਗੋੜ ਸਿੰਘ 3. ਜਗਰੂਪ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਮਾਣੋਚਾਹਲ ਪਿੰਡ ਨੇੜੇ ਗੱਡੀ ਖੜੀ ਕਰਕੇ ਥਰੋ ਹੋਈ ਹੈਰੋਇਨ ਖੇਤਾ ਵਿੱਚ ਭਾਲ ਰਹੇ ਹਨ ਜੋ ਪੁਲਿਸ ਪਾਰਟੀ ਨੂੰ ਦੇਖ 02 ਨੌਜੁਆਨ ਮੋਕਾ ਤੋ ਗੱਡੀ ਭੱਜਾ ਕੇ ਲੈ ਗਏ ਅਤੇ ਜਗਰੂਪ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਮਾਣੋਚਾਹਲ ਨੂੰ ਮੋਕਾ ਤੋ ਕਾਬੂ ਕਰਕੇ ਮੁਕਦਮਾ ਨੰਬਰ 30 ਮਿਤੀ 19.03.2024 ਜੁਰਮ 21/29-61-85 ਐਨ.ਡੀ.ਪੀ.ਐਸ ਐਕਟ, 10.11.12 ਏਅਰ ਕਰਾਫਟ ਐਕਟ ਥਾਣਾ ਖਾਲੜਾ ਦਰਜ ਰਜਿਸਟਰ ਕੀਤਾ ਗਿਆ ਜੋ ਦੋਰਾਨ ਤਫਤੀਸ਼ ਮਿਤੀ 20.03.2024 ਨੂੰ ਦੋਸੀ ਜੇ.ਪੀ ਉਰਫ ਜਗਰੂਪ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਕੁਹਾੜਕਾ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਮਿਤੀ 20.03.2024 ਨੂੰ ਦੋਸੀ ਜਗਰੂਪ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਮਾਣੋਚਾਹਲ ਦੇ ਇੰਕਸਾਫ ਪਰ 500 ਗ੍ਰਾਮ ਹੈਰੋਇਨ ਸਮੇਤ 32 ਗ੍ਰਾਮ ਪੈਕਿੰਗ ਮਟੀਰੀਅਲ ਬ੍ਰਾਮਦ ਕੀਤੀ ਗਈ ਹੈ