ਤਰਨਤਾਰਨ : ਜਿਲਾ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਪਿੰਡ ਚੇਲਾ ਵਿਖੇ ਟਰਾਸਫਾਰਮ ਤੋਂ ਨਿਕਲੀ ਚੰਗਿਆੜੀ ਕਾਰਨ ਸਾਢੇ ਤਿੰਨ ਕਨਾਲਾ ਕਣਕ ਅਤੇ ਡੇਢ ਕਨਾਲ ਨਾੜ ਸੜਕੇ ਸੁਆਹ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਗੁਰਬਚਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਚੇਲਾ ਨੇ ਦੱਸਿਆ ਕਿ ਉਸਦੀ ਕਣਕ ਦੀ ਫਸਲ ਪੱਕੀ ਹੋਈ ਹੈ ਅਤੇ 22 / ਅਪ੍ਰੈਲ ਦਿਨ ਸੋਮਵਾਰ ਸਵੇਰੇ 7 ਵਜੇ ਦੇ ਕਰੀਬ ਅਚਾਨਕ ਪੈਲੀ ਵਿੱਚ ਲੱਗੇ ਪੁਰਾਣੇ ਟ੍ਰਾਂਸਫਾਰਮ ਵਿੱਚੋਂ ਚੰਗਿਆੜੀ ਨਿਕਲੀ ਅਤੇ ਕਣਕ ਨੂੰ ਅੱਗ ਲੱਗ ਗਈ ਜਿਸ ਕਾਰਨ ਬਹੁਤ ਹੀ ਜੱਦੋ ਜਹਿਦ ਤੋਂ ਬਾਅਦ ਨੇੜਲੇ ਪਿੰਡਾਂ ਦੇ ਕਿਸਾਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਉਸਨੇ ਦੱਸਿਆ ਕਿ ਉਸਦੀ ਸਾਢੇ ਤਿੰਨ ਕਨਾਲ ਕਣਕ ਅਤੇ ਕਿਸਾਨ ਤਸਵੀਰ ਸਿੰਘ ਮਾੜੀ ਉਧੋਕੇ ਢੇੜ ਕਨਾਲ ਨਾੜ ਸੜ ਕੇ ਸਵਾਹ ਹੋ ਗਿਆ ਉਹਨਾਂ ਨੇ ਬਿਜਲੀ ਮੁਲਾਜ਼ਮ ਜਈ ਜੱਸਾ ਸਿੰਘ ਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਸ ਨੂੰ ਇਸ ਟਰਾਂਸਫਾਰਮ ਸਬੰਧੀ ਕਈ ਵਾਰ ਜਾਣੂ ਕਰਵਾਇਆ ਪਰ ਉਕਤ ਜਈ ਸਾਡੀ ਗੱਲ ਵੱਲ ਗੌਰ ਨਹੀਂ ਕਰਦਾ ਜਿਸ ਕਾਰਨ ਸਾਡੀ ਤਿੰਨ ਵਾਰ ਫਸਲ ਸੜ ਕੇ ਸਵਾਹ ਹੋ ਚੁੱਕੀ ਹੈ ਉਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੜੀ ਹੋਈ ਕਣਕ ਦਾ ਮੁਆਵਜਾ ਉਹਨਾਂ ਨੂੰ ਦਵਾਇਆ ਜਾਵੇ ਇਸ ਮੌਕੇ ਇਹਨਾਂ ਦੇ ਇਸ ਮਾਮਲੇ ਸੰਬੰਧੀ ਜਦੋ ਪਾਵਰ ਕਾਰਪੋਰੇਸ਼ਨ ਭਿੱਖੀਵਿੰਡ ਦੇ ਐਕਸੀਅਨ ਤਰਸੇਮ ਕੁਮਾਰ ਨਾਲ ਰਾਬਤਾ ਕੀਤਾ ਤਾਂ ਉਨਾ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਅਤੇ ਨਾਲ ਹੀ ਐਸ ਡੀ ਉ ਭਿੱਖੀਵਿੰਡ ਨੂੰ ਤੁਰੰਤ ਜਾਚ ਕਰਕੇ ਕਿਸਾਨ ਨੂੰ ਆ ਰਹੀ ਮੁਸਕਿਲ ਦਾ ਹੱਲ ਕਰਨ ਦੀ ਗੱਲ ਆਖੀ ਗਈ।। ਇਸ ਮੋਕੇ ਪੀੜਤ ਕਿਸਾਨ ਨਾਲ ਕਿਸਾਨ ਜਸਵਿੰਦਰ ਸਿੰਘ ਮਾੜੀ ਗੌੜ ਸਿੰਘ ਤਰਸੇਮ ਸਿੰਘ, ਗੁਰਸੇਵਕ ਸਿੰਘ, ਬਲਵੀਰ ਸਿੰਘ ਪ੍ਰਤਾਪ ਸਿੰਘ ਕਿੰਦਰਵੀਰ ਸਿੰਘ ਰਾਣਾ ਸਿੰਘ ਗੁਰਮੰਨਤ ਸਿੰਘ ਲਵਪ੍ਰੀਤ ,ਵਿਕਰਮਦੀਪ ਸਿੰਘ ਜੱਜਬੀਰ ਸਿੰਘ , ਮਨਦੀਪ ਸਿੰਘ ਹੈਪੀ ਰਜਿੰਦਰ ਸਿੰਘ ਸਲਵਿੰਦਰ ਸਿੰਘ ਗੁਰਜੰਟ ਸਿੰਘ ਆਦਿ ਨੋਜਵਾਨ ਹਾਜ਼ਰ ਸਨ।।