Friday, November 22, 2024

Education

IKGPTU ਦੇ ਇਮਤਿਹਾਨਾਂ ਵਿੱਚ ਦੋਆਬਾ ਬਿਜ਼ਨਸ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

March 24, 2024 05:59 PM
SehajTimes
ਮੋਹਾਲੀ : ਦੁਆਬਾ ਗਰੁੱਪ ਦੀਆ ਪ੍ਰਾਪਤੀਆਂ ਵਿੱਚ ਇੱਕ ਪ੍ਰਾਪਤੀ ਉਸ ਵੇਲੇ ਹੋਰ ਆਣ ਜੁੜੀ ਜਦੋਂ ਗਰੁੱਪ ਦੀਆਂ ਵਿਦਿਆਰਥਣਾਂ ਨੇ IKGPTU ਦੇ ਇਮਤਿਹਾਨਾਂ ਵਿਚ ਉੱਚ ਰੈਂਕ ਪ੍ਰਾਪਤ ਕਰਕੇ ਕੈਂਪ ਦਾ ਨਾਮ ਰੌਸ਼ਨ ਕੀਤਾ। ਦੱਸ ਦਈਏ ਕਿ ਦੁਆਬਾ ਬਿਜ਼ਨਸ ਸਕੂਲ ਦੀ ਵਿਦਿਆਰਥਣ ਗੋਲਡੀ ਕੁਮਾਰੀ ਨੇ IKGPTU ਜਲੰਧਰ ਕਪੂਰਥਲਾ ਵੱਲੋਂ ਲੈ ਗਏ ਬੀ.ਸੀ.ਏ. ਸਮੈਸਟਰ ਤੀਜੇ ਦੇ ਇਮਤਿਹਾਨ ਵਿਚ ਪਹਿਲੇ ਸਥਾਨ ਦੇ ਨਾਲ ਸੀ.ਜੀ.ਪੀ.ਏ 9.13 ਰੈਂਕ ਪ੍ਰਾਪਤ ਕੀਤਾ। ਜਦੋਂ ਕਿ ਗਰੁੱਪ ਦੀ ਦੂਸਰੀ ਵਿਦਿਆਰਥਣ ਗੌਰਵੀ ਨੇ ਬੀਸੀਏ ਦੇ 5ਵੇਂ ਸਮੈਸਟਰ ਚੋਂ ਪਹਿਲੇ ਸਥਾਨ ਦੇ ਨਾਲ 9.03 ਐੱਸ.ਜੀ.ਪੀ.ਏ , ਹਰਸ਼ਰਨ ਕੌਰ ਨੇ ਬੀਸੀਏ ਦੇ 5ਵੇਂ ਸਮੈਸਟਰ ਚੋਂ ਪਹਿਲੇ ਸਥਾਨ ਦੇ ਨਾਲ 9.03 ਐੱਸ.ਜੀ.ਪੀ.ਏ ਰੈਂਕ ਲਿਆ। ਇਸਦੇ ਨਾਲ ਹੀ ਦੁਆਬਾ ਬਿਜ਼ਨਸ ਸਕੂਲ ਦੇ ਦੂਜੇ ਵਿਦਿਆਰਥੀਆਂ ਨੇ ਵੀ ਵਧੀਆਂ ਰੈਂਕ ਪ੍ਰਾਪਤ ਕਰਕੇ ਗਰੁੱਪ ਦਾ ਨਾ ਰੋਸ਼ਨ ਕੀਤਾ ਹੈ। ਬੀਬੀਏ ਵਿਚ ਅਰਸ਼ਦੀਪ ਕੌਰ ਰੌਣਕ ਕੁਮਾਰ ਨਵਲੀਨ ਕੌਰ, ਬੀ ਕੌਮ ਵਿੱਚ ਦੀਕਸ਼ਾ, ਮਨੋਹਰ ਕੌਰ, ਅਨੁਰਾਧਾ ਜਦੋਂ ਕਿ ਬੀਐਸਸੀ ਐੱਮ ਐੱਲ ਐੱਸ ਵਿੱਚ ਸ਼ਿਵਾਨੀ ਦੇ ਵੀ ਨੂਰਮਿੰਦਰ ਕੌਰ, ਬੀਸੀਏ ਦੀ ਨੀਤੀਕਾ ਚੌਬੇ ਅਤੇ ਬੀਐਸਸੀ ਐਗਰੀਕਲਚਰ ਦੇ ਮਨੀਸ਼ ਕੁਮਾਰ ਨੇ ਵਧੀਆ ਅੰਕ ਪ੍ਰਾਪਤ ਕੀਤੇ। ਵਿਦਿਆਰਥੀਆਂ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਦੁਆਬਾ ਬਿਜਨਸ ਸਕੂਲ ਦੇ ਪ੍ਰਿੰਸੀਪਲ ਮੀਨੂ ਜੇਟਲੀ ਆਪਣੇ ਮਾਪਿਆਂ ਅਤੇ ਕਾਲਜ ਪ੍ਰਬੰਧਕਾਂ ਦੇ ਸਿਰ ਬੰਨਿਆ ਹੈ।
ਵਿਦਿਆਰਥਣਾਂ ਵੱਲੋਂ ਪ੍ਰਾਪਤ ਕੀਤੀਆਂ ਗਈਆਂ ਪੁਜੀਸ਼ਨਾਂ ਤੋਂ ਬਾਅਦ ਕਾਲਜ ਪ੍ਰਬੰਧਕਾਂ ਵੱਲੋਂ ਹੋਰਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਲਈ ਇਕ ਸਾਦਾ ਸਮਾਗਮ ਉਲੀਕਿਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੁਆਬਾ ਬਿਜਨਸ ਸਕੂਲ ਦੇ ਪ੍ਰਿੰਸੀਪਲ ਮੀਨੂ ਜੇਟਲੀ ਨੇ ਕਿਹਾ ਕਿ ਸਫ਼ਲਤਾ ਦੀ ਪ੍ਰਾਪਤੀ ਲਈ ਨਿਰੰਤਰ ਮਿਹਨਤ, ਸੱਚੀ ਲਗਨ, ਸਹੀ ਦਿਸ਼ਾ ਦੀ ਜਾਣਕਾਰੀ ਬੇਹੱਦ ਲਾਜਮੀ ਸ਼ਰਤਾਂ ਹਨ। ਇਸ ਲਈ ਵਿਦਿਆਰਥੀਆਂ ਨੂੰ ਕਿਸੇ ਵੀ ਤਰੀਕੇ ਦਾ ਕੋਈ ਸ਼ਾਰਟ ਕੱਟ ਨਹੀਂ ਅਪਣਾਉਣਾ ਚਾਹੀਦਾ ਸਗੋਂ ਸਫਲਤਾ ਪ੍ਰਾਪਤ ਕਰਨ ਦੇ ਲਈ ਲਗਾਤਾਰ ਮਿਹਨਤ ਕਰਨੀ ਚਾਹੀਦੀ ਹੈ। ਇਸ ਮੌਕੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਦੁਆਬਾ ਗਰੁੱਪ ਦੇ ਐਗਜੀਕਿਉਟਿਵ ਵਾਈਸ ਚੇਅਰਮੈਨ ਸਰਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਪੜਾਈ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਗਰੁੱਪ ਦੇ ਵੱਲੋਂ ਕੁੱਝ ਖ਼ਾਸ ਵਜ਼ੀਫ਼ਿਆਂ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸਦੇ ਨਾਲ ਹੀ  ਹੋਣਹਾਰ ਵਿਦਿਆਰਥੀਆਂ ਨੂੰ ਫੀਸਾਂ ਦੇ ਵਿੱਚ ਵੀ ਵੱਡੀਆਂ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ।  ਵਿਦਿਆਰਥੀਆਂ ਦੇ ਲਈ ਫ੍ਰੈਂਡਲੀ ਇਨਵਾਇਰਮੈਂਟ ਰੱਖਦੇ ਹੋਏ ਉਨ੍ਹਾਂ ਦੇ ਸਰਵਪੱਖੀ ਵਿਕਾਸ ਵੱਲ ਖ਼ਾਸ ਧਿਆਨ ਦਿੱਤਾ ਜਾਂਦਾ ਹੈ।
 

Have something to say? Post your comment

 

More in Education

ਦੀਵਾਨ ਟੋਡਰ ਮੱਲ ਪਬਲਿਕ ਸਕੂਲ ਦੇ ਪੰਜਾਬੀ ਅਧਿਆਪਕ ਸੰਦੀਪ ਸਿੰਘ ਨੇ ਤੀਜ਼ੀ ਵਾਰ ਹਾਸਿਲ ਕੀਤਾ ‘ਨੈਸ਼ਨਲ ਬੈਸਟ ਟੀਚਰ ਅਵਾਰਡ 2024-25’

ਪੰਜਾਬ ਦੇ ਸਕੂਲਾਂ 'ਚ ਹੋਵੇਗੀ NEET-JEE ਮੇਨਸ ਦੀ ਤਿਆਰੀ, ਅੱਜ ਤੋਂ ਹੀ ਸ਼ੁਰੂ ਹੋਣਗੀਆਂ ਆਨਲਾਈਨ ਕਲਾਸਾਂ

ਸੁਨਾਮ ਕਾਲਜ਼ 'ਚ ਪੇਂਟਿੰਗ ਤੇ ਸਲੋਗਨ ਮੁਕਾਬਲੇ ਕਰਵਾਏ 

ਸਟੀਲਮੈਨਜ਼ ਪਬਲਿਕ ਸਕੂਲ ਚੰਨੋਂ ਦੀ ਅਧਿਆਪਕਾ ਮੀਨਾਕਸ਼ੀ ਚਾਵਲਾ ਨੂੰ ਕੀਤਾ ਗਿਆ ਸਨਮਾਨਿਤ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਨਦਾਣਾ ਦੇ ਵਿਦਿਆਰਥੀਆਂ ਨੇ ਪੁਲਿਸ ਲਾਈਨ ਦਾ ਕੀਤਾ ਦੌਰਾ 

ਮੁੱਖ ਮੰਤਰੀ ਨੇ ਹੁਸ਼ਿਆਰਪੁਰ ਵਿਖੇ ਯੁਵਕ ਮੇਲੇ 'ਚ ਸੰਤ ਰਾਮ ਉਦਾਸੀ ਦੀ ਕ੍ਰਾਂਤੀਕਾਰੀ ਕਵਿਤਾ ਸੁਣਾ ਕੇ ਸਰੋਤਿਆਂ ਦਾ ਮਨ ਮੋਹਿਆ

ਗਿਲਕੋ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਅਮੀਨ ਨੇ ਜਿੱਤਿਆ ਰਾਸ਼ਟਰੀ ਕੁਇਜ਼ ਮੁਕਾਬਲਾ

ਭਾਸ਼ਣ ਪ੍ਰਤੀਯੋਗਤਾ 'ਚ ਅੱਵਲ ਰਹੀ ਵਿਦਿਆਰਥਣ ਰਸ਼ਨਦੀਪ ਸਨਮਾਨਿਤ

ਮੋਹਾਲੀ ਦੇ ਕਰਮਨ ਸਿੰਘ ਤਲਵਾੜ ਨੇ ਭਾਰਤੀ ਫ਼ੌਜ ਦੀ ਟੈਕਨੀਕਲ ਐਂਟਰੀ ਸਕੀਮ ਵਿੱਚ ਆਲ ਇੰਡੀਆ ਮੈਰਿਟ ਸੂਚੀ ਵਿੱਚ ਦੂਜਾ ਸਥਾਨ ਹਾਸਲ ਕੀਤਾ

ਵਿਜੀਲੈਂਸ ਬਿਊਰੋ ਵੱਲੋਂ ਰਿਮਟ ਕਾਲਜ਼ ਵਿਖੇ ਜਾਗਰੂਕਤਾ