ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਵੱਲੋਂ ਕਰਵਾਏ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਯੂ. ਜੀ. ਸੀ. ਡੀ. ਈ. ਬੀ. ਦੇ ਡਿਪਟੀ ਸੈਕਟਰੀ ਲੈਫ਼ਟੀਨੈਂਟ ਸੀ.ਡੀ.ਆਰ. (ਸੇਵਾਮੁਕਤ) ਵਿਨੋਦ ਸਿੰਘ ਯਾਦਵ ਵੱਲੋਂ ਵਿਸ਼ੇਸ਼ ਭਾਸ਼ਣ ਦਿੱਤਾ ਗਿਆ। ਉਨ੍ਹਾਂ ‘ਯੂ.ਜੀ. ਸੀ. (ਓ.ਡੀ. ਐੱਲ.) ਪ੍ਰੋਗਰਾਮ ਅਤੇ ਔਨਲਾਈਨ ਪ੍ਰੋਗਰਾਮ ਰੈਗੂਲੇਸ਼ਨਜ਼, 2020 ਅਤੇ ਇਸ ਦੇ ਪ੍ਰਭਾਵੀ ਅਮਲ’ ਵਿਸ਼ੇ ਉੱਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਔਨਲਾਈਨ ਸਿਖਲਾਈ ਨਾ ਸਿਰਫ਼ ਸਿੱਖਿਆ ਦੇ ਖੇਤਰ ਦਾ ਭਵਿੱਖ ਹੈ, ਸਗੋਂ ਇਹ ਸਿੱਖਿਆ ਮੰਤਰਾਲੇ ਦਾ ਤਰਜੀਹੀ ਖੇਤਰ ਵੀ ਹੈ। ਉਨ੍ਹਾਂ ਦੱਸਿਆ ਕਿ ਯੂ. ਜੀ. ਸੀ ਨੇ ਆਪਣੀਆਂ ਨਵੀਨਤਮ ਪਹਿਲਕਦਮੀਆਂ ਰਾਹੀਂ ਇਸ ਮੋਡ ਦੀ ਸਿੱਖਿਆ ਨੂੰ ਨਿਯਮਿਤ ਮੋਡ ਦੇ ਬਰਾਬਰ ਦਾ ਦਰਜਾ ਦਿਵਾਉਣ ਲਈ ਨਿਯਮ ਬਣਾਏ ਹਨ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਅਤੇ ਔਨਲਾਈਨ ਮੋਡ ਦਾ ਇਹ ਲਾਭ ਹੈ ਕਿ ਇਹ ਸਿੱਖਿਆ ਨੂੰ ਹਰ ਵਿਅਕਤੀ ਦੀ ਪਹੁੰਚ ਵਿੱਚ ਲਿਆਉਣ ਵਿੱਚ ਮਹੱਤਵਪੂਰਨ ਸਿੱਧ ਹੋ ਸਕਦਾ ਹੈ। ਸਿੱਖਿਆ ਦੇ ਹਰ ਕਿਸੇ ਦੀ ਪਹੁੰਚ ਵਿੱਚ ਹੋਣ ਨਾਲ ਹੀ ਸਮਾਜ ਵਿੱਚ ਸੰਭਵ ਹੈ।ਉਨ੍ਹਾਂ ਵੱਖ-ਵੱਖ ਅਤੇ ਔਨਲਾਈਨ ਕੋਰਸਾਂ ਲਈ ਅਪਲਾਈ ਕਰਨ ਲਈ ਯੋਗਤਾ ਦੇ ਮਾਪਦੰਡ, ਬੁਨਿਆਦੀ ਢਾਂਚੇ ਅਤੇ ਮਨੁੱਖੀ ਸਰੋਤ ਲੋੜਾਂ ਨੂੰ ਨਿਯੰਤ੍ਰਿਤ ਕਰਨ ਵਾਲੇ ਯੂਜੀਸੀ ਰੈਗੂਲੇਸ਼ਨਜ਼ 2020 ਦੇ ਵੱਖ-ਵੱਖ ਉਪਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ।
ਪੰਜਾਬੀ ਯਨੀਵਰਸਿਟੀ ਦੇ ਆਈ.ਕਿਊ.ਏ.ਸੀ. ਤੋਂ ਡਾਇਰੈਕਟਰ ਪ੍ਰੋ. ਧਰਮਵੀਰ ਸ਼ਰਮਾ, ਡਾਇਰੈਕਟਰ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਐਜੂਕੇਸ਼ਨ ਦੇ ਡਾਇਰੈਕਟਰ ਪ੍ਰੋ. ਹਰਵਿੰਦਰ ਕੌਰਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਵਿਸ਼ੇ ਸੰਬੰਧੀ ਅਹਿਮ ਵਿਚਾਰ ਪ੍ਰਗਟਾਏ। ਡਾ. ਪੁਸ਼ਪਿੰਦਰ ਕੌਰ, ਡੀਨ ਫੈਕਲਟੀ ਆਫ਼ ਐਜੂਕੇਸ਼ਨ ਨੇ ਧੰਨਵਾਦੀ ਸ਼ਬਦ ਪ੍ਰਗਟਾਏ।