ਸ਼ਹੀਦ ਭਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਸੋਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 22 ਅਪ੍ਰੈਲ ਤੋਂ ਲੈ ਕੇ 28 ਅਪ੍ਰੈਲ ਤੱਕ ਗੁਰਦੁਆਰਾ ਬਾਬਾ ਦੀਪ ਸਿੰਘ ਪੱਟੀ ਰੋਡ ਭਿੱਖੀਵਿੰਡ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦਸਤਾਰ ਦੁਮਾਲਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਹਰੇਕ ਵਰਗ ਦੇ ਵੀਰ ਅਤੇ ਭੈਣਾਂ ਦਸਤਾਰ ਅਤੇ ਦੁਮਾਲੇ ਦੀ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਸਿਖਲਾਈ ਕੈਂਪ ਵਿੱਚ ਆਉਣ ਵਾਲੇ ਬੱਚਿਆਂ ਲਈ ਦਸਤਾਰ, ਦੁਮਾਲਾ, ਸ਼ੀਸ਼ਾ, ਬਾਜ , ਪਿਨ ਆਪਣੀ ਆਪਣੀ ਲੈ ਕੇ ਆਉਂਣੀ ਜਰੂਰੀ ਹੈ।ਇਹਨਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ, ਮੀਤ ਪ੍ਰਧਾਨ ਹੀਰਾ ਸਿੰਘ ਸੋਹਲ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ ਅਤੇ ਜੋਨਲ ਇੰਚਾਰਜ ਭਿਖੀਵਿੰਡ ਭਾਈ ਗੁਰਜੰਟ ਸਿੰਘ ਅਤੇ ਪ੍ਰਚਾਰਕ ਸੁਖਵਿੰਦਰ ਸਿੰਘ ਖਾਲੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕੀਤਾ। ਉਨਾ ਭਿਖੀਵਿੰਡ ਅਤੇ ਇਸ ਲਈ ਆਸ ਪਾਸ ਦੇ ਪਿੰਡਾਂ ਸਕੂਲਾਂ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਇਸ ਦਸਤਾਰ ਦੁਮਾਲਾ ਸਿਖਲਾਈ ਕੈਂਪ ਵਿੱਚ ਭੇਜਣ ਦੀ ਬੇਨਤੀ ਕੀਤੀ। ਉਹਨਾਂ ਕਿਹਾ ਕਿ ਇਹ ਕੈਂਪ ਬਿਲਕੁਲ ਫਰੀ ਦੇ ਵਿੱਚ ਸ਼ਾਮ ਨੂੰ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਪੰਜ ਸਾਲ ਤੋਂ ਲੈ ਕੇ ਕਿਸੇ ਵੀ ਉਮਰ ਦਾ ਵੀਰ ਅਤੇ ਭੈਣ ਦਸਤਾਰ ਅਤੇ ਦੁਮਾਲੇ ਦੀ ਸਿਖਲਾਈ ਪ੍ਰਾਪਤ ਕਰ ਸਕਦਾ। ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਖਜਾਨਚੀ ਭਾਈ ਮਨਦੀਪ ਸਿੰਘ ਕੋਲੀਆਂ ਕਲਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਸਿਖਲਾਈ ਕੈਂਪ ਵਿੱਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਦਸਤਾਰ ਕੋਚ ਹਰਪ੍ਰੀਤ ਸਿੰਘ ਹਰਜੀਤ ਸਿੰਘ ਲਹਿਰੀ ਆਕਾਸ਼ ਦੀਪ ਸਿੰਘ ਵਾਰਸਦੀਪ ਸਿੰਘ ਜਗਦੀਪ ਸਿੰਘ ਭਿੱਖੀਵਿੰਡ ਸਾਜਨ ਦੀਪ ਸਿੰਘ ਮੱਖੀ ਕਲਾਂ ਵੱਲੋਂ ਸਿਖਲਾਈ ਦਿੱਤੀ ਜਾਇਆ ਕਰੇਗੀ। ਆਮ ਵਰਗ ਦੇ ਲੋਕ ਮਨਾਂ ਵਿੱਚ ਇਹ ਗੱਲ ਘੜ ਕਰ ਚੁੱਕੀ ਹੈ ਕਿ ਬੱਚਿਆਂ ਦੇ ਪਤਿਤ ਹੋਣ ਦਾ ਕਾਰਨ ਧਾਰਮਿਕ ਸੰਸਥਾਵਾਂ ਹਨ ਕਿਉਂਕਿ ਉਹ ਆਪਣਾ ਫਰਜ ਉਹ ਅਦਾ ਨਹੀਂ ਕਰ ਰਹੀਆਂ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ ਪਰ ਜੋ ਸੰਸਥਾਵਾਂ ਕਾਰਜ ਕਰ ਰਹੀਆਂ ਹਨ ਉਹਨਾਂ ਦਾ ਗਿਲਾ ਇਹ ਹੈ ਕਿ ਜੋ ਸੰਸਥਾਵਾਂ ਕਾਰਜ ਕਰ ਰਹੀਆਂ ਹਨ ਉਹਨਾਂ ਨੂੰ ਉਸ ਪੱਤਰ ਦਾ ਸਹਿਯੋਗ ਮਾਤਾ ਪਿਤਾ ਅਤੇ ਬੱਚਿਆਂ ਵੱਲੋਂ ਨਹੀਂ ਮਿਲ ਰਿਹਾ ਜਿਸ ਤਰਾਂ ਦਾ ਉਹ ਚਾਹੁੰਦੀਆਂ ਹਨ। ਕੈਂਪ ਦੌਰਾਨ ਹਰੇਕ ਵੀਰ ਆਪਣਾ ਟਾਈਮ ਕੱਢ ਕੇ ਆਉਂਦਾ ਹੈ ਉਹ 10 ਬੱਚਿਆਂ ਨੂੰ ਵੀ ਸਿਖਾਵੇਗਾ ਅਤੇ ਜੇਕਰ ਉਸ ਕੋਲ 100 ਬੱਚਾ ਆ ਗਿਆ ਤਾਂ ਉਹ ਉਹਨਾਂ ਨੂੰ ਵੀ ਸਿਖਾਏਗਾ। ਹਰੇਕ ਵੀਰ ਚਾਹੁੰਦਾ ਹੈ ਕਿ ਵੱਧ ਤੋਂ ਵੱਧ ਵੀਰ ਅਤੇ ਭੈਣਾਂ ਇਸ ਸਿਖਲਾਈ ਕੈਂਪ ਵਿੱਚ ਆਉਣ ਤੇ ਆ ਕੇ ਹਰੇਕ ਪ੍ਰਕਾਰ ਦੀਆਂ ਦਸਤਾਰਾਂ ਦੀ ਸਿਖਲਾਈ ਪ੍ਰਾਪਤ ਕਰਨ। ਇਸ ਮੌਕੇ ਜਸਪ੍ਰੀਤ ਕੌਰ ਕੈਰੋ ਗੁਰਪ੍ਰੀਤ ਸਿੰਘ ਕੈਰੋਂ ਭਾਈ ਗੁਰਮੀਤ ਸਿੰਘ ਮਾਲੂਵਾਲ ਭਾਈ ਬਲਰਾਜ ਸਿੰਘ ਖਾਲੜਾ , ਭਾਈ ਪਲਵਿੰਦਰ ਸਿੰਘ ਕੰਡਾ, ਭਾਈ ਭਗਵਾਨ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਹਾਜ਼ਰ ਸਨ।