ਆਸ ਪੰਜਾਬ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਮੇਸ਼ਾਂ ਨੰਦ ਸਰਸਵਤੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ 1947 ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਹੈ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕ੍ਰਾਂਤੀਕਾਰੀ ਲੋਕਾਂ ਨੇ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਤਾਂ ਜਾ ਕੇ ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ ਕਰਵਾਇਆ ਸੋਨੇ ਦੀ ਚਿੜੀ ਕਹਾਉਣ ਵਾਲਾ ਸਾਡਾ ਦੇਸ਼ ਭਾਰਤ ਨੂੰ ਕੁਝ ਭ੍ਰਿਸ਼ਟ ਲੀਡਰਾਂ ਨੇ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਕੁਝ ਲੀਡਰ ਸਿਰਫ ਤੇ ਸਿਰਫ ਆਪਣੇ ਬਾਰੇ ਸੋਚ ਰਹੇ ਹਨ ਤੇ ਦਲ ਬਦਲੂ ਦੀ ਚਾਂਦੀ ਹੋ ਰਹੀ ਹੈ ਆਮ ਜਨਤਾ ਨੂੰ ਸੋਚਣਾ ਚਾਹੀਦਾ ਹੈ ਕਿ ਜਿਹੜਾ ਇਕ ਪਾਰਟੀ ਦਾ ਨਹੀਂ ਹੋ ਸਕਦਾ ਉਹ ਤੁਹਾਡਾ ਕਿੱਥੋਂ ਹੋ ਜਾਵੇਗਾ ਇਸ ਮੌਕੇ ਆਸ ਪੰਜਾਬ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਜੇ ਕੁਮਾਰ ਜੀਨੂ ਨੇ ਕਿਹਾ ਕਿ ਦੇਸ਼ ਵਿੱਚ ਫੈਲੇ ਭਰਿਸ਼ਟਾਚਾਰ ਨੂੰ ਨੱਥ ਪਾਈ ਨੱਥ ਪਾਈ ਜਾਵੇਗੀ ਤੇ ਭ੍ਰਿਸ਼ਟ ਲੀਡਰਾਂ ਨੂੰ ਸਲਾਖਾਂ ਪਿੱਛੇ ਕੀਤਾ ਜਾਵੇਗਾ। ਪਿਛਲੇ ਦਿਨੀ ਮਾਨਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਤੋਂ ਜਾਰੀ ਹੋਈ ਜਾਣਕਾਰੀ ਤੇ ਵੱਖ ਵੱਖ ਅਖ਼ਬਾਰਾਂ ਵਿੱਚ ਲੱਗੀਆਂ ਖਬਰਾਂ ਤੋਂ ਬਾਅਦ ਮੁਤਾਬਕ ਦੇਸ਼ ਦੀਆਂ ਕਈ ਪਾਰਟੀਆਂ ਨੇ ਭਾਰੀ ਚੰਦਾ ਵਸੂਲ ਕੀਤਾ ਹੈ ਜਿਨਾਂ ਤੋਂ ਚੰਦਾ ਲਿਆ ਹੈ ਉਹਨਾਂ ਦੀ ਆਮਦਨ ਵੀ ਬਹੁਤ ਘੱਟ ਦੱਸੀ ਗਈ ਹੈ ਤੇ ਚੰਦਾ ਕਰੋੜਾਂ ਵਿੱਚ ਲਿਆ ਗਿਆ ਹੈ ਮਾਨਯੋਗ ਸੁਪਰੀਮ ਕੋਰਟ ਤੋਂ ਆਸ ਪੰਜਾਬ ਪਾਰਟੀ ਮੰਗ ਕਰਦੀ ਹੈ ਕਿ ਜਲਦ ਤੋਂ ਜਲਦ ਇਹ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਆਮ ਜਨਤਾ ਸਾਹਮਣੇ ਭਰਿਸ਼ਟ ਲੀਡਰਾਂ ਦਾ ਚਿਹਰਾ ਨੰਗਾ ਹੋ ਸਕੇ ਇਸ ਮੌਕੇ ਰਮੇਸ਼ਾ ਅਨੰਦ ਸਰਸਵਤੀ ਨੇ ਕਿਹਾ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੁਖਚੈਨ ਸਿੰਘ ਬੈਂਕਾ ਅਤੇ ਅੰਮ੍ਰਿਤਸਰ ਤੋਂ ਲਵਪ੍ਰੀਤ ਸ਼ਰਮਾ ਨੂੰ ਟਿਕਟ ਦੇ ਦਿੱਤੀ ਗਈ ਹੈ ਤੇ ਆਮ ਵਰਗ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਦਾ ਸਾਥ ਦੇ ਕੇ ਕਾਮਯਾਬ ਕੀਤਾ ਜਾਵੇ ਤਾਂ ਜੋ ਕਿ ਆਪਣੇ ਦੇਸ਼ ਨੂੰ ਬਚਾਇਆ ਜਾ ਸਕੇ ਇਸ ਮੌਕੇ ਲਵਪ੍ਰੀਤ ਸ਼ਰਮਾ ਸੁਖਚੈਨ ਸਿੰਘ ਬੈਂਕਾ ਲੋਕ ਸਭਾ ਹਲਕਾ ਖਡੂਰ ਸਾਹਿਬ ਰਾਸ਼ਟਰੀ ਜਨਰਲ ਸਕੱਤਰ ਜੁਗਲ ਮਹਾਜਨ ਖਜਾਨਚੀ ਮਾਸਟਰ ਮਨਜੀਤ ਸਿੰਘ ਸੁਖਦੇਵ ਰਾਜ ਅਰੁਣ ਨਿਸ਼ਾਦ ਰਿਕੀ ਆਂਚਲ ਭੋਲਾ ਵਿਲੀਅਮ ਰੋਹਿਤ ਭਗਤ ਸਤਪਾਲ ਭਗਤ ਕੇਵਲ ਕ੍ਰਿਸ਼ਨ ਸ਼ਾਹ ਆਦਿ ਹਾਜ਼ਰ ਸਨ