ਪੰਜਾਬ ਵਿੱਚ ਦਿਨੋ-ਦਿਨ ਨੌਜਵਾਨਾਂ ਤੇ ਕਿਸਾਨਾਂ ਦੀ ਨਿੱਘਰ ਰਹੀ ਹਾਲਤ ਨੂੰ ਲੈ ਕੇ ਬਣਾਈ ਜਾ ਰਹੀ ਪੰਜਾਬੀ ਫਿਲਮ ‘ਡੁੱਬਦੇ ਸੂਰਜ’ ਪਿਛਲੇ ਦੋ ਦਹਾਕਿਆਂ ਤੋਂ ਨਿੱਘਰ ਰਹੇ ਕਿਸਾਨਾਂ ਤੇ ਨੌਜਵਾਨਾਂ ਦੇ ਹਲਾਤਾਂ ਨੂੰ ਪੇਸ਼ ਕਰੇਗੀ। ਕਿਸਾਨ ਆਪਣੀ ਕਬੀਲਦਾਰੀ ਨੂੰ ਤੋਰਨ ਲਈ ਬੈਕਾਂ ਅਤੇ ਸਾਹੂਕਾਰਾਂ ਤੋਂ ਕਰਜਾ ਚੁੱਕ ਲੈਂਦਾ ਹੈ ਅਤੇ ਨੌਜਵਾਨ ਬੇਰੁਜਗਾਰ ਹੋ ਕੇ ਨਸਿਆਂ ਵੱਲ ਆ ਜਾਂਦਾ ਹੈ ਪਰ ਮਹਿੰਗੇ ਨਸਿਆਂ ਦੀ ਪੂਰਤੀ ਲਈ ਪੈਸਿਆਂ ਦਾ ਪ੍ਰਬੰਧ ਨਾ ਹੋਣ ਕਰਕੇ ਲੁੱਟਾਂ-ਖੋਹਾਂ ਦੇ ਰਸਤੇ ਪੈ ਜਾਂਦਾ ਹੈ। ਫਿਲਮ ਦੇ ਡਾਈਰੈਕਟਰ ਮੰਗਤ ਕੁਲਾਰ ਨੇ ਦੱਸਿਆ ਕਿ ਫਿਲਮ ਵਿੱਚ ਬਲਵੰਂਤ ਪ੍ਰੀਤ,ਬਿ੍ਰਸ ਭਾਨ ਬੁਜਰਕ,ਹਰਬੰਸ ਕਾਦਰਾਬਾਦ,ਲਵਪੀ੍ਰਤ,ਰੁਪਿੰਦਰ ਕੁਲਾਰਾਂ,ਹਰਪ੍ਰੀਤ ਮੱਲੀ,ਸ਼ੇਸ਼ ਬੁਜਰਕ,ਤੇਜਾ ਅਮਲੀ,ਜਸਪ੍ਰੀਤ ਸੰਮੀ ਬਰਨਾਲਾ,ਸੁਖਵਿੰਦਰ ਸਿੰਘ,ਤਰਸੇਮ ਝੰਡੀ,ਜਸ ਬੀ,ਜੰਗੀ ਕੁਲਾਰਾਂ,ਰਾਜਦੀਪ ਹੰਸ,ਆਤਮਾ ਬੰਮਣਾ ਸਮੇਤ ਬਹੁਤ ਸਾਰੇ ਕਾਲਾਕਾਰ ਭੂਮਿਕਾ ਨਿਭਾ ਰਹੇ ਹਨ। ਉਮੀਦ ਹੈ ਕਿ ਇਸ ਫਿਲਮ ਦੀ ਕਹਾਣੀ ਅਤੇ ਪਾਤਰ ਦਰਸ਼ਕਾਂ ਦੀਆਂ ਉਮੀਦਾਂ ’ਤੇ ਖਰੇ ਉਤਰਨਗੇ। ਫਿਲਮ ’ਚ ਪਿੰਡ ਦੇ ਸਹੂਕਾਰ ਅਤੇ ਸ਼ਹਿਰ ਦੇ ਆੜਤੀਏ ਦੀ ਭੂਮਿਕਾ ਨਿਭਾ ਰਹੇ ਬਿ੍ਰਸ ਭਾਨ ਬੁਜਰਕ ਨੇ ਦੱਸਿਆ ਕਿ ਪੰਜਾਬੀ ਫਿਲਮ ‘ਡੁੱਬਦੇ ਸੂਰਜ’ ਵਿੱਚ ਕਰਜਾਈ ਹੋ ਰਹੀ ਪੰਜਾਬ ਦੀ ਕਿਰਸਾਨੀ ਅਤੇ ਨਸਿਆਂ ਦੀ ਮਾਰ ਹੇਠ ਆ ਰਹੇ ਨੌਜਵਾਨਾਂ ਦੀ ਕਹਾਣੀ ਹੈ। ਜਿਸ ਵਿੱਚ ਕਿਸਾਨ ਬੈਕਾਂ ਅਤੇ ਆੜਤੀਆਂ ਦਾ ਕਰਜਦਾਰ ਹੋ ਕੇ ਖੁਦਕੁਸੀ ਕਰਨ ਲਈ ਮਜਬੂਰ ਹੋ ਜਾਂਦਾ ਹੈ ਕਿਉਕਿ ਕਈ ਵਾਰ ਉਸ ਦੀ ਫਸਲ ’ਤੇ ਕੁਦਰਤੀ ਮਾਰ ਪੈ ਜਾਂਦੀ ਹੈ। ਇਸੇ ਤਰਾਂ ਹੀ ਬੇਰੁਜਗਾਰੀ ਦਾ ਮਾਰਿਆ ਨੌਜਵਾਨ ਨਸਿਆਂ ’ਚ ਪੈ ਕੇ ਆਪਣੀ ਜਿੰਦਗੀ ਬਰਬਾਦ ਕਰ ਲੈਦਾ ਹੈ ਅਤੇ ਨਸੇ ਦੀ ਪੂਰਤੀ ਲਈ ਲੁੱਟਾਂ-ਖੋਹਾਂ ਕਰਦਾ ਹੈ। ਪਰ ਸਮੇਂ ਦੀਆਂ ਸਰਕਾਰਾਂ ਇਨਾਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀ ਦਿੰਦੀਆਂ। ਸਗੋੀ ਰਾਜਨੀਤਕ ਲੋਕ ਆਪਣੀ ਵੋਟਾਂ ਦੀ ਰਾਜਨੀਤੀ ਤੱਕ ਹੀ ਸੀਮਤ ਰਹਿ ਜਾਂਦੇ ਹਨ ਅਤੇ ਪੰਜਾਬ ਦੀ ਰੀੜ ਦੀ ਹੱਡੀ ਸਮਝੇ ਜਾਂਦੇ ਕਿਸਾਨ ਅਤੇ ਨੌਜਵਾਨ ਅੰਦਰੋਂ-ਅੰਦਰੀ ਖਤਮ ਹੋ ਰਹੇ ਹਨ। ਇਹ ਪੰਜਾਬੀ ਫਿਲਮ ਜਲਦੀ ਹੀ ਦਰਸ਼ਕਾਂ ਤੱਕ ਪਹੰੁਚ ਜਾਵੇਗੀ।