ਕਿਸਾਨੀ ਸੰਘਰਸ਼ ਵਿੱਚ ਜ਼ਖਮੀ ਹੋਏ ਨੌਜਵਾਨ ਕਿਸਾਨ ਸ. ਦਵਿੰਦਰ ਸਿੰਘ ਪਿੰਡ ਸੇਖਪੁਰਾ ਨੇੜੇ ਘਨੌਰ ਜਿਲ੍ਹਾ ਪਟਿਆਲਾ ਨੂੰ ਸ੍ਰੀ ਮਤੀ ਮਨਜੀਤ ਹਰਦੇਵ ਸਿੰਘ ਪਤਨੀ ਸਵਰਗੀ ਸ੍ਰੀ ਹਰਦੇਵ ਸਿੰਘ, ਵੱਲੋਂ ਇੱਕ ਲੱਖ ਦੀ ਵਿੱਤੀ ਸਹਾਇਤਾ ਚੈੱਕ ਰਾਹੀਂ ਪ੍ਰਦਾਨ ਕੀਤੀ ਗਈ। ਸਵਰਗੀ ਸਰਦਾਰ ਹਰਦੇਵ ਸਿੰਘ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਸੀਨੀਅਰ ਐਡਵੋਕੇਟ ਸਨ । ਸ੍ਰੀਮਤੀ ਮਨਜੀਤ ਹਰਦੇਵ ਸਿੰਘ ਵੱਲੋਂ ਸਰਦਾਰ ਹਰਦੇਵ ਸਿੰਘ ਦੇ ਨਾਮ ਉੱਪਰ ਕਾਮਰੇਡ ਹਰਦੇਵ ਸਿੰਘ ਟਰੱਸਟ ਵੀ ਕਾਇਮ ਕੀਤਾ ਗਿਆ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਵੀ ਸਿੰਘੂ ਅਤੇ ਟਿਕਰੀ ਦੇ ਬਾਰਡਰਾਂ ਉੱਤੇ ਸੰਘਰਸ਼ ਕਰ ਰਹੇ ਸਨ ਅਤੇ ਇਹ ਸੰਘਰਸ਼ ਅੱਜ ਵੀ ਜਾਰੀ ਹਨ। ਸ਼ੇਖਪੁਰਾ ਦੇ ਨੌਜਵਾਨ ਕਿਸਾਨ ਸ. ਦੇਵਿੰਦਰ ਸਿੰਘ ਦੀ ਖੱਬੀ ਅੱਖ ਇਸ ਸੰਘਰਸ਼ ਦੌਰਾਨ ਪੁਲੀਸ ਵੱਲੋਂ ਚਲਾਈ ਗਈ ਪੈਲੇਟ ਗੰਨ/ਅੱਥਰੂ ਗੈਸ ਕਰਕੇ ਬੁਰੀ ਤਰ੍ਹਾਂ ਜ਼ਖਮੀ ਹੋਈ ਅਤੇ ਇਸ ਆਖ ਦੀ ਨਜ਼ਰ ਚਲੀ ਗਈ।
ਕਿਸਾਨਾਂ ਲਈ ਸੰਘਰਸ਼ ਕਰਨ ਵਾਲ਼ੇ ਅਤੇ ਸ. ਦੇਵਿੰਦਰ ਸਿੰਘ ਦੀ ਕੁਰਬਾਨੀ ਨੂੰ ਦੇਖਦੇ ਹੋਏ ਇਹ ਵਿੱਤੀ ਸਹਾਇਤਾ ਦਿੱਤੀ ਗਈ। ਇਸ ਮਾਲੀ ਸਹਾਇਤਾ ਦੇ ਰੂਪ ਵਿੱਚ ਇੱਕ ਲੱਖ ਰੁਪਏ ਦਾ ਚੈੱਕ ਪ੍ਰਦਾਨ ਕਰਨ ਵੇਲ਼ੇ ਡਾ. ਬਲਵਿੰਦਰ ਸਿੰਘ ਟਿਵਾਣਾ, ਚੇਅਰਮੈਨ ਕਾਮਰੇਡ ਹਰਦੇਵ ਸਿੰਘ ਟਰੱਸਟ, ਡਾ. ਰਾਜਦੀਪ ਸਿੰਘ ਟਰੱਸਟ ਦੇ ਮੈਂਬਰ, ਕੁਲ ਹਿੰਦ ਕਿਸਾਨ ਸਭਾ ਤੋਂ ਕਾਮਰੇਡ ਗੁਰਦਰਸ਼ਨ ਸਿੰਘ ਖ਼ਾਸਪੁਰ, ਕਾਮਰੇਡ ਧਰਮਪਾਲ ਸੀਲ ਅਤੇ ਸਾਥੀ ਪ੍ਰੇਮ ਸਿੰਘ ਅਜ਼ਾਦ ਟੈਂਕਰਜ਼ ਬਨੂੜ ਹਾਜ਼ਿਰ ਸਨ । ਇਨ੍ਹਾਂ ਵੱਲੋਂ ਪਿੰਡ ਸ਼ੇਖਪੁਰਾ ਵਿੱਚ ਜਾ ਕੇ ਸ.ਦਵਿੰਦਰ ਸਿੰਘ ਦੇ ਪ੍ਰੀਵਾਰ ਨਾਲ਼ ਮੁਲਾਕਾਤ ਵੀ ਕੀਤੀ ਗਈ ਅਤੇ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ ਗਿਆ।