ਸਮਾਣਾ : ਸ਼ਿਵਾਲਿਕ ਮਲਟੀਪਰਪਜ ਪਬਲਿਕ ਸਕੂਲ,ਸਮਾਣਾ ਵਿੱਚ ਮਾਂ ਦਿਵਸ ਬੜੀ ਹੀ ਧੂਮ ਧਾਮ ਨਾਲ ਕੇਕ ਕੱਟ ਕੇ ਮਨਾਇਆ ਗਿਆ ਅਤੇ ਬੱਚਿਆਂ ਨੇ ਮਾਂ ਨਾਲ ਸਬੰਧਿਤ ਵੱਖ ਵੱਖ ਗਤੀਵਿਧਿਆਂ ਜਿਵੇਂ : ਭਾਸ਼ਣ, ਕਵਿਤਾਵਾਂ, ਸਕਿੱਟ, ਪੋਸਟਰ ਮੈਕਿੰਗ, ਡਰਾਇੰਗ, ਡਾਂਸ, ਕਾਰਡ ਮੈਕਿੰਗ, ਲੇਖ ਆਦਿ ਵਿਚ ਹਿਸਾ ਲਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੇਨੂੰ ਬਾਲਾ ਨੇ ਜੀਵਨ ਵਿਚ ਮਾਂ ਦੀ ਮਹੱਤਤਾ ਬਾਰੇ ਦੱਸਿਆ ਕਿ ਮਾਂ ਹੀ ਬੱਚੇ ਦਾ ਪਹਿਲਾ ਸਕੂਲ ਹੁੰਦੀ ਹੈ ਜਿਸ ਵਿਚ ਉਹ ਬਚੇ ਨੂੰ ਸਮਾਜ ਵਿਚ ਵਿਚਰਨ ਦੀ ਜਾਂਚ ਸਿਖਾਉਂਦੀ ਹੈ | ਇਸ ਮੌਕੇ ਅਧਿਆਪਕ ਧਰਮਿੰਦਰ ਕੁਮਾਰ, ਸੁਕਿਨਦਰ ਕੌਰ,, ਪਰਮਜੀਤ ਕੌਰ, ਤਾਨੀਆ ਮਨੀਸ਼ਾ, ਅੰਮ੍ਰਿਤਪਾਲ ਕੌਰ, ਅਨੀਤਾ, ਸਿਮਰਨ, ਮਲਕਾ ਆਦਿ ਅਧਿਆਪਕ ਮੌਜੂਦ ਰਹੇ |