ਸ਼ੇਰਪੁਰ : ਸਿਵਲ ਸਰਜਨ ਡਾ. ਕਿਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐਸ ਭਿੰਡਰ ਦੀ ਅਗਵਾਈ ਵਿੱਚ ਮੁਢਲਾ ਸਿਹਤ ਕੇਂਦਰ ਪੰਜਗਰਾਈਆਂ ਵਿਖੇ ਲੋਕਾਂ ਨੂੰ ਕੇਅਰ ਕੰਪੇਨੀਅਨ ਪ੍ਰੋਗਰਾਮ ( ਸੀ ਸੀ ਪੀ ) ਬਾਰੇ ਜਾਗਰੂਕ ਕੀਤਾ ਗਿਆ ਹੈ। ਲੋਕਾਂ ਨੂੰ ਟੀਕਾਕਰਨ ਦੌਰਾਨ ਹਰਪ੍ਰੀਤ ਕੌਰ ਬਲਾਕ ਐਜੂਕੇਟਰ ਵੱਲੋਂ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ। ਬੀ. ਈ. ਈ ਹਰਪ੍ਰੀਤ ਕੌਰ ਨੇ ਦੱਸਿਆ ਕਿ ਬਹੁ-ਪ੍ਰਭਾਵੀ ਸਿਹਤ ਸੁਧਾਰ ਪ੍ਰੋਗਰਾਮ ‘ਕੇਅਰ ਕੰਪੇਨੀਅਨ’ ( ਸੀ.ਸੀ.ਪੀ.) ਦਾ ਮੁੱਖ ਟੀਚਾ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਸਬੰਧੀ ਜਾਗਰੂਕਤਾ ਮੁਹਿੰਮ ਵਿਚ ਸ਼ਾਮਲ ਕਰਨਾ ਸੀ ਤਾਂ ਜੋ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕੇ। ਉਹਨਾਂ ਕਿਹਾ ਕੇ ਹੁਣ ਇਸ ਪੑੋਗਰਾਮ ਦਾ ਦਾਇਰਾ ਹੋਰ ਵਧਾਇਆ ਗਿਆ ਹੈ, ਜਿਸ ਤਹਿਤ ਜਨਰਲ ਮੈਡੀਕਲ ਅਤੇ ਸਰਜੀਕਲ ਕੇਅਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਬੀਪੀ, ਸੂਗਰ ਦਿਲ ਦੀਆਂ ਬਿਮਾਰੀਆਂ ‘ਤੇ ਕੇਂਦਰਿਤ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਇਹਨਾਂ ਬਿਮਾਰੀਆਂ ਤੋਂ ਮਰੀਜ਼ ਆਪਣਾ ਧਿਆਨ ਰੱਖ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋ ਟੋਲ ਫ੍ਰੀ ਨੰਬਰ ਅਤੇ ਵਟਸਐਪ ਨੰਬਰ ਵੀ ਜਾਰੀ ਕੀਤੇ ਹੋਏ ਹਨ ਜਿਹਨਾਂ ਰਾਹੀਂ ਕੋਈ ਵੀ ਵਿਅਕਤੀ ਸਿਹਤ ਸੰਦੇਸਾਂ ਲਈ ਸਬਸਕ੍ਰਾਇਬ ਕਰ ਸਕਦਾ ਹੈ ਅਤੇ ਇਹ ਸੰਦੇਸ਼ ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਪ੍ਰਾਪਤ ਹੋਣਗੇ। ਇਸ ਦੌਰਾਨ ਵਿਅਕਤੀ ਸਿਹਤ ਸੰਬੰਧੀ ਆਪਣੇ ਸਵਾਲਾਂ ਦੇ ਜਵਾਬ ਵੀ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਡਾ. ਨਿਧਾ, ਚੀਫ ਫਾਰਮੈਸੀ ਅਫ਼ਸਰ ਨੰਦ ਸਿੰਘ,ਰਾਜੇਸ਼ ਰਿਖੀ,ਰੁਪਿੰਦਰ ਸਿੰਘ, ਗੁਰਮੀਤ ਕੌਰ,ਰੁਪਿੰਦਰ ਕੌਰ, ਗੌਰੀ ਬੀਬੀ ਵੀ ਹਾਜ਼ਰ ਸਨ ।