ਪਿੰਡ ਪੰਧੇਰ ਪੁੱਜੇ ਐਸਸੀ ਕਮਿਸ਼ਨ ਦੇ ਮੈਂਬਰ
ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ
17 ਜੂਨ ਤੱਕ ਕਮਿਸ਼ਨ ਕੋਲ ਰਿਪੋਰਟ ਪੇਸ਼ ਕਰਨ ਦੇ ਆਦੇਸ਼
ਧਨੌਲਾ/ਬਰਨਾਲਾ : ਪਿੰਡ ਪੰਧੇਰ ਵਾਸੀ ਮਹਿਲਾ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਕਥਿਤ ਤੌਰ ’ਤੇ ਉਸ ਦੀ ਬਜਾਏ ਕਿਸੇ ਹੋਰ ਪਰਿਵਾਰ ਨੂੰ ਦੇਣ ਸਬੰਧੀ ਸ਼ਿਕਾਇਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਕੀਤੀ ਗਈ, ਜਿਸ ਦੀ ਜਾਂਚ ਲਈ ਅੱਜ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਹੰਸ ਪਿੰਡ ਪੰਧੇਰ ਪੁੱਜੇ।
ਉਨਾਂ ਦੱਸਿਆ ਕਿ ਪੰਧੇਰ ਵਾਸੀ ਮਹਿਲਾ ਅੰਗਰੇਜ ਕੌਰ ਪਤਨੀ ਸਵ: ਅਮਰ ਸਿੰਘ ਵੱਲੋਂ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਉਸ ਦਾ ਘਰ ਬਣਾਉਣ ਲਈ ਗ੍ਰਾਂਟ ਆਈ ਸੀ, ਜਿਸ ਬਾਬਤ ਸਬੰਧਤ ਟੀਮ ਵੱਲੋਂ ਜੀਓ ਟੈਗਿੰਗ ਵੀ ਕੀਤੀ ਗਈ ਅਤੇ ਉਸ ਦੇ ਪੁਰਾਣੇ ਮਕਾਨ ਦੀਆਂ ਤਸਵੀਰਾਂ ਵੀ ਲਈਆਂ ਗਈਆਂ। ਮਹਿਲਾ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਦੇ ਹਿੱਸੇ ਦੀ ਗ੍ਰਾਂਟ ਦਾ ਲਾਭ ਕਥਿਤ ਤੌਰ ’ਤੇ ਕਿਸੇ ਹੋਰ ਪਰਿਵਾਰ ਨੂੰ ਦੇ ਦਿੱਤਾ ਗਿਆ। ਸ੍ਰੀ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਮਹਿਲਾ ਨੇ ਦੋਸ਼ ਲਾਇਆ ਕਿ ਅਜੇ ਤੱਕ ਨਾ ਉਸ ਨੂੰ ਗ੍ਰਾਂਟ ਮਿਲੀ ਅਤੇ ਨਾ ਹੀ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ।
ਇਸ ਮੌਕੇ ਮੈਂਬਰ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਦੱਸਿਆ ਕਿ ਉਨ ਾਂ ਵੱਲੋਂ ਇਸ ਸਬੰਧੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਟੀਮ ਵਿੱਚ ਵਧੀਕ ਡਿਪਟੀ ਕਮਿਸ਼ਨਰ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਤੇ ਡੀਐਸਪੀ ਨੂੰ ਸ਼ਾਮਲ ਕੀਤਾ ਗਿਆ ਹੈ।
ਟੀਮ ਵੱਲੋਂ ਜਾਂਚ ਦੇ ਆਧਾਰ ’ਤੇ ਸ਼ਿਕਾਇਤਕਰਤਾ ਦੀ ਦਰਖਾਸਤ ’ਤੇ ਹੱਕ ਦੀ ਭਰਪਾਈ ਕਰਵਾਈ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਸੂਰਵਾਰਾਂ ਖਿਲਾਫ ਕਾਰਵਾਈ ਕਰ ਕੇ 17 ਜੂਨ ਤੱਕ ਕਮਿਸ਼ਨ ਨੂੰ ਰਿਪੋਰਟ ਭੇਜੀ ਜਾਵੇ।