ਸਮਾਣਾ : ਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਦੇ ਚੇਅਰਮੈਨ ਅਮਿਤ ਸਿੰਗਲਾ ਅਤੇ ਸੈਕਟਰੀ ਲਲਿਤ ਸਿੰਗਲਾ ਵੱਲੋਂ ਆਪਣੇ ਮਾਤਾ ਸੁਸ਼ਮਾ ਸਿੰਗਲਾ ਦੇ ਜਨਮ ਦਿਨ ਦੀ ਖੁਸ਼ੀ ਦਾ ਇਜਹਾਰ ਕਰਦਿਆ ਬਿਰਧ ਆਸ਼ਰਮ ਸਮਾਣਾ ਵਿਖੇ ਬਜ਼ੁਰਗਾਂ ਨੂੰ ਫਲ ਫਰੂਟ ਦੇ ਨਾਲ ਨਾਲ ਪੁੰਨ ਦਾਨ ਵੀ ਕੀਤਾ ਗਿਆ ਇਸ ਮੋਕੇ ਐੱਸ.ਆਰ.ਐੱਸ.ਵਿੱਦਿਆਪੀਠ ਦੇ ਐਨ. ਐੱਸ.ਐੱਸ.ਦੇ ਵਿਦਿਆਰਥੀਆਂ ਨੇ ਹਿੱਸਾ ਲਿਆ
ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਮਾਤਾ- ਪਿਤਾ ਦੀ ਅਹਿਮੀਅਤ ਸਮਝਾਉਂਦੇ ਹੋਏ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਇਹਨਾਂ ਵਿਦਿਆਰਥੀਆਂ ਤੋਂ ਰਸ ,ਬਿਸਕੁਟ ਅਤੇ ਫਲ ਫਰੂਟ ਆਦਿ ਵੰਡਾਏ ਗਏ ਅਤੇ ਬਜ਼ੁਰਗਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।
ਵਿਦਿਆਰਥੀਆਂ ਨੇ ਇਹਨਾਂ ਬੇਸਹਾਰਾ ਬਜ਼ੁਰਗਾਂ ਦੀਆਂ ਤਕਲੀਫਾਂ ਨੂੰ ਨੇੜਿਓਂ ਮਹਿਸੂਸ ਕੀਤਾ। ਐੱਸ ਆਰ ਐੱਸ ਵਿੱਦਿਆਪੀਠ ਸਮਾਣਾ ਹਮੇਸ਼ਾ ਅਜਿਹੀਆਂ ਸਮਾਜ ਭਲਾਈ ਦੀਆਂ ਗਤੀਵਿਧੀਆਂ ਵਿੱਚ ਆਪਣਾ ਹਿੱਸਾ ਪਾਉਂਦਾ ਰਿਹਾ ਹੈ ਅਤੇ ਭਵਿੱਖ ਵਿੱਚ ਵਿਦਿਆਰਥੀਆਂ ਨੂੰ ਵੀ ਸਮਾਜ ਭਲਾਈ ਦੇ ਕੰਮਾਂ ਲਈ ਪ੍ਰੇਰਿਤ ਕਰਵਾਇਆ ਰਹਿੰਦ ਹੈ
ਐੱਸ ਆਰ ਐੱਸ ਵਿੱਦਿਆਪੀਠ ਦੀ ਹਮੇਸ਼ਾ ਆਪਣੇ ਵਿਦਿਆਰਥੀਆਂ ਵਿੱਚ ਵੀ ਅਜਿਹੀ ਸੋਚ ਭਰਨਾ ਚਾਹੁੰਦਾ ਹੈ ਕਿ ਉਹਨਾ ਦੇ ਵਿਦਿਆਰਥੀ ਹਮੇਸ਼ਾ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ - ਚੜ੍ਹ ਕੇ ਆਪਣਾ ਯੋਗਦਾਨ ਪਾ ਸਕਣ।