ਭਿੱਖੀਵਿੰਡ : ਅੱਜ ਤਰਨਤਾਰਨ ਵਿੱਚ ਡਾ ਤਨਵੀਨ ਡਾਇਗਨੋਸਟਿਕ ਸੈਂਟਰ ਖੋਲਿਆ ਗਿਆ, ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਜਿੱਥੇ ਰਿਟਾਇਡ ਪ੍ਰਿੰਸੀਪਲ ਸਤਵਿੰਦਰ ਸਿੰਘ ਪੰਨੂ,ਡਾ ਗੁਰਮੇਜ ਸਿੰਘ ਸਿਮਰਨ ਹਸਪਤਾਲ ਭਿੱਖੀਵਿੰਡ ਵਾਲੇ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਹੋਰ ਸੱਜਣ ਸਨੇਹੀ ਹਾਜ਼ਿਰ ਸਨ ।
ਇਸ ਮੌਕੇ ਡਾ ਤਨਵੀਨ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਐੱਮਬੀਬੀਐਸ, ਐੱਮਡੀ ਦੀ ਡਿਗਰੀ ਸਮੇਤ ਹੋਰ ਕੰਮ ਕਰਨ ਦਾ ਤਜਰਬਾ ਵੀ ਹੈ, ਉਨ੍ਹਾਂ ਕਿਹਾ ਤਰਨਤਾਰਨ ਸ਼ਹਿਰ ਵਿੱਚ ਅਜਿਹੇ ਸੈਂਟਰ ਦੀ ਲੋੜ ਸੀ ਅਤੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਉਨ੍ਹਾਂ ਇਹ ਸੈਂਟਰ ਖੋਲਿਆ ।
ਇਸ ਮੌਕੇ ਰਿਟਾਇਡ ਪ੍ਰਿੰਸੀਪਲ ਸਤਵਿੰਦਰ ਸਿੰਘ ਪੰਨੂ ਨੇ ਕਿਹਾ ਡਾ ਤਨਵੀਨ ਕੌਰ ਕਾਫੀ ਤਜਰਬੇਕਾਰ ਡਾਕਟਰ ਹਨ, ਜਿਨ੍ਹਾਂ ਨੇ ਤਰਨਤਾਰਨ ਸ਼ਹਿਰ ਨਿਵਾਸੀਆਂ ਦੀ ਸੇਵਾ ਕਰਨ ਲਈ ਇਹ ਸੈਂਟਰ ਖੋਲਿਆ ਹੈ। ਜਿੱਥੇ ਰਿਆਇਤੀ ਦਰਾ ਨਾਲ ਟੈਸਟ ਕੀਤੇ ਜਾਣਗੇ। ਇਸ ਮੌਕੇ ਡਾ ਗੁਰਮੇਜ ਸਿੰਘ ਸਿਮਰਨ ਹਸਪਤਾਲ ਨੇ ਕਿਹਾ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਡਾਕਟਰ ਲਾਈਨ ਵਿਚ ਹੈ ਅਤੇ ਪਿਛਲੇ ਲੰਮੇ ਸਮੇ ਤੋ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ ਅਤੇ ਉਨ੍ਹਾਂ ਦੀ ਨੂੰਹ ਵੱਲੋਂ ਤਰਨਤਾਰਨ ਸ਼ਹਿਰ ਵਿੱਚ ਇਹ ਸੈਂਟਰ ਖੋਲ੍ਹਕੇ ਲੋਕਾਂ ਨੂੰ ਸੇਵਾਵਾਂ ਦੇਣ ਦਾ ਮਨ ਬਣਾਇਆ, ਜਿਸ ਵਿੱਚ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਪੂਰਾ ਸਹਿਯੋਗ ਹੈ ।
ਇਸ ਮੌਕੇ ਵਿਧਾਇਕ ਤਰਨਤਾਰਨ ਡਾਕਟਰ ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਉਨ੍ਹਾਂ ਦੇ ਸ਼ਹਿਰ ਵਿਚ ਅਜਿਹੇ ਸੈਂਟਰ ਦੀ ਲੋੜ ਸੀ, ਜਿੱਥੇ ਕਾਬਿਲ ਡਾਕਟਰ ਆਪਣੀਆਂ ਸੇਵਾਵਾਂ ਦੇਣ ਅਜਿਹਾ ਸੈਂਟਰ ਉਨ੍ਹਾਂ ਦੇ ਸ਼ਹਿਰ ਵਿੱਚ ਖੁੱਲਣ ਨਾਲ ਉਨ੍ਹਾਂ ਨੂੰ ਖੁਸ਼ੀ ਹੋਈ ਹੈ ਅਤੇ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਪਰਿਵਾਰ ਦੇ ਨਾਲ ਹਨ। ਇਸ ਮੌਕੇ ਲੋਕੇਸ਼ ਕੁਮਾਰ ਚੰਡੀਗੜ੍ਹ ਮੈਕਸ ਲੈਬ,ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ, ਪੱਤਰਕਾਰ ਸਵਿੰਦਰ ਸਿੰਘ ਬਲੇਹਰ,ਡਾਕਟਰ ਗੁਰਮੇਜ ਸਿੰਘ,ਗੁਰਵੀਰ ਕੌਰ,ਰਿਟਾਇਡ ਪ੍ਰਿੰਸੀਪਲ ਸਤਵਿੰਦਰ ਸਿੰਘ ਪੰਨੂੰ ਭਿੱਖੀਵਿੰਡ,ਦਲਜੀਤ ਕੌਰ ਹੈੱਡ ਟੀਚਰ ਐਲੀਮੈਂਟਰੀ ਸਕੂਲ ਪਹੂਵਿੰਡ,ਡਾਕਟਰ ਤਨਵੀਨ ਕੌਰ ਐਮ ਡੀ ਰੇਡਿਓਡਾਗਨਾਸਿਸ,ਡਾਕਟਰ ਜਸ਼ਨਦੀਪ ਸਿੰਘ ਐਮ ਡੀ ਮੈਡੀਸਨ,ਡਾਕਟਰ ਜਸਕਰਨ ਸਿੰਘ ਐਮ ਐਸ ਆਰਥੋ,ਡਾਕਟਰ ਸੰਦੀਪ ਕੌਰ ਐਮ ਡੀ ਗਾਇਨੀ,ਡਾਕਟਰ ਜੀ ਐਸ ਔਲਖ ਐਮ ਐਸ ਆਰਥੋ,ਡਾਕਟਰ ਸੁਖਬੀਰ ਕੌਰ ਡੀ ਐਚ ਓ,ਡਾਕਟਰ ਮਨਮੋਹਨ ਸਿੰਘ,ਡਾਕਟਰ ਅਜੀਤ ਸਿੰਘ ਐਮ ਡੀ ਮੈਡੀਸਨ,ਡਾਕਟਰ ਸ਼ਮਸ਼ੇਰ ਸਿੰਘ ਐਮ ਡੀ ਮੈਡੀਸਨ,
ਡਾਕਟਰ ਕਮਲਜੀਤ ਕੌਰ ਕੋਚਰ,ਡਾਕਟਰ ਦਿਨੇਸ਼ ਗੁਪਤਾ ਐਮ ਐਸ ਸਰਜਰੀ,ਡਾਕਟਰ ਮੋਨਿਕਾ ਗੁਪਤਾ ਐਮ ਐਸ ਗਾਇਨੀ,ਡਾਕਟਰ ਮਨਦੀਪ ਸਿੰਘ ਐਮ ਐਸ ਆਰਥੋ,ਡਾਕਟਰ ਅਨੂਰੀਤ ਕੌਰ ਐਮ ਡੀ,ਹਰਪ੍ਰੀਤ ਸਿੰਘ ਮੂਸੇ,ਸਮੂਹ ਸਟਾਫ ਭਿੱਖੀਵਿੰਡ,ਡਾਕਟਰ ਸੁਖਵਿੰਦਰ ਸਿੰਘ ਨਵਜੀਵਨ ਹਸਪਤਾਲ,ਡਾਕਟਰ ਗੁਰਪ੍ਰੀਤ ਰਾਏ,ਡਾਕਟਰ ਗਗਨਦੀਪ ਕੌਰ ਰਾਏ,ਡਾਕਟਰ ਵਰੁਨ ਗੁਪਤਾ,ਡਾਕਟਰ ਕਨਵਰਤਾਜ ਸਿੰਘ,ਡਾਕਟਰ ਹਰਮਨ ਸਿੰਘ,ਅੰਮ੍ਰਿਤਪਾਲ ਸਿੰਘ ਵੱਲਾ,ਡਾਕਟਰ ਕਿਪਸ,ਸੁਖਦੀਪ ਸਿੰਘ,ਰਾਜਨ ਅਲਗੋ ਕੋਠੀ,ਡਾਕਟਰ ਨਰਿੰਦਰ ਖੁੱਲਰ,ਡਾਕਟਰ ਆਰ ਡੀ ਸਿੰਘ,ਬਲਜਿੰਦਰ ਸਿੰਘ ਧਾਲੀਵਾਲ,ਤਰਸੇਮ ਸਿੰਘ ਮੌਡਰਨ ਸਕੈਨ ਤਰਨਤਾਰਨ,ਵੀਰਪਾਲ ਗਿੱਲ ਆਦਿ ਹਾਜ਼ਰ ਸਨ।