ਖਾਲੜਾ : ਅੱਜ ਦਸ਼ਮੇਸ਼ ਨਗਰ ਪੱਟੀ ਵਿਖੇ ਭੀਮ ਯੂਥ ਫੈਡਰੇਸ਼ਨ ਦੀ ਮੀਟਿੰਗ ਕਰਵਾਈ ਗਈ ਜਿਸ ਵਿੱਚ ਰਿਟਾ ਇੰਸਪੈਕਟਰ ਬੀ ,ਐਸ ,ਐਫ਼ ਸ੍ਰ ਨਿਰੰਜਨ ਸਿੰਘ ਗਿੱਲ ਜੀ ਨੂੰ ਜ਼ਿਲ੍ਹੇ ਦੇ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਪ੍ਰਧਾਨ ਜਸਪਾਲ ਸਿੰਘ ਖਾਲੜਾ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਪਛੜੀਆਂ ਸ਼੍ਰੇਣੀਆਂ ਅਤੇ ਔਰਤ ਜਾਤੀ ਨੂੰ ਪੜਨ ਲਿਖਣ ਦਾ ਅਧਿਕਾਰ ਦਿਵਾਇਆ ਸਤੀ ਪ੍ਰਥਾ ਨੂੰ ਖ਼ਤਮ ਕੀਤਾ ਅਜ਼ਾਦ ਭਾਰਤ ਦੇਸ਼ ਦੇ ਸੰਵਿਧਾਨ ਦਾ ਨਿਰਮਾਣ ਕੀਤਾ ਉਸ ਵਕਤ ਬਾਬਾ ਸਾਹਿਬ ਨੇ ਸੋਚਿਆ ਸੀ ਕਿ ਹੁਣ ਮੇਰੇ ਸਮਾਜ ਦੇ ਲੋਕ ਪੜ ਲਿਖ ਕੇ ਮੇਰੇ ਗਰੀਬ ਵਰਗ ਦੀ ਭਲਾਈ ਲਈ ਕੰਮ ਕਰਨਗੇ ਅਤੇ ਪੜੋ ਜੁੜੋ ਸੰਘਰਸ਼ ਕਰੋ ਦੇ ਰਾਹ ਤੇ ਚੱਲਣਗੇ ਇਸ ਲਈ ਭੀਮ ਯੂਥ ਫੈਡਰੇਸ਼ਨ ਬਾਬਾ ਸਾਹਿਬ ਦੇ ਦਰਸਾਏ ਮਾਰਗ ਤੇ ਚਲਦੀ ਹੋਈ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਿਖਾਈ ਵਿਚ ਮਦਦ ਕਰ ਰਹੀ ਹੈ। ਮੀਟਿੰਗ ਵਿੱਚ ਹਾਜ਼ਰ ਹੋਏ ਪ੍ਰਧਾਨ ਜਸਪਾਲ ਸਿੰਘ ਖਾਲੜਾ, ਰਾਜਵਿੰਦਰ ਸਿੰਘ ਮੀਤ ਪ੍ਰਧਾਨ, ਪ੍ਰੈਸ ਸਕੱਤਰ ਬਲਜਿੰਦਰ ਸਿੰਘ, ਸਕੱਤਰ ਨਿਰਵੈਲ ਸਿੰਘ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਪੰਡੋਰੀ ਗੋਲਾ, ਜ਼ਿਲ੍ਹਾ ਜਨਰਲ ਸਕੱਤਰ ਰਿਟਾ ਸੂਬੇਦਾਰ ਬਲਦੇਵ ਸਿੰਘ ਪੱਟੀ, ਮੈਂਬਰ ਪੰਜਾਬ ਸਤਨਾਮ ਸਿੰਘ ਵਿਸ਼ਾਲ ਸਿੰਘ ਕੁੱਲਾ ਆਦਿ ਹਾਜ਼ਰ ਸਨ।