ਪਟਿਆਲਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਕਲਾਸ ਦੇ ਬੋਰਡ ਦੇ ਨਤੀਜਿਆਂ ਵਿੱਚ ਸਰਕਾਰੀ ਮਿਡਲ ਸਕੂਲ ਮੈਣ (ਪਟਿਆਲਾ) ਦਾ ਪ੍ਰਦਰਸ਼ਨ ਇਸ ਵਾਰ ਵੀ ਸ਼ਾਨਦਾਰ ਰਿਹਾ।ਸਕੂਲ ਦੇ ਸਾਰੇ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋਏ। ਸਕੂਲ ਦੇ 28 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿੱਚ ਭਾਗ ਲਿਆ, ਜਿਸ ਵਿੱਚੋਂ 7 ਵਿਦਿਆਰਥੀਆਂ ਨੇ ਨੱਬੇ ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ। ਸਾਇੰਸ ਵਿਸ਼ੇ ਵਿੱਚ ਵਿਦਿਆਰਥੀਆਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਇਸ ਸਕੂਲ ਦੇ ਹਰਸ਼ਪ੍ਰੀਤ ਸਿੰਘ, ਅਨੀਤਾ ਰਾਣੀ ਅਤੇ ਰਜਨੀ ਯਾਦਵ ਨੇ ਅੱਠਵੀਂ ਦੀ ਬੋਰਡ ਪ੍ਰੀਖਿਆ ਵਿੱਚ ਸਾਇੰਸ ਵਿਸ਼ੇ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ। ਸ੍ਰੀਮਤੀ ਮੋਨਿਕਾ ਅਰੋੜਾ ਜੀ ਜੋ ਕਿ ਇਸ ਸਕੂਲ ਦੇ ਇੰਚਾਰਜ ਹਨ ਅਤੇ ਵਿਦਿਆਰਥੀਆਂ ਨੂੰ ਸਾਇੰਸ ਦਾ ਵਿਸ਼ਾ ਵੀ ਪੜ੍ਹਾਉਂਦੇ ਹਨ, ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਵਧਾਈ ਦਿਤੀ। ਇਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਸ੍ਰੀਮਤੀ ਮੋਨਿਕਾ ਅਰੋੜਾ ਜੀ ਸਕੂਲ ਇੰਚਾਰਜ ਦੀ ਜਿੰਮੇਵਾਰ ਦੇ ਨਾਲ ਨਾਲ ਆਪਣੇ ਵਿਸ਼ੇ ਨੂੰ ਵੀ ਬੜੀ ਮਿਹਨਤ ਨਾਲ ਕਰਵਾਉਂਦੇ ਹਨ।ਇਸ ਮੌਕੇ ਤੇ ਸ੍ਰੀ ਸ੍ਰੀਮਤੀ ਵੰਦਨਾ ਜੈਨ (ਸ.ਸ. ਮਿਸਟ੍ਰੈਸ), ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ) ਸ੍ਰੀਮਤੀ ਵੰਦਨਾ ਗੁਪਤਾ (ਹਿੰਦੀ ਮਿਸਟ੍ਰੈਸ) ਅਤੇ ਸ੍ਰੀ ਦੀਪਇੰਦਰ ਸਿੰਘ (ਪੀ.ਟੀ.ਆਈ) ਮੋਜੂਦ ਸਨ।