Friday, November 22, 2024

Malwa

ਸ਼ਹਿਰ ਤੇ ਪਿੰਡਾਂ ਵਿੱਚ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਵਧੀ 

June 03, 2024 07:22 PM
ਅਸ਼ਵਨੀ ਸੋਢੀ
ਮਾਲੇਰਕੋਟਲਾ : ਜੇਠ ਮਹੀਨਾ ਤਪ ਰਿਹਾ ਹੈ। ਲੋਕਾਂ ਨੇ ਪਿਆਸ ਬੁਝਾਉਣ ਲਈ ਫ਼ਰਿੱਜ ਦੇ ਨਾਲ ਨਾਲ ਮਿੱਟੀ ਦੇ ਬਰਤਨਾਂ ਖ਼ਾਸ ਕਰ ਕੇ ਸੁਰਾਹੀਆਂ ਅਤੇ ਗ਼ਰੀਬ ਦੇ ਫ਼ਰਿੱਜ ਵਜੋਂ ਜਾਣੇ ਜਾਂਦੇ ਘੜਿਆਂ ਦੇ ਪਾਣੀ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਸ ਲਈ ਮਿੱਟੀ ਦੇ ਭਾਂਡਿਆ ਦੀ ਮੰਗ ਵਧ ਗਈ ਹੈ। ਸ਼ਹਿਰਾਂ ਅੰਦਰ ਮਿੱਟੀ ਦੇ ਭਾਂਡੇ ਵਿਕ ਰਹੇ ਹਨ। ਲੋਕ ਮੰਨਣ ਲੱਗ ਪਏ ਹਨ ਕਿ ਫਰਿੱਜ ਦੇ ਪਾਣੀ ਨਾਲੋਂ ਘੜੇ ਦਾ ਪਾਣੀ ਸਿਹਤ ਲਈ ਵਧੇਰੇ ਲਾਹੇਵੰਦ ਹੈ। ਲੋਕਾਂ ਦੀ ਮੰਗ ਅਤੇ ਪਸੰਦ ਨੂੰ ਦੇਖਦੇ ਹੋਏ ਕਾਰੀਗਰਾਂ ਨੇ ਵੱਖ-ਵੱਖ ਡਿਜ਼ਾਈਨਾਂ ਵਿੱਚ ਘੜੇ, ਸੁਰਾਹੀਆਂ, ਜੱਗ, ਤੋੜੀਆਂ, ਬੋਤਲਾ, ਕੋਲੀਆਂ,ਚੱਪਣ ਢੱਕਣ ਚਟਣੀ ਕੁੱਟਣ ਲਈ ਕੂੰਡੀਆਂ, ਦਹੀਂ ਜਮਾਉਣ ਲਈ ਕੁੱਜੇ, ਪ੍ਰਾਂਤਾਂ ਅਤੇ ਗਲਾਸ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਮਿੱਟੀ ਦੇ ਭਾਂਡੇ ਕੇ ਫਿਰ ਆਵੇ ਵਿੱਚ ਅੱਗ ਦੇ ਕੇ ਬਣਾਉਣ ਵਾਲੇ ਕਾਰੀਗਰ ਨੇ ਗੁਰਮੇਲ ਸਿੰਘ ਕੋਲੋਂ ਨੇ ਦੱਸਿਆ ਕਿ ਹੁਣ ਮਿੱਟੀ ਦੇ ਭਾਂਡੇ ਬਣਾਉਣ ਵਾਲੀ ਕਾਲੀ ਮਿੱਟੀ ਬੜੀ ਮੁਸ਼ਕਲ ਨਾਲ ਮਿਲਦੀ ਹੈ। ਕਾਲੀ ਮਿੱਟੀ ਦੀ ਟਰਾਲੀ ਮੁੱਲ ਮੰਗਵਾਉਣੀ ਪੈਂਦੀ ਹੈ। ਫਿਰ ਉਸ ਨੂੰ ਲੋੜੀਂਦਾ ਪਾਣੀ ਪਾ ਕੇ ਮਿੱਧ ਕੇ ਘਾਣੀ ਬਣਾਉਣੀ ਪੈਂਦੀ ਹੈ ਤੇ ਫਿਰ ਚੱਕ 'ਤੇ ਪਾ ਕੇ ਵੱਖ-ਵੱਖ ਭਾਡਿਆ ਦੇ ਅਕਾਰ ਦਿੱਤੇ ਜਾਦੇ ਹਨ। ਇਨ੍ਹਾ ਕੱਚੇ ਭਾਡਿਆਂ ਨੂੰ ਧੁੱਪ 'ਚ ਸੁਕਾ ਪਕਾਇਆ ਜਾਂਦਾ ਹੈ। ਇਸ ਕੰਮ ਵਿੱਚ ਉਨ੍ਹਾਂ ਦੇ ਬੱਚੇ ਤੇ ਔਰਤਾਂ ਵੀ ਉਨ੍ਹਾਂ ਨਾਲ ਹੱਥ ਵਟਾਉਂਦੇ ਹਨ। ਉਸ ਨੇ ਦੱਸਿਆ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਮਿੱਟੀ ਦੇ ਭਾਡਿਆਂ ਦੀ ਵਰਤੋਂ ਵੱਧ ਹੁੰਦੀ ਹੈ। ਪਰ ਹੁਣ ਸ਼ਹਿਰੀ ਲੋਕ ਵੀ ਮਿੱਟੀ ਦੇ ਭਾਂਡਿਆਂ ਵੱਲ ਮੁੜਨ ਲੱਗੇ ਹਨ। ਉਸ ਨੇ ਦੱਸਿਆ ਕਿ ਭਾਵੇਂ ਪਿਛਲੇ ਦੇ ਤਿੰਨ ਦਹਾਕਿਆਂ 'ਚ ਆਧੁਨਿਕਤਾ ਨੇ ਉਨ੍ਹਾਂ ਦੇ ਕੰਮ ਨੂੰ ਬਹੁਤ ਵੱਡੀ ਢਾਹ ਲਾਈ ਹੈ ਪਰ ਹੁਣ ਲੋਕ ਫਿਰ ਰਵਾਇਤੀ ਭਾਂਡਿਆ ਵੱਲ ਪਰਤ ਰਹੇ ਹਨ। ਅਧਿਆਪਕ ਅਮਨਦੀਪ ਸਿੰਘ ਮਾਲੇਰਕੋਟਲਾ ਨੇ ਕਿਹਾ ਕਿ ਹੁਣ ਬੱਚੇ ਵੀ ਘੜੇ ਦਾ ਪਾਣੀ ਪੀਣਾ ਪਸੰਦ ਕਰਦੇ ਹਨ ਸਭਨਾਂ ਨੂੰ ਮਿੱਟੀ ਦੇ ਭਾਂਡਿਆਂ ਦੀ  ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਰਵਾਇਤੀ ਵਸਤਾਂ ਤੇ ਰਵਾਇਤੀ ਪੇਂਡੂ ਕਿੱਤਿਆਂ ਨੂੰ ਹੁਲਾਰਾ ਮਿਲਦਾ ਹੈ।
 
 
 

Have something to say? Post your comment

Readers' Comments

ਮਾਲੇਰਕੋਟਲਾ 6/3/2024 8:52:54 PM

Good

 

More in Malwa

ਡੀਟੀਐੱਫ ਦੇ ਸੱਦੇ ਤੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਦੇ ਦਫ਼ਤਰ ਦੇ ਅੱਗੇ ਲਗਾਇਆ ਧਰਨਾ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਦੀ ਪ੍ਰਧਾਨਗੀ ਹੇਠ ਹੋਈ

ਪਿੰਡ ਮੰਡੋਫਲ ਦੇ ਕਿਸਾਨ ਜਸਵਿੰਦਰ ਸਿੰਘ ਨੇ ਡੀ.ਏ.ਪੀ. ਦੀ ਥਾਂ ਸਿੰਗਲ ਸੁਪਰ ਫਾਸਫੇਟ ਵਰਤਕੇ ਕੀਤੀ ਕਣਕ ਦੀ ਬਿਜਾਈ

ਊੜਾ ਅਤੇ ਜੂੜਾ ਬਚਾਉ ਲਹਿਰ’ ਵਲੋਂ ਕਰਵਾਏ ਕੁਇਜ ਮੁਕਾਬਲਿਆਂ ਵਿਚ ਬਾਬਾ ਸਾਹਿਬ ਦਾਸ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ

ਕਰਜ਼ਾ ਵਸੂਲੀ ਬਦਲੇ ਕਿਸੇ ਦੀ ਜਾਇਦਾਦ ਕੁਰਕ ਨਹੀਂ ਹੋਣ ਦੇਵਾਂਗੇ : ਉਗਰਾਹਾਂ

ਸੰਤ ਰਤਨ ਸਿੰਘ ਜੀ ਗੁ: ਅਤਰਸਰ (ਰਾੜਾ ਸਾਹਿਬ) ਵਾਲਿਆਂ ਦੀ ਤੀਸਰੀ ਬਰਸੀ ਮਨਾਈ 

ਸੁਨਾਮ ਵਿਖੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਾ ਦਫ਼ਤਰ  ਘੇਰਿਆ 

ਸਵਰਗੀ ਹਰਭਜਨ ਸਿੰਘ ਥਿੰਦ ਨੂੰ ਸ਼ਰਧਾਂਜਲੀਆਂ ਭੇਟ 

ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ

ਸੁਨਾਮ ਪੁਲਿਸ ਵੱਲੋਂ ਸੱਤ ਮੈਂਬਰੀ ਲੁਟੇਰਾ ਗਿਰੋਹ ਕਾਬੂ