ਭਿੱਖੀਵਿੰਡ : ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ -ਇ-ਦਸਤਾਰ ਲਹਿਰ ਵੱਲੋਂ ਮਨੁੱਖਤਾ ਦੀ ਖਾਤਰ ਸ਼ਹਾਦਤ ਦਾ ਜਾਮ ਪੀਣ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਦੀਪ ਸਿੰਘ ਪੱਟੀ ਰੋਡ ਭਿੱਖੀਵਿੰਡ ਵਿਖੇ 22 ਅਪ੍ਰੈਲ ਨੂੰ ਬੱਚਿਆਂ ਦਾ ਦਸਤਾਰ ਅਤੇ ਦੁਮਾਲਾ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ ਸੀ ਜੋ ਕਿ 28 ਅਪ੍ਰੈਲ ਦਿਨ ਐਤਵਾਰ ਨੂੰ ਬੜੀ ਚੜਦੀ ਕਲਾ ਦੇ ਨਾਲ ਸੰਪਨ ਹੋਇਆ। ਜਿਸ ਵਿੱਚ 100 ਤੋਂ ਵੱਧ ਲੜਕੇ, ਲੜਕੀਆਂ ਅਤੇ ਸੰਗਤਾਂ ਨੇ ਭਾਗ ਲਿਆ।ਇਹਨਾਂ ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ ਮੀਤ ਸਕੱਤਰ ਹਰਚਰਨ ਸਿੰਘ ਉਬੋਕੇ ਖਜਾਨਚੀ ਭਾਈ ਮਨਦੀਪ ਸਿੰਘ ਘੋਲੀਆਂ ਕਲਾਂ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਕੀਤਾ। ਮੁਕਾਬਲੇ ਦੀ ਸ਼ੁਰੂਆਤ ਗੁਰੂ ਪਾਤਸ਼ਾਹ ਜੀ ਦਾ ਓਟ ਆਸਰਾ ਤੱਕਦਿਆਂ ਹੋਇਆਂ ਅਰਦਾਸ ਅਤੇ ਹੁਕਮਨਾਮੇ ਨਾਲ ਕੀਤੀ ਗਈ।ਉਹਨਾਂ ਕਿਹਾ ਕਿ ਅੱਜ ਇੰਨਾ ਬੱਚਿਆਂ ਦੇ ਪੰਜ ਗਰੁੱਪ ਬਣਾ ਕੇ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪਹਿਲੇ ਦੂਸਰੇ ਤੀਸਰੇ ਸਥਾਨ ਤੇ ਆਉਣ ਵਾਲੇ ਜੇਤੂ ਬੱਚਿਆਂ ਨੂੰ ਦਸਤਾਰਾਂ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ ਬਾਕੀ ਸਭ ਬਚਿਆ ਨੂੰ ਧਾਰਮਿਕ ਸਾਹਿਤ ਮੈਡਲ ਅਤੇ ਸਰਟੀਫਿਕੇਟ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਉਨਾਂ ਇਹ ਵੀ ਕਿਹਾ ਕਿ ਜੋਨਲ ਇੰਚਾਰਜ ਭਿਖੀਵਿੰਡ ਭਾਈ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਲੱਗੇ ਸੱਤ ਰੋਜ਼ਾ ਸਿਖਲਾਈ ਕੈਂਪ ਵਿੱਚ ਸੁਸਾਇਟੀ ਦੇ ਦਸਤਾਰ ਕੋਚ ਭਾਈ ਜਗਦੀਸ ਸਿੰਘ ਭਿਖੀਵਿੰਡ, ਸਾਜਨ ਪ੍ਰੀਤ ਸਿੰਘ ਮੱਖੀ ਕਲਾਂ, ਹੁਸਨਦੀਪ ਸਿੰਘ, ਸੁਖਮਨਦੀਪ ਸਿੰਘ ਨੇ ਬਹੁਤ ਮਿਹਨਤ ਅਤੇ ਤਨ ਦੇਹੀ ਦੇ ਨਾਲ ਬੱਚਿਆਂ ਨੂੰ ਦਸਤਾਰਾਂ ਸਜਾਉਣ ਦੀ ਜਾਂਚ ਸਿਖਾਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ,ਵਾਇਸ ਪ੍ਰਧਾਨ ਹਰਿੰਦਰ ਸਿੰਘ ਲਵਲੀ, ਮੈਨੇਜਰ ਭਾਈ ਦਲਜਿੰਦਰ ਸਿੰਘ ਅਤੇ ਹੈਡ ਗ੍ਰੰਥੀ ਭਾਈ ਮਨਜੀਤ ਸਿੰਘ ਨੇ ਜਿੱਥੇ ਸੱਤ ਦਿਨ ਹਰੇਕ ਪੱਖ ਤੋਂ ਸਹਿਯੋਗ ਕੀਤਾ ਉਥੇ ਨਾਲ ਹੀ ਬੱਚਿਆਂ ਦੀਆਂ ਦਸਤਾਰਾਂ ਦਾ ਪ੍ਰਬੰਧ ਵੀ ਇਹਨਾਂ ਵੱਲੋਂ ਕੀਤਾ ਗਿਆ। ਉਹਨਾਂ ਨੇ ਸੁਸਾਇਟੀ ਵੱਲੋਂ ਕੀਤੇ ਗਏ ਇਸ ਕਾਰਜ ਦੀ ਪੁਰਜੋਰ ਸ਼ਬਦਾਂ ਵਿੱਚ ਸ਼ਲਾਘਾ ਕਰਦਿਆਂ ਹੋਇਆਂ ਗੁਰੂ ਦੀ ਬਖਸ਼ਿਸ਼ ਸਿਰਪਾਓ ਦੇ ਕੇ ਜਿੱਥੇ ਵੀਰਾਂ ਦਾ ਸਨਮਾਨ ਕੀਤਾ ਉਥੇ ਹਰੇਕ ਪੱਖ ਤੋਂ ਸਹਿਯੋਗ ਕਰਨ ਦਾ ਅਗਾਹਾਂ ਤੋਂ ਭਰੋਸਾ ਦਵਾਇਆ। ਇਸ ਤੋਂ ਇਲਾਵਾਂ ਕਮੇਟੀ ਅਤੇ ਉਸਦੇ ਮੈਂਬਰ ਸਾਹਿਬਾਨ ਅਰਵਿੰਦਰ ਸਿੰਘ, ਜੋਗਿੰਦਰ ਸਿੰਘ ਗੱਲ ਵੱਲੋਂ ਸੁਸਾਇਟੀ ਦੇ ਇਸ ਕਾਰਜ ਤੋਂ ਪ੍ਰਭਾਵਿਤ ਹੋ ਕੇ 3300 ਰੁਪਏ ਦੀ ਸੇਵਾ ਭੇਟਾ ਕੀਤੀ ਗਈ।ਦਸਤਾਰ ਅਤੇ ਦੁਮਾਲਾ ਮੁਕਾਬਲੇ ਵਿੱਚ ਜਜਮੈਂਟ ਦੀ ਭੂਮਿਕਾ ਸੁਸਾਇਟੀ ਦੇ ਦਸਤਾਰ ਕੋਆਰਡੀਨੇਟਰ ਹਰਪ੍ਰੀਤ ਸਿੰਘ ਪੱਟੀ ਨੇ ਨਿਭਾਈ। ਇਸ ਮੌਕੇ ਸੋਸਾਇਟੀ ਦੇ ਉਚੇਚੇ ਤੌਰ ਤੇ ਪਹੁੰਚੇ ਵਾਈਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ ਅਤੇ ਹੋਰ ਅਹੁਦੇਦਾਰਾਂ ਨੇ ਸਹਿਯੋਗ ਦੇਣ ਵਾਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ , ਦਸਤਾਰ ਕੋਚ ਵੀਰਾਂ ਅਤੇ ਪ੍ਰਿੰਸੀਪਲ ਕੰਧਾਲ ਸਿੰਘ ਦਾ ਸਨਮਾਨ ਕੀਤਾ। ਇਸ ਮੁਕਾਬਲੇ ਵਿੱਚ ਸੁਸਾਇਟੀ ਵੱਲੋਂ ਕੁਝ ਨਵੇਂ ਦਸਤਾਰ ਕੋਚ ਵੀਰਾਂ ਨੂੰ ਜਿੰਮੇਵਾਰੀਆਂ ਦਿੱਤੀਆਂ ਗਈਆਂ। ਭਾਈ ਮੰਗਬੀਰ ਸਿੰਘ ਕੈਨੇਡਾ ਦੇ ਵੱਲੋਂ ਬੱਚਿਆਂ ਦੇ ਇਨਾਮਾਂ ਲਈ ਰਾਸ਼ੀ ਭੇਜੀ ਗਈ ਜਿਸ ਦਾ ਸੁਸਾਇਟੀ ਦੇ ਵੀਰਾਂ ਨੇ ਸਵਾਗਤ ਕੀਤਾ ਅਤੇ ਸਮੁੱਚੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਕੀਤੀ ਤੇ ਆਓ ਇਸ ਕਾਫਲੇ ਦੇ ਵਿੱਚ ਸ਼ਾਮਿਲ ਹੋ ਕੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ ਮੁਹੱਲਿਆਂ ਨੂੰ ਸਾਂਭੋ ਤਾਂ ਜੋ ਜਵਾਨੀ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾ ਕੇ ਸਮਾਜ ਨੂੰ ਸੇਧ ਦੇਣ ਵਾਲੇ ਪਾਸੇ ਤੋਰਿਆ ਜਾ ਸਕੇ। ਇਸ ਮੌਕੇ ਡਾ ਅਮਰਜੀਤ ਸਿੰਘ, ਨਰਿੰਦਰ ਸਿੰਘ ਮਾਣਕ, ਮੋਹਨ ਸਿੰਘ, ਮੱਸਿਆ ਕਮੇਟੀ ਦੇ ਪ੍ਰਧਾਨ, ਭਾਈ ਸੁਖਵਿੰਦਰ ਸਿੰਘ ਖਾਲੜਾ, ਭਾਈ ਗੁਰਮੀਤ ਸਿੰਘ ਮਾਲੂਵਾਲ, ਭਾਈ ਪਲਵਿੰਦਰ ਸਿੰਘ ਕੰਡਾ, ਭਾਈ ਹਰਜੀਤ ਸਿੰਘ ਲਹਿਰੀ ,ਭੈਣ ਜਸਪ੍ਰੀਤ ਕੌਰ ਕੈਰੋ, ਮਲਿਆਗਰ ਸਿੰਘ ਸਰਹਾਲੀ, ਬਿਸ਼ਨ ਸਿੰਘ, ਸਾਹਿਲ ਪ੍ਰੀਤ ਸਿੰਘ, ਪ੍ਰੈਸ ਸਕੱਤਰ ਅਜੀਤ ਸਿੰਘ ਘਰਿਆਲਾ, ਸੰਦੀਪ ਸਿੰਘ ਬੱਠੇ ਭੈਣੀ, ਰਿੰਪਲ ਗੋਲਨ ਸਰਦਾਰ ਹਰਜਿੰਦਰ ਸਿੰਘ ਗੋਲਣ ਸਰਦਾਰ ਬਲਰਾਜ ਸਿੰਘ ਖਾਲੜਾ, ਗੁਰਪ੍ਰੀਤ ਸਿੰਘ ਸੈ਼ਡੀ ਅਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ