ਭਿੱਖੀਵਿੰਡ : ਜਿੱਥੇ ਸੰਸਾਰ ਵਿੱਚ ਬੇਈਮਾਨ, ਧੋਖੇਬਾਜ ਅਤੇ ਲਾਲਚੀ ਲੋਕਾਂ ਦੀ ਭਰਮਾਰ ਹੈ ਉਥੇ ਹੀ ਸਮਾਜ ਵਿੱਚ ਕੁਝ ਅਜਿਹੇ ਲੋਕ ਵੀ ਮੌਜੂਦ ਹਨ ਜੋ ਇਮਾਨਦਾਰੀ ਦੀ ਮਿਸਾਲ ਹਨ। ਅੱਜ ਇਹੀ ਮਿਸਾਲ ਹੀ ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦੇ ਜੋਨਲ ਇੰਚਾਰਜ ਭਿਖੀਵਿੰਡ ਤੋਂ ਭਾਈ ਗੁਰਜੰਟ ਸਿੰਘ ਨੇ ਲੁਕਾਈ ਦੇ ਸਾਹਮਣੇ ਰੱਖੀ। ਜਦੋਂ ਉਹ ਆਪਣੇ ਕਿਸੇ ਕਾਰਜ ਦੇ ਲਈ ਧੁੰਨ ਪਿੰਡ ਗਏ ਸਨ ਜਦੋਂ ਪੂਲੇ ਤੋਂ ਭਿਖੀਵਿੰਡ ਵਾਲੀ ਸੜਕ ਤੇ ਆ ਰਹੇ ਸਨ ਰਸਤੇ ਵਿੱਚ ਇੱਕ ਮੋਬਾਇਲ ਉਹਨਾਂ ਨੂੰ ਮਿਲਿਆ। ਜੋ ਵੀਰ ਗੁਰ ਨਿਸ਼ਾਨ ਸਿੰਘ ਪੁੱਤਰ ਜਗੀਰ ਸਿੰਘ ਨੂੰ ਫੋਨ ਕਰਕੇ ਸ਼ਾਮ 4 ਵਜੇ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ। ਜਦੋਂ ਇਸ ਬਾਬਤ ਮੋਬਾਇਲ ਦੇ ਗੁਰਨਿਸ਼ਾਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੰਸਾਰ ਅੰਦਰ ਜਿਸ ਤਰੀਕੇ ਨਾਲ ਲੁੱਟਾਂ ਖੋਹਾਂ ਬੇਈਮਾਨੀ ਵੱਧ ਰਹੀ ਹੈ ਇਹੋ ਜਿਹਾ ਹਾਲਾਤਾਂ ਵਿੱਚ ਭਾਈ ਗੁਰਜੰਟ ਸਿੰਘ ਵਰਗੇ ਵੀਰ ਮੌਜੂਦ ਹਨ ਜਿਹੜੇ ਕਹਿਣੀ ਅਤੇ ਕਰਨੀ ਦੇ ਪਰਪੱਕ ਹਨ। ਉਹਨਾਂ ਦੇ ਪਰਿਵਾਰ ਨੇ ਸੁਸਾਇਟੀ ਦੇ ਜੋਨਲ ਇੰਚਾਰਜ ਦਾ ਧੰਨਵਾਦ ਕਰਦਿਆਂ ਕਿਹਾ ਤੇ ਚੰਗੇ ਗੁਣ ਧਾਰਨ ਕਰਨ ਵਾਲੇ ਲੋਕਾਂ ਦਾ ਨਾਮ ਹਮੇਸ਼ਾ ਜੱਗ ਤੇ ਰੋਸ਼ਨ ਰਹਿੰਦਾ ਹੈ ਤੇ ਅਵਗੁਣਾਂ ਨਾਲ ਲਬਰੇਜ ਲੋਕਾਂ ਨੂੰ ਦੁਨੀਆਂ ਦੇ ਵਿੱਚ ਲਾਹਨਤਾਂ ਪਾਈਆਂ ਜਾਂਦੀਆਂ ਹਨ। ਇਸ ਕਰਕੇ ਸਾਨੂੰ ਹਮੇਸ਼ਾ ਹੀ ਆਪਣੇ ਅੰਦਰ ਚੰਗੇ ਗੁਣ ਧਾਰਨ ਕਰਨੇ ਚਾਹੀਦੇ ਹਨ।