ਪਟਿਆਲਾ : ਕਿੰਡਰਗਾਰਟਨ ਦਾ ਗ੍ਰੈਜੂਏਸ਼ਨ ਸਮਾਰੋਹ ਨਵੀਂ ਸ਼ੁਰੂਆਤ ਦਾ ਜਸ਼ਨ ਮਨਾਉਣ ਅਤੇ ਹਰ ਉਸ ਚੀਜ਼ ਨੂੰ ਅਲਵਿਦਾ ਕਹਿਣ ਦਾ ਸਮਾਂ ਹੁੰਦਾ ਹੈ ਜਿਸ ਨੇ ਵਿਦਿਆਰਥੀਆਂ ਨੂੰ ਮੁਸਕਰਾਉਣ ਦਾ ਕਾਰਨ ਦਿੱਤਾ ਹੁੰਦਾ ਹੈ। ਇਹ ਵਿਦਿਆਰਥੀਆਂ ਦੇ ਅਤੀਤ ਦੀਆਂ ਨਿੱਘੀਆਂ ਯਾਦਾਂ ਅਤੇ ਭਵਿੱਖ ਲਈ ਵੱਡੇ ਸੁਪਨੇ ਹੁੰਦੇ ਹਨ। ਇਸ ਦਿਨ ਨੂੰ ਸਮਰਪਿਤ ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ ਵਿੱਚ ਕਿੰਡਰਗਾਰਟਨ ਗੈ੍ਜੂਏਸ਼ਨ ਸੈਰਾਮਨੀ ਮਾਰਚ 23 ਨੂੰ ਮਨਾਈ ਗਈ। ਇਸ ਸਮਾਗਮ ਦੀ ਸ਼ੁਰੂਆਤ ਮਾਪਿਆਂ ਦਾ ਤਹਿ ਦਿਲੋ ਸਵਾਗਤ ਕਰਨ ਨਾਲ ਕੀਤੀ ਗਈ। ਸਕੂਲ ਦੀ ਮੈਨੇਜਮੈਂਟ ਅਤੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਦੇਵੀ ਸਰਸਵਤੀ ਤੋਂ ਆਸ਼ੀਰਵਾਦ ਲੈ ਕੇ ਦੀਪ ਜਗਾ ਕੇ ਸ਼ੁਭ ਦਿਹਾੜੇ ਦੀ ਸ਼ੁਰੂਆਤ ਕੀਤੀ ਗਈ।
ਸਕੂਲ ਦੇ ਡਾਇਰੈਕਟਰ ਸ੍ਰੀ ਐਸ.ਐਸ.ਸੋਢੀ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜੀ ਆਇਆ ਕਿਹਾ। ਸਕੂਲ ਦਾ ਵਿਹੜਾ ਉਦੋਂ ਖੁਸ਼ੀਆਂ ਨਾਲ ਗੂੰਜ ਉੱਠਿਆ ਜਦੋਂ ਵਿਦਿਆਰਥੀਆਂ ਬੜੇ ਸੱਜ ਧੱਜ ਕੇ ਆਏ ਹੋਏ ਸਨ ਤੇ ਉਹਨਾਂ ਦੀ ਮੁਸਕਾਨ ਸਕਾਲਰ ਫੀਲਡਜ਼ ਦੇ ਵਿਹੜੇ ਵਿੱਚ ਚਹਿਕ ਰਹੀ ਸੀ। ਇਸ ਸਮਾਗਮ ਵਿੱਚ ਨੰਨ੍ਹੇ ਮੁੰਨੇ ਵਿਦਿਆਰਥੀਆਂ ਦੁਆਰਾ ਵੱਖ-ਵੱਖ ਢੰਗ ਦੀਆਂ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ ਵਿਦਿਆਰਥੀਆਂ ਨੇ ਪਹਿਲਾਂ ਸੰਗੀਤ ਪੇਸ਼ ਕੀਤਾ ਤੇ ਉਹਨਾਂ ਦੇ ਪੰਜਾਬੀ ਡਾਂਸ ਦੀ ਪੇਸ਼ਕਾਰੀ ਨੇ ਤਾਂ ਸਰੋਤਿਆਂ ਦੇ ਮਨਾਂ ਨੂੰ ਮੋਹ ਲਿਆ। ਵਿਦਿਆਰਥੀਆਂ ਨੂੰ ਰਸਮੀ ਸਹੁੰ ਚੁਕਾਈ ਗਈ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਸਕੂਲ ਚੇਅਰਮੈਨ ਪ੍ਰੋ. ਐਸ. ਐਸ. ਚੱਢਾ, ਵਾਈਸ ਚੇਅਰਮੈਨ ਕਰਨੈਲ ਸਿੰਘ ਵੱਲੋਂ ਵੰਡੇ ਗਏ। ਪ੍ਰੋਗਰਾਮ ਵਿੱਚ ਸਮੂਹ ਅਧਿਆਪਕਾਂ ਨੇ ਭਾਗ ਲਿਆ। ਇਹ ਦਿਨ ਨਾ ਸਿਰਫ ਗ੍ਰੈਜੂਏਟਾਂ ਲਈ ਖੁਸ਼ੀ ਦਾ ਮੌਕਾ ਸੀ ਸਗੋਂ ਮਾਪਿਆਂ ਅਤੇ ਅਧਿਆਪਕਾਂ ਲਈ ਵੀ ਮਾਣ ਦਾ ਪਲ ਸੀ। ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਪੂਨਮ ਅਰੋੜਾ ਵੱਲੋਂ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਸੰਬੋਧਿਤ ਕਰਦੇ ਹੋਏ ਵਿਦਿਆਰਥੀਆਂ ਦੇ ਆਉਣ ਵਾਲੇ ਭਵਿੱਖ ਲਈ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨਾਂ ਨੇ ਨਰਸਰੀ ਵਿੰਗ ਦੇ ਕੋਆਰਡੀਨੇਟਰ ਸ਼੍ਰੀਮਤੀ ਰਣਨੀਕ ਕੌਰ ਅਤੇ ਅਧਿਆਪਕਾਂ ਅੰਜਨਾ, ਰਵਿੰਦਰ ਕੌਰ, ਜੋਤੀ ਸ਼ਰਮਾ, ਸਰਬਜੀਤ ਕੌਰ , ਵੰਦਨਾ ਅਤੇ ਮੰਨੂ ਗਰੇਵਾਲ ਨੂੰ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮੁਬਾਰਕਬਾਦ ਦਿੱਤੀ।