ਪਟਿਆਲਾ : ਪਟਿਆਲਾ ਦੇ ਗੁਨਮਯ ਗਰਗ ਨੇ NEET ਦੀ ਪ੍ਰੀਖਿਆ ਵਿੱਚ ਵਿੱਚ 720 ‘ਚੋਂ 720 ਨੰਬਰ ਲੈ ਕੇ ਪੂਰੇ ਇੰਡੀਆ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਨੇ ਢੋਲ ਵਜਾ ਕੇ ਅਤੇ ਲੱਡੂ ਖਵਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਗੁਨਮਯ ਨੇ ਕਿਹਾ ਕਿ ਇਹ ਰੈਂਕ ਮੇਰੇ ਲਈ ਇੱਕ ਸੁਪਨਾ ਸੀ ਅਤੇ ਅੱਜ ਇਹ ਪੂਰਾ ਹੋ ਗਿਆ।ਗੁਨਮਯ ਗਰਗ ਦੇ ਮਾਤਾ-ਪਿਤਾ ਖੁਦ ਪੇਸ਼ੇ ਤੋਂ ਡਾਕਟਰ ਹਨ ਅਤੇ ਉਨ੍ਹਾਂ ਨੇ ਦੱਸਿਆ ਕਿ ਗੁਨਮਯ ਸ਼ੁਰੂ ਤੋਂ ਹੀ ਆਪਣੇ ਇਮਤਿਹਾਨ ਲਈ ਸਖ਼ਤ ਮਿਹਨਤ ਕਰਦਾ ਰਿਹਾ ਹੈ ਅਤੇ ਅੱਜ ਉਸ ਦਾ ਨਤੀਜਾ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਗੁਨਮਯ ਨੂੰ ਪ੍ਰੇਰਿਤ ਕਰਦੇ ਹਨ ਕਿ ਉਹ ਅਧਿਆਪਕਾਂ ਅਤੇ ਪਰਿਵਾਰ ਦੇ ਸਹਿਯੋਗ ਨਾਲ ਹੀ ਅੱਜ ਦੇਸ਼ ‘ਚ ਪਹਿਲਾ ਸਥਾਨ ਹਾਸਿਲ ਕਰਨ ਵਿੱਚ ਕਾਮਯਾਬ ਹੋਇਆ ਹੈ। ਉਨ੍ਹਾਂ ਨੂੰ ਆਪਣੇ ਬੇਟੇ ਤੇ ਬਹੁਤ ਗਰਵ ਮਹਿਸੂਸ ਹੋ ਰਿਹਾ ਹੈ ਕਿ ਬੇਟੇ ਨੇ ਪੂਰੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਸਕੂਲ, ਕਾਲਜ ਜਾਂ ਕਿਸੇ ਹੋਰ ਐਕਟੀਵਿਟੀ ‘ਚੋਂ ਪਹਿਲਾ ਸਥਾਨ ਲੈਣਾ ਆਮ ਗੱਲ ਹੈ ਪਰ ਪੂਰੇ ਇੰਡੀਆ ‘ਚੋਂ ਪਹਿਲਾ ਸਥਾਨ ਪ੍ਰਾਪਤ ਕਰਨਾ ਬਹੁਤ ਵੱਡੀ ਗੱਲ ਹੈ ਜੋ ਕਿ ਮੇਰੇ ਬੇਟੇ ਗੁਨਮਯ ਨੇ ਅੱਜ ਕਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲ ਸਬਦ ਨਹੀਂ ਹਨ ਬਿਆਨ ਕਰਨ ਲਈ ਕਿ ਮੈਂ ਕਿੰਨਾ ਜਿਆਦਾ ਖੁਸ਼ ਹਾਂ।