ਖਾਲੜਾ : ਭੀਮ ਯੂਥ ਫੈਡਰੇਸ਼ਨ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ 134 ਵਾ ਜਨਮ ਦਿਵਸ 14/04/24 ਦਿਨ ਐਤਵਾਰ ਨੂੰ ਸੂਰਜ ਪੈਲੇਸ ਚਾਂਦ ਪਾਰਟੀ ਹਾਲ ਖਾਲੜਾ ਰੋਡ ਪਹੂਵਿੰਡ ਸਾਹਿਬ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ ਵੱਖ ਵੱਖ ਬੁਲਾਰਿਆਂ ਵਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਗਿਆ ਪ੍ਰਧਾਨ ਜਸਪਾਲ ਸਿੰਘ ਖਾਲੜਾ, ਰਾਜਵਿੰਦਰ ਸਿੰਘ ਮੀਤ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਆਜ਼ਾਦੀ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਦੀ ਰਚਨਾ ਕਰਕੇ ਆਪਣਾ ਯੋਗਦਾਨ ਪਾਇਆ ਅਤੇ ਸੰਵਿਧਾਨ ਦੀ ਰਚਨਾ ਕਰਨ ਸਮੇਂ ਉਨ੍ਹਾਂ ਲੋਕਾਂ ਨਾਲ ਵੀ ਭੇਦਭਾਵ ਨਹੀਂ ਕੀਤਾ ਜ਼ੋ ਲੋਕ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨਾਲ ਮੰਨੂਵਾਦੀ ਸੋਚ ਰੱਖਦੇ ਸਨ ਸਗੋਂ ਸਭ ਨੂੰ ਬਰਾਬਰ ਹੱਕ ਦਿਵਾਏ ਛੂਆ ਛਾਤ ਨੂੰ ਖਤਮ ਕਰਨ ਲਈ ਅਤੇ ਦੱਬੇ ਕੁੱਚਲੇ ਸਮਾਜ ਦੇ ਭੱਲੇ ਲਈ ਆਪਣਾ ਸਾਰਾ ਜੀਵਨ ਅਤੇ ਪ੍ਰੀਵਾਰ ਸੰਘਰਸ਼ ਦੀ ਭੇਟ ਚਾੜ੍ਹ ਦਿੱਤਾ ਬਾਬਾ ਸਾਹਿਬ ਨੇ ਸਿਖਿਆ ਨੂੰ ਹੀ ਜ਼ਿਆਦਾ ਤਰਜੀਹ ਦਿੱਤੀ ਕਿਹਾ ਕਿ ਪੜ੍ਹੇ, ਜੁੜੋ, ਸੰਘਰਸ਼ ਕਰੋ ਸ਼ਿਕਸ਼ਾ ਸ਼ੇਰਨੀ ਦਾ ਦੁੱਧ ਹੈ,ਜ਼ੋ ਪੀਏਗਾ ਉਹ ਦਹਾੜੇਗਾ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਲਈ ਅਤੇ ਮੰਨੂਵਾਦ ਤੋਂ ਨਿਜਾਤ ਪਾਉਣ ਲਈ ਵਿਦਿਆ ਨੂੰ ਹੀ ਜ਼ਿੰਦਗੀ ਦਾ ਅਧਾਰ ਮੰਨਿਆ ਔਰਤ ਜਾਤੀ ਨੂੰ ਪੜਨ ਲਿਖਣ ਦਾ ਅਧਿਕਾਰ ਦਿਵਾਇਆ ਅਤੇ ਉਸ ਉੱਤੇ ਹੁੰਦੇ ਜ਼ੁਲਮਾਂ ਵਿਰੁੱਧ ਡਟ ਕੇ ਅਵਾਜ਼ ਬੁਲੰਦ ਕੀਤੀ ਸਤੀ ਪ੍ਰਥਾ ਵਰਗੇ ਭੈੜੇ ਵਰਤਾਓ ਨੂੰ ਖਤਮ ਕੀਤਾ ਮੰਨੂਵਾਦ ਵੱਲੋਂ ਪੈਰ ਦੀ ਜੁੱਤੀ ਸਮਝੀ ਜਾਂਦੀ ਔਰਤ ਨੂੰ ਸਮਾਜ ਵਿੱਚ ਬਣਦਾ ਮਾਣ ਸਨਮਾਨ ਦਿਵਾਇਆ ਅਤੇ ਕਿਹਾ ਕਿ ਔਰਤ ਪੈਰ ਦੀ ਜੁੱਤੀ ਨਹੀਂ ਸਿਰ ਦਾ ਤਾਜ ਹੈ ਵੇਹੜੇ ਦਾ ਸ਼ਿੰਗਾਰ ਹੈ ਐਸੀ ,.ਸੀ . ਬੀ .ਸੀ ਵਾਸਤੇ ਰਿਜ਼ਰਵੇਸ਼ਨ ਕੋਟਾ ਬਹਾਲ ਕੀਤਾ ਗਿਆ ਅਤੇ ਆਏ ਬਚਿਆ ਨੂੰ ਪੰਜ ਪੰਜ ਕਾਪੀਆਂ ਦੇ ਸੈਟ ਅਤੇ ਇੱਕ ਜਮੈਟਰੀ ਦੇ ਕੇ ਪੜ੍ਹਨ ਲਿਖਣ ਪ੍ਰੇਰਿਆ ਆਈ ਸੰਗਤ ਲਈ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਵੱਖ ਵੱਖ ਬੁਲਾਰਿਆਂ ਨੂੰ ਸਿਰੋਪਾਓ ਦੇ ਸਨਮਾਨਿਤ ਕੀਤਾ ਗਿਆ ਇਸ ਉਪਰੰਤ ਸ਼ਮਸ਼ੇਰ ਸਿੰਘ ਅਲਗੋਂ ਖੁਰਦ ਨੂੰ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ, ਸੁਖਦੇਵ ਸਿੰਘ ਕੰਬੋਕੇ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਹਾਜ਼ਰ ਪ੍ਰਧਾਨ ਜਸਪਾਲ ਸਿੰਘ ਖਾਲੜਾ, ਰਾਜਵਿੰਦਰ ਸਿੰਘ ਮੀਤ ਪ੍ਰਧਾਨ,ਜਨ ਸੈਕਟਰੀ ਅਮਰ ਸਿੰਘ ਅਮੀਸਾਹ, ਗੁਰਵਿੰਦਰ ਸਿੰਘ, ਸਤਨਾਮ ਸਿੰਘ ਮੈਂਬਰ ਪੰਜਾਬ, ਪ੍ਰੈਸ ਸਕੱਤਰ ਬਲਜਿੰਦਰ ਸਿੰਘ, ਸਕੱਤਰ ਨਿਰਵੈਲ ਸਿੰਘ, ਫੋਜੀ ਮਹਿਲ ਸਿੰਘ, ਖਜਾਨਚੀ ਡਾ.ਕਾਬਲ ਸਿੰਘ, ਦਲਬੀਰ ਸਿੰਘ ਸੈਕਟਰੀ,ਜ਼ਿਲ੍ਹਾ ਜਨ ਸਕੱਤਰ ਸੂਬੇਦਾਰ ਬਲਦੇਵ ਸਿੰਘ ਪੱਟੀ, ਜ਼ਿਲ੍ਹਾ ਸਕੱਤਰ ਰਿਟਾ ਇੰਸਪੈਕਟਰ ਨਿਰੰਜਨ ਸਿੰਘ ਪੱਟੀ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਪੰਡੋਰੀ ਗੋਲਾ,ਕਾਮਰੇਡ ਕਾਬਲ ਸਿੰਘ, ਆਪ ਆਗੂ ਗੁਰਜੀਤ ਸਿੰਘ ਖਾਲੜਾ, ਆਪ ਆਗੂ ਫੋਜੀ ਗੁਰਦੇਵ ਸਿੰਘ ਕੰਬੋਕੇ,ਡਾ.ਰਿਤੇਸ਼ ਚੋਪੜਾ ਭਿੱਖੀਵਿੰਡ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ,ਰੇਸ਼ਮ ਸਿੰਘ ਕਲਸੀ ਬੀ.ਸੀ . ਵਿੰਗ ਪ੍ਰਧਾਨ, ਜੁਗਿੰਦਰ ਸਿੰਘ ਭਿੱਖੀਵਿੰਡ ਮੰਡੀ ਯੂਨੀਅਨ ਪ੍ਰਧਾਨ, ਫੋਜੀ ਸਰਬਜੀਤ ਸਿੰਘ ਪੂਹਲਾ, ਦਵਿੰਦਰ ਸਿੰਘ ਪੂਹਲਾ, ਬੂਟਾ ਸਿੰਘ ਮੱਖੀ , ਗੁਰਜੰਟ ਸਿੰਘ,ਡਾ ਗੁਰਬਖਸ਼ ਸਿੰਘ, ਗੁਰਲਾਲ ਸਿੰਘ,ਡਾ ਬਲਜੀਤ ਸਿੰਘ, ਬਲਜਿੰਦਰ ਸਿੰਘ ਪਹੂਵਿੰਡ, ਵਿਸ਼ਾਲ ਸਿੰਘ,ਗੁਰਬਾਵਾ ਸਿੰਘ ਕੁੱਲਾ, ਮਾਸਟਰ ਜਗੀਰ ਸਿੰਘ ਸਿੰਘਪੁਰਾ,ਡਾ ਸਾਹਬ ਸਿੰਘ ,ਹੀਰਾ ਸਿੰਘ ਦੋਦਾ ਸੋਡੀਆ, ਜਗੀਰ ਸਿੰਘ ਬਿੰਦੂ, ਕੁਲਦੀਪ ਕੋਰ,ਚੰਦ ਸਿੰਘ ਨਾਰਲੀ , ਠੇਕੇਦਾਰ ਬਲਜੀਤ ਸਿੰਘ ਕਾਰਜ ਸਿੰਘ, ਜਗਿੰਦਰ ਸਿੰਘ, ਕਰਨਬੀਰ ਸਿੰਘ, ਆਦਿ ਹਾਜ਼ਰ ਸਨ।