ਵਿੱਤੀ ਸਾਲ ਦੌਰਾਨ 400 ਤੋਂ ਵਧੇਰੇ ਪਰਿਵਾਰਾਂ ਦੀਆਂ ਔਰਤਾਂ ਨੂੰ ਪੰਜਾਬ ਰਾਜ ਆਜੀਵਿਕਾ ਮਿਸ਼ਨ ਨਾਲ ਜੋੜਨ ਦਾ ਟੀਚਾ
ਲੋੜਵੰਦ ਔਰਤਾਂ ਦੀ ਆਰਥਿਕ ਪੱਥਰ ਚੁੱਕਣ ਦੀਆਂ ਕੋਸ਼ਿਸਾਂ ਲਗਾਤਾਰ ਜਾਰੀ- ਰਾਜ ਪਾਲ ਸਿੰਘ
ਮਾਲੇਰਕੋਟਲਾ : ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਜ਼ਿਲ੍ਹਾ ਦੀਆਂ ਗਰੀਬ ਅਤੇ ਲੋੜਵੰਦ ਔਰਤਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਅਤਿ ਗਰੀਬ ਔਰਤਾਂ ਸੈਲਫ਼ ਹੈਲਪ ਗਰੁੱਪਾਂ ਨਾਲ ਜੁੜ ਕੇ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਵਧੀਆ ਤਰੀਕੇ ਨਾਲ ਚਲਾਉਣ ਤੋਂ ਇਲਾਵਾ ਆਪਣੀ ਆਰਥਿਕਤਾ ਨੂੰ ਵੀ ਮਜ਼ਬੂਤੀ ਦੇ ਰਹੀਆਂ ਹਨ। ਹੁਣ ਤੱਕ ਇੱਕ ਹਜਾਰ ਤੋਂ ਵਧੇਰੇ ਪਰਿਵਾਰਾਂ ਦੀਆਂ ਔਰਤਾਂ ਪੰਜਾਬ ਰਾਜ ਆਜੀਵਿਕਾ ਮਿਸ਼ਨ ਤਹਿਤ ਕਰੀਬ 400 ਸੈਲਫ਼ ਹੈਲਪ ਗਰੁੱਪਾਂ ਨਾਲ ਜੁੜ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਆਰਥਿਕ ਪੱਥਰ ਉੱਚਾ ਚੁੱਕਣ ਵਿੱਚ ਅਹਿਮ ਰੋਲ ਅਦਾ ਕਰ ਰਹੀਆਂ ਹਨ । ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜ ਪਾਲ ਸਿੰਘ ਨੇ ਦਿੱਤੀ । ਉਨ੍ਹਾਂ ਹੋਰ ਦੱਸਿਆ ਕਿ ਵਿੱਤੀ ਸਾਲ ਦੌਰਾਨ 400 ਤੋਂ ਵਧੇਰੇ ਪਰਿਵਾਰਾਂ ਦੀਆਂ ਔਰਤਾਂ ਨੂੰ ਪੰਜਾਬ ਰਾਜ ਆਜੀਵਿਕਾ ਮਿਸ਼ਨ ਨਾਲ ਜੋੜਨ ਦਾ ਟੀਚਾ ਮੀਥਿਆ ਗਿਆ ਹੈ ।ਸਿਟੀ ਮਿਸ਼ਨ ਮੈਂਨੇਜਰ ਸ੍ਰੀ ਅਵੀਨਾਸ਼ ਸਿੰਗਲਾ ਨੇ ਦੱਸਿਆ ਕਿ ਸੈਲਫ਼ ਹੈਲਪ ਗਰੁੱਪਾਂ ਨਾਲ ਜੁੜਨ ਵਾਲੀਆਂ ਔਰਤਾਂ ਨੂੰ ਹੁਨਰ ਦੀ ਟ੍ਰੇਨਿੰਗ ਦੇ ਕੇ ਬੈਂਕਾਂ ਤੋਂ ਸਸਤੇ ਵਿਆਜ ਤੇ ਲਿਮਟਾਂ ਬਣਾ ਕੇ ਰੋਜ਼ਗਾਰ ਸਥਾਪਿਤ ਕਰਨ ਵਿੱਚ ਮਦਦ ਕੀਤੀ ਜਾਂਦੀ ਹੈ ਜਿਸ ਨਾਲ ਉਹ ਬਜ਼ਾਰ ਦੇ ਮਹਿੰਗੇ ਵਿਆਜ ਦੇ ਲੋਨਾਂ ਤੋਂ ਵੀ ਬਚੀਆਂ ਰਹਿੰਦੀਆਂ ਅਤੇ ਆਪਣੀ ਆਰਥਿਕਤਾ ਨੂੰ ਵੀ ਉੱਚਾ ਚੁੱਕ ਸਕਦੀਆਂ ਹਨ। ਇਸ ਮਿਸ਼ਨ ਅਧੀਨ ਸ਼ਹਿਰੀ ਖੇਤਰ ਵਿੱਚ ਰਹਿ ਰਹੀਆਂ ਗਰੀਬ, ਅਨਪੜ੍ਹ ਜਾਂ ਘੱਟ ਪੜ੍ਹੀਆਂ-ਲਿਖੀਆਂ ਔਰਤਾਂ ਦੇ ਸੈੱਲਫ਼ ਹੈਲਪ ਗਰੁੱਪ ਰਾਹੀਂ ਆਜੀਵਿਕਾ ਦਾ ਸਾਧਨ ਮੁਹੱਈਆ ਕਰਵਾਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾਂਦਾ ਹੈ। ਇਸ ਸਕੀਮ ਦੀ ਮਹੱਤਤਾ ਨੂੰ ਦੇਖਦੇ ਹੋਏ ਵੱਧ ਤੋਂ ਵੱਧ ਔਰਤਾਂ ਨੂੰ ਇਸ ਮਿਸ਼ਨ ਨਾਲ ਜੋੜ੍ਹਨ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਸ੍ਰੀ ਯਸ਼ਪਾਲ ਸਰਮਾਂ ਨੇ ਦੱਸਿਆ ਕਿ ਸੈਲਫ਼ ਹੈਲਪ ਗਰੁੱਪਾਂ ਦੀਆਂ ਔਰਤਾਂ ਵੱਲੋਂ ਹੱਥ ਨਾਲ ਤਿਆਰ ਕੀਤੇ ਗਏ ਸਮਾਨ, ਜਿਵੇਂ ਕਿ ਜੋਤਾ, ਕੜੀ-ਚਾਵਲ ਆਦਿ, ਖਾਣ ਪੀਣ ਦਾ ਸਮਾਨ,ਕੋਟੀਆਂ, ਸਵੈਟਰ, ਆਚਾਰ, ਮੁਰੱਬਾ, ਸਰੋਂ ਦਾ ਤੇਲ, ਨਾਰੀਅਲ ਦਾ ਤੇਲ, ਘਰ ਦੀ ਸਜਾਵਟ ਦਾ ਸਮਾਨ, ਹਲਦੀ, ਮਿਰਚ, ਮਸਾਲਾ ਆਦਿ ਤਿਆਰ ਕਰਕੇ ਆਮ ਲੋਕ ਬਜ਼ਾਰ ਨਾਲੋਂ ਸਸਤੇ ਰੇਟਾਂ ਤੇ ਅਤੇ ਵਧੀਆ ਸਮਾਨ ਬਜਾਰ ਤੋਂ ਘੱਟ ਰੇਟਾਂ ਤੇ ਅਤੇ ਵਧੀਆ ਪ੍ਰੋਡਕਟ ਵੇਚ ਕੇ ਸਮੂਹ ਦੀਆਂ ਔਰਤਾਂ ਨੂੰ ਅਜੀਵਿਕਾ ਦਾ ਪੱਕਾ ਸਾਧਨ ਸਾਬਤ ਹੋ ਰਿਹਾ ਹੈ । ਉਨ੍ਹਾਂ ਜ਼ਿਲ੍ਹੇ ਦੀ ਆਵਾਮ ਨੂੰ ਅਪੀਲ ਕੀਤੀ ਕਿ ਉਹ ਸੈਲਫ਼ ਹੈਲਪ ਗਰੁੱਪਾਂ ਦੀਆਂ ਔਰਤਾਂ ਵਲੋਂ ਤਿਆਰ ਕੀਤੇ ਪਦਾਰਥਾਂ ਨੂੰ ਖਰੀਦਣ ਨੂੰ ਤਰਜੀਹ ਦੇਣ ਤਾਂ ਜੋ ਉਨ੍ਹਾਂ ਦੀ ਸੇਲ ਵਿੱਚ ਵਾਧਾ ਹੋ ਸਕੇ ਅਤੇ ਉਨ੍ਹਾਂ ਦਾ ਆਰਥਿਕ ਪੱਥਰ ਉੱਚਾ ਹੋ ਸਕੇ ਅਤੇ ਸਮਾਜ ਵਿੱਚ ਸਨਮਾਨ ਦੀ ਜਿੰਦਗੀ ਬਤੀਕ ਕਰ ਸਕਣ ।